01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੁਲਿਸ ਵਲੋਂ 6 ਜਣਿਆਂ ਵਿਰੱੁਧ ਮੁਕੱਦਮਾ ਦਰਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਬਰਨਾਲਾ, 30 ਦਸੰਬਰ (ਨਰਿੰਦਰ ਅਰੋੜਾ)-ਬੀਤੇ ਦਿਨੀਂ ਆਈ.ਟੀ.ਆਈ. ਚੌਕ ਨੇੜੇ ਇੱਕ ਨਾਬਾਲਗ ਲੜਕੇ ਦੀ ਹੋਈ ਮੌਤ ਮਾਮਲੇ 'ਚ ਪੁਲਿਸ ਵਲੋਂ ਮਿ੍ਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ 6 ਜਣਿਆਂ ਵਿਰੱੁਧ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਬਰਨਾਲਾ ਸਤਬੀਰ ਸਿੰਘ ਬੈਂਸ ਅਤੇ ਐੱਸ.ਐਚ.ਓ. ਥਾਣਾ ਸਿਟੀ-2 ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਲੜਕੇ ਦੀ ਭੈਣ ਅਰਸ਼ਦੀਪ ਕੌਰ ਪੱੁਤਰੀ ਲਖਵਿੰਦਰ ਸਿੰਘ ਵਾਸੀ ਰਾਮ ਬਾਗ਼ ਰੋਡ ਬਰਨਾਲਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਇਆ ਕਿ ਮਿਤੀ 27 ਦਸੰਬਰ ਨੂੰ ਉਸ ਦੇ ਭਰਾ ਜਸਪਾਲ ਸਿੰਘ ਉਰਫ਼ ਅੰਕੁਸ਼ ਨੂੰ ਦੇਰ ਸ਼ਾਮ ਲਵਪ੍ਰੀਤ ਸ਼ਰਮਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਗੌਰਵ ਕੁਮਾਰ ਤੇ ਬਰਿੰਦਰ ਸਿੰਘ ਪਾਰਟੀ ਦਾ ਬਹਾਨਾ ਬਣਾ ਕੇ ਲੈ ਗਏ ਅਤੇ ਕੁੱਝ ਸਮੇਂ ਬਾਅਦ ਜਸਪਾਲ ਦਾ ਫ਼ੋਨ ਆਇਆ ਕਿ ਉਕਤ ਵਿਅਕਤੀ ਬੀਅਰ ਟਾਊਨ ਵਿਖੇ ਉਸ ਦੀ ਕੱੁਟਮਾਰ ਕਰ ਰਹੇ ਹਨ | ਜਦੋਂ ਉਹ ਬੀਅਰ ਟਾਊਨ ਵਿਖੇ ਪਹੁੰਚੀ ਤਾਂ ਉਸ ਦੇ ਭਰਾ ਦੀ ਉਕਤ ਵਿਅਕਤੀ ਕੱੁਟਮਾਰ ਕਰ ਰਹੇ ਸਨ ਅਤੇ ਜਸਪਾਲ ਉਨ੍ਹਾਂ ਦਾ ਹੱਥ ਛੁਡਾ ਕੇ ਆਈ.ਟੀ.ਆਈ. ਚੌਕ ਵੱਲ ਭੱਜ ਗਿਆ ਤਾਂ ਉਕਤਾਨ ਵਿਅਕਤੀ ਨੇ ਉਸ ਨੂੰ ਸੜਕ ਕਿਨਾਰੇ ਫੜ ਲਿਆ ਅਤੇ ਜਦੋਂ ਉਸ ਦੀ ਭੈਣ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤਾਨ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਜਸਪਾਲ ਦਾ ਸਿਰ ਸੜਕ 'ਤੇ ਮਾਰਿਆ ਤੇ ਜਸਪਾਲ ਡਿਗ ਪਿਆ ਅਤੇ ਨਾਮਾਲੂਮ ਵਹੀਕਲ ਉੱਪਰ ਦੀ ਲੰਘ ਗਿਆ ਅਤੇ ਪੁਲਿਸ ਵਲੋਂ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਵਿਖੇ ਰੱਖ ਦਿੱਤਾ ਗਿਆ ਅਤੇ ਅਰਸ਼ਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ-2 ਬਰਨਾਲਾ ਵਿਖੇ ਉਕਤ 6 ਜਣਿਆਂ ਵਿਰੱੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਕਪ੍ਰੀਤ ਸਿੰਘ ਚੀਮਾ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਮਹਿਲ ਕਲਾਂ ਦਾ ਯੂਥ ਕੁਆਰਡੀਨੇਟਰ ਕੀਤਾ ਨਿਯੁਕਤ ਅਗਲੀ ਖ਼ਬਰ ਸ਼ਹਿਣਾ ਦੇ ਗੀਤਾ ਭਵਨ ਵਿਖੇ ਨਵੇਂ ਸਾਲ ਮੌਕੇ ਸਮਾਗਮ ਕੱਲ੍ਹ
Ad Position 24