25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿੰਡ ਪੱਖੋਕੇ ਵਿਖੇ ਛੋਟੇ ਰਜਵਾਹੇ ਦਾ ਟੱੁਟਿਆ ਪੁਲ ਬਣਿਆ ਜਾਨਾਂ ਦਾ ਖੌਅ, ਲੋਕਾਂ ਨੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਪਿੰਡ ਪੱਖੋਕੇ ਵਿਖੇ ਟੁੱਟੇ ਪੁਲ ਸੰਬੰਧੀ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ | ਤਸਵੀਰ : ਸੋਨੀ ਚੀਮਾ <br/> 30-12-2025
ਟੱਲੇਵਾਲ, 29 ਦਸੰਬਰ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਤੋਂ ਰਜਵਾਹਿਆਂ ਕੱਸੀਆਂ ਦੇ ਨਵ ਨਿਰਮਾਣ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪਹਿਲਾਂ ਬਣੇ ਰਜਵਾਹਿਆਂ ਤੇ ਕੱਸੀਆਂ ਦੇ ਕਈ ਪੁਲ ਵੀ ਉਕਤ ਨਿਰਮਾਣ ਦੌਰਾਨ ਟੱੁਟ ਗਏ, ਜਿਨ•ਾਂ ਨੂੰ ਠੀਕ ਕਰਨ ਦੀ ਬਿਜਾਏ ਬਹੁਤੇ ਪੁਲਾਂ ਨੂੰ ਰਜਵਾਹਿਆਂ ਕੱਸੀਆਂ ਦਾ ਨਿਰਮਾਣ ਕਰ ਰਹੇ ਠੇਕੇਦਾਰ ਅੱਧਵਾਟੇ ਛੱਡ ਗਏ, ਜੋ ਵਾਹਨਾਂ ਦੇ ਲੰਘਣ ਕਾਰਨ ਪੂਰੀ ਤਰ•ਾਂ ਟੱੁਟ ਗਏ ਹਨ ਅਤੇ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਅਜਿਹਾ ਹੀ ਮਾਮਲਾ ਪਿੰਡ ਪੱਖੋਕੇ ਤੋਂ ਮੱਲੀਆਂ ਨੂੰ ਜਾਂਦੇ ਕੱਚੇ ਰਸਤੇ ਸਬੰਧੀ ਵੀ ਸਾਹਮਣੇ ਆਇਆ ਹੈ, ਜੋ ਕਿ ਠੇਕੇਦਾਰ ਵਲੋਂ ਛੋਟਾ ਰਜਵਾਹਾ ਦਾ ਬਣਾਉਣ ਸਮੇਂ ਪੱਖੋਕੇ ਤੋਂ ਮੱਲੀਆਂ ਅਤੇ ਖੇਤਾਂ ਨੂੰ ਜਾਂਦੇ ਉਕਤ ਇਕੋ ਰਸਤੇ 'ਤੇ ਬਣੇ ਖਸਤਾ ਹਾਲ ਪੁਲ ਨੂੰ ਜਿਉਂ ਦਾ ਤਿਉਂ ਛੱਡ ਦਿੱਤਾ | ਜੋ ਵਿਚਕਾਰ ਤੋਂ ਬਿਲਕੁਲ ਟੱੁਟ ਚੱੁਕਾ ਹੈ ਅਤੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਨਾਇਬ ਸਿੰਘ ਪੰਚ, ਸੁਖਪਾਲ ਸਿੰਘ, ਰਾਜ ਸ਼ਰਮਾ, ਜਗਦੇਵ ਸਿੰਘ, ਕਰਨੈਲ ਸਿੰਘ, ਜੋਰਾ ਸਿੰਘ, ਕਾਸੀ ਸਿੰਘ, ਦਰਸ਼ਨ ਸਿੰਘ, ਬੇਅੰਤ ਸਿੰਘ, ਜਗਵੰਤ ਸਿੰਘ ਆਦਿ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਕਤ ਰਸਤਾ ਕਾਫ਼ੀ ਚੱਲਦਾ ਹੈ, ਪਰ ਧੁੰਦ ਦੇ ਮੌਸਮ ਵਿਚ ਇਸ ਰਸਤੇ 'ਤੇ ਬਣਿਆ ਇਹ ਖਸਤਾ ਹਾਲਤ ਪੁਲ ਕਿਸੇ ਦੀ ਵੀ ਜਾਨ ਜੋਖ਼ਮ ਵਿਚ ਪਾ ਸਕਦਾ ਹੈ | ਜਿਸ ਲਈ ਪ੍ਰਸ਼ਾਸਨ ਅਤੇ ਠੇਕੇਦਾਰ ਇਸ ਪੁਲ ਦੀ ਮੁਰੰਮਤ ਆਦਿ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰੇ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਵਿਰੁੱਧ ਮੁਲਾਜ਼ਮਾਂ ਨੇ ਦਿੱਤਾ ਜ਼ਿਲ੍ਹਾ ਪੱਧਰੀ ਧਰਨਾ <br/> ਅਗਲੀ ਖ਼ਬਰ ਧਨੌਲੇ ਦੇ ਸੰਜੀਦਾ ਮਸਲੇ ਇੱਥੋਂ ਦੇ ਵਸਨੀਕਾਂ ਨੂੰ ਮੂੰਹ ਚਿੜਾਉਣ ਲੱਗੇ
Ad Position 24