01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ਹਿਣਾ ਦੇ ਗੀਤਾ ਭਵਨ ਵਿਖੇ ਨਵੇਂ ਸਾਲ ਮੌਕੇ ਸਮਾਗਮ ਕੱਲ੍ਹ

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਸ਼ਹਿਣਾ, 30 ਦਸੰਬਰ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਦੇ ਗੀਤਾ ਭਵਨ ਵਿਖੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਗੀਤਾ ਭਵਨ ਕਮੇਟੀ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ਸਮੁੱਚੇ ਭਵਨ ਨੂੰ ਬਹੁਤ ਹੀ ਸੁੰਦਰ ਰੂਪ ਵਿਚ ਸਜਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਗਗਨਦੀਪ ਸਿੰਗਲਾ, ਪ੍ਰਧਾਨ ਹਰਜੀਤ ਸਿੰਘ ਪਟਵਾਰੀ, ਕੈਸ਼ੀਅਰ ਕੇਸ਼ਵ ਚੰਦਰ ਸਿੰਗਲਾ, ਰਾਜ ਕੁਮਾਰ ਮਿੱਤਲ, ਕੈਲਾਸ਼ ਮਿੱਤਲ, ਵਿਪਨ ਕੁਮਾਰ ਰਿੰਕਾ ਅਤੇ ਸ਼ਿਵ ਜੀ ਰਾਮ ਗਰਗ ਨੇ ਦੱਸਿਆ ਕਿ ਨਵੇਂ ਵਰ੍ਹੇ ਦੀ ਖ਼ੁਸ਼ੀ ਵਿਚ 1 ਦਸੰਬਰ ਨਵੇਂ ਸਾਲ ਵਾਲੇ ਦਿਨ ਸਵੇਰੇ 9:30 ਵਜੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ | ਗੀਤਾ ਭਵਨ ਕਮੇਟੀ ਵਲੋਂ ਇਸ ਵਾਰ ਨਵੇਂ ਸਾਲ ਨੂੰ ਮਾਨਵਤਾ ਦੀ ਸੇਵਾ ਵਜੋਂ ਮਨਾਉਣ ਦਾ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਇਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਗਰਲਜ਼) ਦੀਆਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਸਰਦੀਆਂ ਦੇ ਮੌਸਮ ਤੋਂ ਬਚਾਅ ਲਈ ਜਰਸੀਆਂ ਦੀ ਵੰਡ ਕੀਤੀ ਜਾਵੇਗੀ | ਸਮਾਗਮ ਦੌਰਾਨ ਐਸ.ਪੀ (ਡੀ) ਬਰਨਾਲਾ ਅਸ਼ੋਕ ਸ਼ਰਮਾ, ਐਸ.ਐਚ.ਓ. ਸ਼ਹਿਣਾ ਗੁਰਮੰਦਰ ਸਿੰਘ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 6 ਜਣਿਆਂ ਵਿਰੱੁਧ ਮੁਕੱਦਮਾ ਦਰਜ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਪਾਤਸ਼ਾਹੀ ਨੌਵੀਂ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 1 ਜਨਵਰੀ ਤੋਂ
Ad Position 24