23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮੇਕਅਪ ਬਰੁਸ਼ ਦੀ ਸਾਫ਼-ਸਫ਼ਾਈ ਦਾ ਰੱਖੋ ਪੂਰਾ ਧਿਆਨ

Ad Position 21
No active advertisement
ਅਜੀਤ ਡੈਸਕ 05-06-2025

 ਅਕਸਰ ਔਰਤਾਂ ਆਪਣੇ ਮੇਕਅਪ ਬਾਕਸ ਵਿਚ ਸੁੰਦਰਤਾ ਉਪਕਰਨਾਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਧੋਤੇ, ਪੂੰਝੇ ਹੀ ਛੱਡ ਦਿੰਦੀਆਂ ਹਨ, ਜਿਸ ਕਾਰਨ ਲੰਮੇ ਸਮੇਂ ਤੱਕ ਇਹ ਇਸ ਤਰ੍ਹਾਂ ਹੀ ਰੱਖੀਆਂ ਰਹਿਣ ਕਾਰਨ ਕੀਟਾਣੂਆਂ ਅਤੇ ਬੈਕਟੀਰੀਆ ਦਾ ਘਰ ਬਣ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਦੁਬਾਰਾ ਵਰਤੋਂ ਨਾਲ ਚਿਹਰੇ 'ਤੇ ਮੁਹਾਸੇ, ਦਾਣੇ ਜਾਂ ਕਿਸੇ ਹੋਰ ਤਰ੍ਹਾਂ ਦਾ ਇੰਫੈਕਸ਼ਨ ਹੋਣ ਦੀ ਸੰਭਾਵਨਾ ਰਹਿੰਦੀ ਹੈ।

* ਵਰਤੋਂ ਕਰਨ ਤੋਂ ਬਾਅਦ ਬਰੁਸ਼ ਨੂੰ ਗਿੱਲਾ ਕਰਕੇ ਉਸ ਦੇ ਉੱਪਰੋਂ ਮੇਕਅਪ ਵਾਲੀਆਂ ਚੀਜ਼ਾਂ ਨੂੰ ਹਟਾ ਕੇ ਸਾਫ਼ ਕਰੋ। ਬਰੁਸ਼ ਨੂੰ ਕਿਸੇ ਐਂਟੀਬੈਂਕਟੀਰੀਅਲ ਸਾਬਣ ਨਾਲ ਧੋ ਕੇ ਬ੍ਰਿਸਲਜ਼ ਵਿਚਾਲੇ ਉਂਗਲੀਆਂ ਨਾਲ ਇਨ੍ਹਾਂ ਵਿਚੋਂ ਫਸੀਆਂ ਚੀਜ਼ਾਂ ਨੂੰ ਹਟਾਓ ਅਤੇ ਕੋਸੇ ਪਾਣੀ ਨਾਲ ਇਸ ਨੂੰ ਤਿੰਨ-ਚਾਰ ਵਾਰ ਚੰਗੀ ਤਰ੍ਹਾਂ ਧੋ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਉਣ ਲਈ ਪਹਿਲਾਂ ਇਸ ਦਾ ਪਾਣੀ ਨਿਚੋੜ ਦਿਓ ਅਤੇ ਫਿਰ ਸਾਫ਼ ਕੱਪੜੇ ਨਾਲ ਬ੍ਰਿਸਲਜ਼ ਨੂੰ ਦਬਾ ਕੇ ਵਾਧੂ ਪਾਣੀ ਨੂੰ ਕੱਢ ਕੇ ਉਸ ਦੇ ਮੂਲ ਆਕਾਰ ਵਿਚ ਵਾਪਸ ਲਿਆਓ ਅਤੇ ਇਸ ਨੂੰ ਥੋੜ੍ਹੀ ਦੇਰ ਧੁੱਪ ਵਿਚ ਸੁਕਾਉ। * ਕਿਸੇ ਹੋਰ ਦਾ ਮੇਕਅਪ ਬਰੁਸ਼ ਦੀ ਨਾ ਤਾਂ ਵਰਤੋਂ ਕਰੋ ਅਤੇ ਨਾ ਹੀ ਕਿਸੇ ਨੂੰ ਆਪਣਾ ਮੇਕਅਪ ਬਰੁਸ਼ ਵਰਤੋਂ ਕਰਨ ਲਈ ਦਿਓ। ਜੇਕਰ ਤੁਸੀਂ ਇਸ ਦੀ ਵਰਤੋਂ ਰੋਜ਼ ਕਰਦੇ ਹੋ ਤਾਂ ਹਰ ਹਫ਼ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਤੋਂ ਇਲਾਵਾ ਬਰੁਸ਼ ਹੀ ਨਹੀਂ, ਬਿਊਟੀ ਬਲੈਂਡਰ ਅਤੇ ਪਫ਼ ਦੀ ਵੀ ਸਫ਼ਾਈ ਰੱਖੋ।
ਫਾਊਂਡੇਸ਼ਨ ਬਰੁਸ਼ : ਫਾਊਂਡੇਸ਼ਨ ਕਿਸੇ ਵੀ ਮੇਕਅਪ ਦਾ ਆਧਾਰ ਹੁੰਦੀ ਹੈ। ਇਸ ਆਧਾਰ ਵਿਚ ਕੋਈ ਖਾਮੀ ਨਾ ਰਹੇ ਅਤੇ ਮੇਕਅਪ ਕੁਦਰਤੀ ਲੱਗੇ, ਇਸ ਲਈ ਫਾਊਂਡੇਸ਼ਨ ਬਰੁਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫੇਸ ਮੇਕਅਪ ਬਰੁਸ਼ ਨਾਲ ਅਸੀਂ ਆਪਣੇ ਮੇਕਅਪ ਨੂੰ ਸਹੀ ਦਿਖ ਦੇ ਸਕਦੇ ਹਾਂ।
ਬਲੱਸ਼ ਬਰੁਸ਼ : ਗੱਲ੍ਹਾਂ 'ਤੇ ਬਲੱਸ਼ ਕਰਦੇ ਸਮੇਂ ਸ਼ੁਰੂਆਤ ਵਿਚ ਥੋੜ੍ਹਾ ਬਰੁਸ਼ ਲਗਾਓ। ਇਹ ਮੇਕਅਪ ਬਰੁਸ਼ ਗੱਲ੍ਹਾਂ ਦੀ ਲਾਲੀ ਨੂੰ ਉਭਾਰਨ ਲਈ ਲਾਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਲਾਲ, ਗੁਲਾਬੀ ਦਿਖ ਮਿਲਦੀ ਹੈ। ਬਲੱਸ਼ ਬਰੁਸ਼ ਥੋੜ੍ਹੇ ਫੁੱਲੇ ਹੋਏ ਹੁੰਦੇ ਹਨ ਅਤੇ ਇਨ੍ਹਾਂ ਨੂੰ ਗੱਲ੍ਹਾਂ 'ਤੇ ਨਰਮ ਹੱਥਾਂ ਨਾਲ ਲਗਾਇਆ ਜਾਂਦਾ ਹੈ।
