ਬਰਨਾਲਾ, 28 ਦਸੰਬਰ (ਰਾਜ ਪਨੇਸਰ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਕੁਲਜੀਤ ਸਿੰਘ ਨਾਗਰਾ ਨੇ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਬਹੁਤ ਲੰਬਾ ਸਮਾਂ ਕੇਂਦਰ ਵਿਚ ਸਰਕਾਰ ਰਹੀ ਹੈ | ਜਿਸ ਨੇ ਗ਼ਰੀਬ ਮਜ਼ਦੂਰਾਂ ਨੂੰ ਸਰਕਾਰ ਵਲੋਂ ਦਿੱਤੀਆਂ ਗਈਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਆਂ ਹਨ ਤਾਂ ਜੋ ਉਹ ਮਿਹਨਤ ਕਰ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ | ਕਾਂਗਰਸ ਸਰਕਾਰ ਸਮੇਂ ਮਨਰੇਗਾ ਰਾਹੀਂ ਹਰੇਕ ਵਿਅਕਤੀ ਨੂੰ ਕੰਮ ਮਿਲਣਾ ਸੀ ਪਰ ਜਦੋਂ ਤੋਂ ਕੇਂਦਰ ਵਿਚ ਭਾਜਪਾ ਸਰਕਾਰ ਆਈ ਹੈ ਆਏ ਸਾਲ ਮਨਰੇਗਾ ਦਾ ਕੰਮ ਮਜਦੂਰਾਂ ਨੂੰ ਘੱਟ ਹੀ ਮਿਲਦਾ ਰਿਹਾ ਹੈ | ਬਾਕੀ ਰਹਿੰਦੀ ਕਸਰ ਪੰਜਾਬ ਸਰਕਾਰ ਨੇ ਪੂਰੀ ਕਰ ਦਿੱਤੀ ਹੈ ਕਿਉਂਕਿ ਜੋ ਸਰਕਾਰ ਚੁਟਕਲੇ ਸੁਣਾ ਕੇ ਬਣੀ ਹੋਵੇ ਉਹ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਗੰਭੀਰ ਹੋ ਹੀ ਨਹੀਂ ਸਕਦੀ | ਕਾਂਗਰਸ ਸਰਕਾਰ ਸਮੇਂ 90 ਫ਼ੀਸਦੀ ਫ਼ੰਡ ਕੇਂਦਰ ਦਿੰਦੀ ਸੀ ਤੇ 10 ਫ਼ੀਸਦੀ ਸੂਬੇ ਨੂੰ ਅਦਾ ਕਰਨਾ ਪੈਂਦਾ ਸੀ | ਫਿਰ ਮਨਰੇਗਾ ਤਹਿਤ ਲੋਕਾਂ ਨੂੰ ਕੰਮ ਮਿਲਣਾ ਸੀ ਆਪ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਮਨਰੇਗਾ ਵਿਚ 40 ਫ਼ੀਸਦੀ ਸੂਬੇ ਅਦਾਇਗੀ ਦਾ ਸ਼ੋਸ਼ਾ ਛੱਡਿਆ ਹੈ | ਪੰਜਾਬ ਸਰਕਾਰ ਕੋਲ ਮਨਰੇਗਾ ਸਕੀਮ ਤਹਿਤ 10 ਫ਼ੀਸਦੀ ਫ਼ੰਡ ਦੇਣ ਲਈ ਪੈਸੇ ਤਾਂ ਹੈ ਨਹੀਂ ਸ: ਨਾਗਰਾ ਨੇ ਕਿਹਾ ਕਿ ਭਾਜਪਾ ਤੇ ਆਪ ਸਰਕਾਰ ਜੋ ਗ਼ਰੀਬ, ਮਜ਼ਦੂਰਾਂ ਨਾਲ ਧੱਕਾ ਕਰ ਰਹੀਆਂ ਹਨ ਉਸ ਦਾ ਖ਼ਮਿਆਜ਼ਾ 2027 ਵਿਚ ਭੁਗਤਣਾ ਪਵੇਗਾ ਕਿਉਂਕਿ ਪੰਜਾਬ ਅੰਦਰ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ | ਪਿੰਡਾਂ, ਸ਼ਹਿਰਾਂ ਵਿਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਸਾਬਕਾ ਐਮ.ਐਲ.ਏ. ਪਿਰਮਲ ਸਿੰਘ ਧੌਲਾ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਕੁਲਦੀਪ ਸਿੰਘ ਗੁੱਗ ਸੰਧੂ ਖੇਤੀ ਸੇਵਾ ਸੈਂਟਰ ਵਾਲੇ, ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀਵਾਲਾ, ਮਹੇਸ਼ ਕੁਮਾਰ ਲੋਟਾ, ਵਰੁਣ ਬੱਤਾ, ਪਰਮਿੰਦਰ ਸਿੰਘ ਬੀਰੀ ਗਿੱਲ, ਬਿੱਟੂ ਸ਼ਰਮਾ ਪੀ.ਏ., ਬਾਜ਼ ਸਿੰਘ ਰਟੌਲ, ਜਗਜੀਤ ਸਿੰਘ ਧੌਲਾ, ਸੁਖਵਿੰਦਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਬਾਕਸਰ, ਰਾਜਵਿੰਦਰ ਸਿੰਘ ਸੀਤਲ, ਸੂਰਤ ਸਿੰਘ ਬਾਜਵਾ, ਜਥੇ: ਕਰਮਜੀਤ ਸਿੰਘ ਬਿੱਲੂ, ਮਨਜੀਤ ਸਿੰਘ ਗੁਰੂ, ਰਾਮਪਾਲ ਸਿੰਗਲਾ, ਗਿਰਧਰ ਮਿੱਤਲ, ਅਜੇ ਧਨੌਲਾ, ਜਗਤਾਰ ਸਿੰਘ ਪੱਖੋ, ਮਨਜੀਤ ਸਿੰਘ ਮਹਿਤਾ, ਕੌਂਸਲਰ ਅਜੇ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ |