14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭੇਦਭਰੇ ਹਾਲਾਤ ਵਿਚ ਨਾਬਾਲਗ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬਰਨਾਲਾ, 28 ਦਸੰਬਰ (ਨਰਿੰਦਰ ਅਰੋੜਾ)-ਸਥਾਨਕ ਆਈ.ਟੀ.ਆਈ. ਚੌਕ ਨੇੜੇ ਭੇਦ ਭਰੇ ਹਲਾਤਾਂ ਵਿਚ ਨਾਬਾਲਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਜਸਪਾਲ ਸਿੰਘ (17) ਪੁੱਤਰ ਲਖਵਿੰਦਰ ਸਿੰਘ ਵਾਸੀ ਰਾਮਬਾਗ ਰੋਡ ਬਰਨਾਲਾ ਦੇ ਪਰਿਵਾਰਕ ਮੈਂਬਰਾਂ ਮਾਤਾ ਕਰਮਜੀਤ ਕੌਰ, ਭੈਣ ਅਰਸ਼ਦੀਪ ਕੌਰ ਅਤੇ ਨਾਨਾ ਹਰਨੇਕ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੇ ਪੁੱਤਰ ਦਾ ਕਤਲ ਹੋਇਆ ਹੈ ਅਤੇ ਇਸ ਨੂੰ ਮਾਰ ਕੇ ਆਈ.ਟੀ.ਆਈ. ਚੌਕ ਨੇੜੇ ਸੁੱਟ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਮਿ੍ਤਕ ਜਸਪਾਲ ਸਿੰਘ ਨੂੰ ਉਸ ਦੇ ਕਰੀਬ 8-9 ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਕਰੀਬ 9 ਵਜੇ ਉਸ ਦਾ ਫ਼ੋਨ ਮਾਤਾ ਕਰਮਜੀਤ ਕੌਰ ਕੋਲ ਆਇਆ ਕਿ ਉਹ ਆਈ.ਟੀ.ਆਈ. ਚੌਕ ਨੇੜੇ ਕਿਸੇ ਰੈਸਟੋਰੈਂਟ ਵਿਚ ਹਨ ਅਤੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ | ਉਸ ਦੀ ਮਾਤਾ ਬਰਨਾਲਾ ਤੋਂ ਬਾਹਰ ਗਈ ਹੋਈ ਸੀ | ਫਿਰ ਉਸ ਤੋਂ ਬਾਅਦ ਉਸ ਦਾ ਫ਼ੋਨ ਉਸ ਦੀ ਭੈਣ ਅਰਸ਼ਦੀਪ ਕੋਲ ਆਇਆ ਅਤੇ ਅਰਸ਼ਦੀਪ ਘਰੋਂ ਚਲੀ ਗਈ | ਜਦੋਂ ਉਸ ਨੇ ਆਈ.ਟੀ.ਆਈ. ਚੌਕ ਨੇੜੇ ਜਾ ਕੇ ਦੇਖਿਆ ਤਾਂ ਉੱਥੇ ਪੁਲਿਸ ਖੜ੍ਹੀ ਸੀ ਅਤੇ ਪੁਲਿਸ ਵਲੋਂ ਉਸ ਨੂੰ ਦੱਸਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ | ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ | ਸਿਵਲ ਹਸਪਤਾਲ ਬਰਨਾਲਾ ਵਿਖੇ ਜਦੋਂ ਜਾ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਬਿਆਨ ਲਿਖਵਾ ਦੇਵੋ ਇਹ ਐਕਸੀਡੈਂਟ ਹੈ ਅਤੇ ਕਿਹਾ ਕਿ ਜਦੋਂ ਤੱਕ ਪੁਲਿਸ ਵਲੋਂ ਸਹੀ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੇ ਵਲੋਂ ਸਸਕਾਰ ਨਹੀਂ ਕੀਤਾ ਜਾਵੇਗਾ | ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ-2 ਬਰਨਾਲਾ ਦੇ ਐਸ.ਐੱਚ.ਓ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ | ਅਸੀਂ ਉਨ੍ਹਾਂ ਨੂੰ ਕਈ ਫ਼ੋਨ ਕੀਤੇ ਹਨ ਕਿ ਆ ਕੇ ਬਿਆਨ ਲਿਖਵਾ ਦਿੱਤੇ ਜਾਣ | ਉਨ੍ਹਾਂ ਵਲੋਂ ਜੋ ਵੀ ਬਿਆਨ ਲਿਖਵਾਏ ਜਾਣਗੇ, ਬਿਆਨਾਂ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ ਦੀ ਆੜ ਵਿਚ ਭਾਜਪਾ ਗ਼ਰੀਬਾਂ ਦੇ ਚੁੱਲ੍ਹੇ ਕਰ ਰਹੀ ਹੈ ਠੱਪ - ਕੁਲਜੀਤ ਸਿੰਘ ਨਾਗਰਾ ਅਗਲੀ ਖ਼ਬਰ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ <br/>
Ad Position 24