ਤਪਾ ਮੰਡੀ, 29 ਦਸੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਲੰਗਰ ਕਮੇਟੀ ਵਲੋਂ ਸਾਲਾਸਰ ਧਾਮ ਵਿਖੇ ਬਾਲਾ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਇਕ ਬੱਸ ਤੇ ਲੰਗਰ ਸਮਗਰੀ ਨਾਲ ਭਰੇ ਟਰੱਕ ਨੂੰ ਰਵਾਨਾ ਕੀਤਾ ਗਿਆ | ਜਿਸ ਨੂੰ ਸਮਾਜ ਸੇਵੀ ਉਗਰ ਸੈਨ ਮੌੜ ਅਤੇ ਬਾਲੀ ਮੌੜ ਨੇ ਝੰਡੀ ਦਿਖਾਈ | ਸ੍ਰੀ ਬਾਲਾ ਜੀ ਲੰਗਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਇਲਾਕੇ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸਾਲਾਸਰ ਧਾਮ ਵਿਖੇ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਇਸ ਸਾਲ ਵੀ ਲਗਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਵਲੋਂ ਲੰਗਰ ਸਮੱਗਰੀ ਦੇ ਨਾਲ ਭਰਿਆ ਇਕ ਟਰੱਕ ਤੇ ਸ਼ਰਧਾਲੂਆਂ ਦੀ ਭਰੀ ਬੱਸ ਨੂੰ ਜੈਕਾਰੇ ਲਗਾ ਕੇ ਰਵਾਨਾ ਕੀਤਾ ਗਿਆ | ਟਰੱਕ ਰਵਾਨਾ ਕਰਨ ਤੋਂ ਪਹਿਲਾਂ ਸਮੂਹ ਸ਼ਰਧਾਲੂਆਂ ਵਲੋਂ ਸ੍ਰੀ ਹਨੰੂਮਾਨ ਚਾਲੀਸਾ ਦੇ ਪਾਠ ਕੀਤੇ ਗਏ | ਇਸ ਮੌਕੇ ਪ੍ਰਦੀਪ ਮੌੜ, ਅਜੇ ਕੁਮਾਰ, ਰਜਿੰਦਰ ਢਿਲਵਾਂ, ਰਵੀ ਮੌੜ, ਧੀਰੀ ਬਹਾਵਲਪੁਰੀਆ, ਧਰਮੂ, ਟੈਣੀ ਮੌੜ, ਭੋਲਾ ਮੌੜ, ਨਿੱਕਾ ਮੌੜ, ਬੰਟੀ ਮਿੱਤਲ, ਕਰਨ ਸੁਨਾਮੀਆ, ਮੌਜੀ ਧੌਲਾ, ਰਤਨ ਢਿਲਵਾਂ, ਨਿਖਿਲ ਗਰਗ, ਲਵਲੀ ਕੁਮਾਰ, ਨੋਨੂੰ ਮੌੜ, ਮੋਨੂੰ ਮੋੜ, ਰਮੇਸ਼ ਕੁਮਾਰ, ਰਜਨੀਸ਼ ਬਾਂਸਲ, ਯਾਦਵਿੰਦਰ ਗਰਗ, ਕਿ੍ਸ਼ਨ ਗੋਇਲ, ਨੈਤਿਕ, ਰਾਕੇਸ਼ ਕੁਮਾਰ ਟੋਨਾ, ਨੱਥੂ ਰਾਮ, ਲੱਕੀ ਮੌੜ, ਸੰਜੂ ਮਾਰਵਾੜੀ, ਪਾਲਾ ਟੈਂਟ ਵਾਲਾ ਆਦਿ ਮੌਜੂਦ ਸਨ |