25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਧਨੌਲੇ ਦੇ ਸੰਜੀਦਾ ਮਸਲੇ ਇੱਥੋਂ ਦੇ ਵਸਨੀਕਾਂ ਨੂੰ ਮੂੰਹ ਚਿੜਾਉਣ ਲੱਗੇ

Ad Position 21
No active advertisement
ਅਜੀਤ ਡੈਸਕ 30-12-2025
ਧਨੌਲਾ, 29 ਦਸੰਬਰ (ਜਤਿੰਦਰ ਸਿੰਘ ਧਨੌਲਾ)-ਟਰੈਫ਼ਿਕ ਸਮੱਸਿਆ ਨੂੰ ਲੈ ਕੇ ਜ਼ਿਲ•ਾ ਪ੍ਰਸ਼ਾਸ਼ਨ ਦਾ ਰਵੱਈਆ ਇੰਝ ਜਾਪਦਾ ਹੈ ਜਿਵੇਂ ਧਨੌਲਾ ਮੰਡੀ ਦਾ ਇਹ ਖ਼ਿੱਤਾ ਉਨ•ਾਂ ਦੇ ਅਧਿਕਾਰ ਖੇਤਰ ਦਾ ਹਿੱਸਾ ਹੀ ਨਾ ਹੋਵੇ | ਬੱਸ ਸਟੈਂਡ ਤੋਂ ਲੈ ਕੇ ਗੁਰਦੁਆਰਾ ਰਾਮਸਰ ਸਾਹਿਬ ਤੱਕ ਅਤੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਲੈ ਕੇ ਲੰਬੀ ਗਲੀ ਦੇ ਦਰਵਾਜ਼ੇ ਤੱਕ ਸਿਰਫ਼ 20 ਮਿੰਟ ਦਾ ਰਸਤਾ ਹੈ | ਜਿਸ ਨੂੰ ਪਾਰ ਕਰਨ ਲਈ ਕਰੀਬ ਪੌਣਾ-ਪੌਣਾ ਘੰਟਾ ਲਾਈਨ ਵਿਚ ਲੰਘਣਾ ਪੈਂਦਾ ਹੈ | ਸੈਂਕੜੇ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ | ਪਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੰਨ 'ਤੇ ਜੰੂ ਤੱਕ ਨਹੀਂ ਸਰਕਦੀ | ਨਿਕਾਸੀ ਪਾਣੀ ਦੇ ਮਸਲੇ, ਨਾਜਾਇਜ਼ ਕਬਜ਼ਿਆਂ ਦੇ ਮਸਲੇ, ਡਿੰਗੂ-ਡਿੰਗੂ ਕਰਦੀਆਂ ਇਮਾਰਤਾਂ ਦੇ ਮਸਲੇ, ਨਿੱਤ ਦਿਹਾੜੇ ਨਸ਼ੇੜੀਆਂ ਦੇ ਵਧ ਰਹੇ ਝੁੰਡ ਇੱਥੋਂ ਦੇ ਵਸਨੀਕਾਂ ਨੂੰ ਮੂੰਹ ਚਿੜਾਉਂਦੇ ਦਿਖਾਈ ਦਿੰਦੇ ਹਨ | ਜਿਸ ਰਫ਼ਤਾਰ ਨਾਲ ਮਸਲੇ ਜੱਗ ਜ਼ਾਹਰ ਕੀਤੇ ਜਾਂਦੇ ਹਨ | ਉਨ•ਾਂ 'ਤੇ ਕੋਈ ਅਸਰ ਨਾ ਕਰਨਾ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਲੋਕਰਾਜੀ ਢਾਂਚੇ ਦੇ ਤੌਰ ਤਰੀਕੇ ਦਲ-ਦਲ ਵਿਚ ਧਸ ਚੁੱਕੇ ਹੋਣ | ਵੱਧ ਰਹੇ ਮਸਲਿਆਂ ਲਈ ਜੁਰਮ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਤਪ ਤੇਜ਼ ਤੋਂ ਡਰਦੇ ਭਲੇ ਮਾਣਸ ਵਿਅਕਤੀ ਕਸ਼ਟ ਸਹਿ ਕੇ ਅੱਗੇ ਤੁਰਨ ਨੂੰ ਤਰਜੀਹ ਦੇਣ ਲੱਗ ਪਏ ਹਨ | ਪੱਤਰਕਾਰ ਸਾਥੀ ਜ਼ਿੰਮੇਵਾਰੀ ਸਮਝ ਕੇ ਇਕ-ਇਕ ਮਸਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦਾ ਯਤਨ ਕਰਦੇ ਹਨ | ਤਾਂ ਪ੍ਰਸ਼ਾਸਨਿਕ ਅਧਿਕਾਰੀ ਮਗਰਮੱਛ ਦੇ ਅੱਥਰੂ ਕੇਰ ਕੇ ਅੱਗੇ ਤੁਰਦੇ ਰਹਿੰਦੇ ਹਨ | ਜੇ ਸੱਤਾਧਾਰੀ ਧਿਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਢੁਕਵੀਂ ਨਕੇਲ ਨਾ ਕਸੀ ਗਈ ਤਾਂ ਲੋਕ ਰਾਜੀ ਤੌਰ 'ਤੇ ਤਰੀਕਿਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਜ਼ਿਲ•ਾ ਦਫ਼ਤਰ ਦੇ ਪ੍ਰਬੰਧਾਂ 'ਤੇ ਹੋਣ ਵਾਲੇ ਖ਼ਰਚ ਅਤੇ ਇਕ ਨਾਗਰਿਕ ਨੂੰ ਮਿਲਣ ਵਾਲੀ ਰਾਹਤ ਦਾ ਜੇ ਅਨੁਪਾਤ ਬਣਾ ਲਿਆ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਰਤੀ 'ਤੇ ਖੜ•ਨਾ ਵੀ ਮੁਹਾਲ ਹੋ ਜਾਵੇਗਾ | ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇੱਥੋਂ ਦੇ ਟਰੈਫ਼ਿਕ ਪ੍ਰਬੰਧਾਂ ਨੂੰ ਸੁਚਾਰੂ ਰੂਪ ਦੇਣ ਲਈ ਦੋ ਮੋਟਰਸਾਈਕਲ ਸਵਾਰ ਪੁਲਿਸ ਕਰਮਚਾਰੀ ਇੱਥੇ ਪੱਕੇ ਤੌਰ 'ਤੇ ਤਾਇਨਾਤ ਕੀਤੇ ਜਾਣ ਅਤੇ ਮੰਡੀ ਦੇ ਵਰਿ•ਆਂ ਤੋਂ ਲਟਕਦੇ ਚੱਲੇ ਆ ਰਹੇ ਬੁਨਿਆਦੀ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਨਜਿੱਠਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਖੋਕੇ ਵਿਖੇ ਛੋਟੇ ਰਜਵਾਹੇ ਦਾ ਟੱੁਟਿਆ ਪੁਲ ਬਣਿਆ ਜਾਨਾਂ ਦਾ ਖੌਅ, ਲੋਕਾਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਪਾਬੰਦੀਸ਼ੁਦਾ 11 ਗੱਟੂ ਚਾਈਨਾ ਡੋਰ ਸਮੇਤ ਇਕ ਕਾਬੂ <br/>
Ad Position 24