25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬੀ ਸਾਹਿਤ ਸਭਾ ਵਲੋਂ ਡਾ. ਤਰਸਪਾਲ ਕੌਰ ਦੇ ਨਾਟਕ ਕਲਿਆਣੀ 'ਤੇ ਗੋਸ਼ਟੀ

Ad Position 21
No active advertisement
ਅਜੀਤ ਡੈਸਕ 30-12-2025
ਬਰਨਾਲਾ, 29 ਦਸੰਬਰ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਭਾ ਦੇ ਮੁੱਢਲੇ ਮੈਂਬਰ ਸ੍ਰੀ ਕਰਮ ਚੰਦ ਰਿਸ਼ੀ ਜੀ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮੀਨੈਸ ਬਰਨਾਲਾ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ: ਕਮਲਜੀਤ ਸਿੰਘ ਟਿੱਬਾ ਵਲੋਂ ਰਵਿੰਦਰ ਨਾਥ ਟੈਗੋਰ ਦੀ ਅਨੁਵਾਦਿਤ ਪੁਸਤਕ ਗੀਤਾਂਜਲੀ ਦਾ ਲੋਕ ਅਰਪਣ ਕੀਤਾ ਗਿਆ | ਇਸ ਪੁਸਤਕ ਬਾਰੇ ਬੋਲਦਿਆਂ ਡਾ: ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਇਸ ਗੀਤ ਸੰਗ੍ਰਹਿ ਵਿਚ ਟੈਗੋਰ ਦੀ ਕਵਿਤਾ ਨੂੰ ਗੀਤਾਂ ਰਾਹੀਂ ਪਾਠਕਾਂ ਦੇ ਸਨਮੁੱਖ ਲਿਆਂਦਾ ਹੈ | ਇਸ ਸਮੁੱਚੀ ਕਵਿਤਾ ਵਿਚੋਂ ਭਾਰਤ ਦੀ ਆਤਮਾ ਦੇ ਦਰਸ਼ਨ ਹੁੰਦੇ ਹਨ | ਸਮਾਗਮ ਦੌਰਾਨ ਡਾ: ਤਰਸਪਾਲ ਕੌਰ ਦੇ ਨਾਟਕ ਕਲਿਆਣੀ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਡਾ: ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਕਲਿਆਣੀ ਨਾਟਕ ਵਿਚ ਲੇਖਿਕਾ ਨੇ ਪੂੰਜੀਵਾਦੀ ਦੌਰ ਵਿਚ ਅÏਰਤ ਦੀ ਬੁਲੰਦ ਸੋਚ ਅਤੇ ਤਰੱਕੀ ਦੇ ਨਾਲ ਉਸ ਦੀ ਤ੍ਰਾਸਦੀ ਦੇ ਪਹਿਲੂਆਂ ਨੂੰ ਪ੍ਰਤੀਕਾਤਮਕ ਦਵੰਧ ਰਾਹੀਂ ਪ੍ਰਤੱਖ ਤੌਰ 'ਤੇ ਦਰਸਾਇਆ ਹੈ | ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਡਾ: ਤਰਸਪਾਲ ਨੇ ਨਾਟਕ ਲਿਖੇ ਹੀ ਨਹੀਂ ਸਗੋਂ ਉਨ੍ਹਾਂ ਦਾ ਸਫਲ ਮੰਚਨ ਵੀ ਕੀਤਾ ਹੈ ਹਥਲਾ ਨਾਟਕ ਪੁਸਤਕ ਦੇ ਰੂਪ ਵਿਚ ਆਉਣ ਤੋਂ ਪਹਿਲਾਂ ਬਹੁਤ ਵਾਰ ਰੰਗ ਮੰਚ ਤੋਂ ਖੇਡਿਆ ਜਾ ਚੁੱਕਿਆ ਹੈ | ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਕਿਹਾ ਕਿ ਇਸ ਨਾਟਕ ਦੀਆਂ ਕੁੱਲ 13 ਝਾਕੀਆਂ ਹਨ ਹਰ ਝਾਕੀ ਨਾਟਕ ਦੇ ਕਾਰਜ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ ਨਾਟਕ ਦੇ ਵੱਖ-ਵੱਖ ਦਿ੍ਸ਼ ਪਾਤਰਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ | ਬੂਟਾ ਸਿੰਘ ਚੌਹਾਨ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਡਾ: ਰਾਮਪਾਲ ਸਿੰਘ ਸ਼ਾਹਪੁਰੀ, ਪਿ੍ੰ: ਕਸ਼ਮੀਰ ਸਿੰਘ, ਦਰਸ਼ਨ ਸਿੰਘ ਗੁਰੂ ਅਤੇ ਡਾ: ਉਜਾਗਰ ਸਿੰਘ ਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਗਏ ਕਵੀ ਦਰਬਾਰ ਵਿਚ ਚਮਕੌਰ ਸਿੰਘ ਸੇਖੋ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਰਜਿੰਦਰ ਸ਼ੌਂਕੀ, ਰਾਮ ਸਰੂਪ ਸ਼ਰਮਾ, ਓਾਕਾਰ ਸਿੰਘ, ਸਤਿਨਾਮ ਸਿੰਘ, ਬੇਅੰਤ ਸਿੰਘ, ਦਲੇਰ ਸਿੰਘ ਠੁੱਲੀਵਾਲ ਅਤੇ ਸਵਰਨਜੀਤ ਕੌਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਕਰਮ ਚੰਦ ਰਿਸ਼ੀ ਦੇ ਪਰਿਵਾਰ ਵਲੋਂ ਡਾ: ਉਮਾ ਸ਼ਰਮਾ ਅਤੇ ਡਾ: ਚਰਨਜੀਤ ਸਿੰਘ ਰਿਸ਼ੀ ਨੇ ਕਰਮ ਚੰਦ ਰਿਸ਼ੀ ਜੀ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ | ਸਮੱੁਚੇ ਪ੍ਰਧਾਨਗੀ ਮੰਡਲ ਵਲੋਂ ਦੋਵਾਂ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਨੇ ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਵੰਡੇ <br/> ਅਗਲੀ ਖ਼ਬਰ ਸ੍ਰੀ ਬਾਲਾ ਜੀ ਲੰਗਰ ਕਮੇਟੀ ਵਲੋਂ ਸਾਲਾਸਰ ਧਾਮ ਲਈ ਲੰਗਰ ਸਮੱਗਰੀ ਦਾ ਟਰੱਕ ਰਵਾਨਾ <br/>
Ad Position 24