ਕੰਟੂਰ ਬਰੁਸ਼ : ਸੰਘਣੇ ਮੇਕਅਪ ਵਾਲੇ ਬ੍ਰਿਸਲਜ਼ ਵਾਲਾ ਕੰਟੂਰ ਬਰੁਸ਼ ਇਸ ਤਰ੍ਹਾਂ ਦਾ ਬਰੁਸ਼ ਹੁੰਦਾ ਹੈ, ਜਿਸ ਨੂੰ ਮੱਥੇ, ਜਬਾੜੇ ਅਤੇ ਨੱਕ ਅਤੇ ਠੋਡੀ ਨੂੰ ਕੰਟੂਰ ਕਰਨ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਗੱਲ੍ਹਾਂ 'ਤੇ ਕੰਟੂਰ ਲਗਾ ਕੇ ਇਸ ਨੂੰ ਬਲੈਂਡ ਕੀਤਾ ਜਾਂਦਾ ਹੈ। ਚਿਹਰੇ ਦੇ ਜਿਨ੍ਹਾਂ ਹਿੱਸਿਆਂ ਨੂੰ ਤੁਸੀਂ ਕੰਟੂਰ ਅਤੇ ਆਕਾਰ ਦੇਣਾ ਚਾਹੁੰਦੇ ਹੋ, ਇਹ ਉਨ੍ਹਾਂ ਥਾਵਾਂ ਨੂੰ ਕੰਟੂਰ ਕਰਦਾ ਹੈ।
ਹਾਈਲਾਈਟਰ ਬਰੁਸ਼ : ਹਾਈਲਾਈਟਰ ਬਰੁਸ਼ 'ਤੇ ਬੇਹੱਦ ਸੰਘਣੇ ਅਤੇ ਮੁਲਾਇਮ ਇਸ ਤਰ੍ਹਾਂ ਦੇ ਬਾਲ ਹੁੰਦੇ ਹਨ ਜੋ ਮੇਕਅਪ ਨੂੰ ਹਾਈਲਾਈਟ ਕਰਨ ਲਈ ਵਰਤੇ ਜਾਂਦੇ ਹਨ।
ਆਈਸ਼ੈਡੋ ਬਰੁਸ਼ : ਆਈਸ਼ੈਡੋ ਬਰੁਸ਼ ਅੱਖਾਂ ਨੂੰ ਡ੍ਰੈਮੇਟਿਕ ਅਤੇ ਸਮੋਕੀ ਆਈ ਦਿਖ ਦੇਣ ਲਈ ਵਰਤੋਂ ਹੁੰਦਾ ਹੈ। ਜੇਕਰ ਤੁਸੀਂ ਲਿਪਸਿਟਕ ਜਾਂ ਲਿਪ ਗਲੋ ਦੀ ਵਰਤੋਂ ਕਰ ਰਹੇ ਹੋ ਤਾਂ ਲਿਪਸਟਿਕ ਬਰੁਸ਼ ਦੀ ਨੋਕ ਤੋਂ ਬੁੱਲ੍ਹਾਂ ਲਈ ਇਕ ਚੰਗੀ ਲਿਪਲਾਈਨ ਬਣਾਓ ਅਤੇ ਇਸ ਦੀ ਮਦਦ ਨਾਲ ਲਿਪ ਲਾਈਨ ਨੂੰ ਚੀਕਣਾ ਕਰੋ। ਲਿਪਸਟਿਕ ਬਰੁਸ਼ ਦੀ ਨੋਕ ਨਾਲ ਹੀ ਲਿਪਲਾਈਨ ਤਿਆਰ ਕਰ ਸਕਦੇ ਹੋ। ਫਿਲਹਾਲ ਮੇਕਅਪ ਬਰੁਸ਼ ਦੇ ਬ੍ਰਿਸਲਜ਼ ਬੇਹੱਦ ਚੀਕਣੇ ਹੋਣੇ ਚਾਹੀਦੇ ਹਨ ਜੋ ਚਿਹਰੇ ਨੂੰ ਮਾਸੂਮੀਅਤ ਦੇਣ। ਬਰੁਸ਼ ਨੂੰ ਖ਼ਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਚਲਾ ਕੇ ਦੇਖੋ ਅਤੇ ਉਸ ਦੀ ਮਜ਼ਬੂਤੀ ਜਾਂਚ ਲਓ।

Ad Position 22
No active advertisement
ਪਿਛਲੀ ਖ਼ਬਰ ਬੀਤਿਆ ਹੋਇਆ ਸਮਾਂ ਨਸੀਹਤ ਦੇਣ ਦੇ ਨਾਲ-ਨਾਲ ਤੁਹਾਡਾ ਅੱਜ ਅਤੇ ਕੱਲ ਵੀ ਤੈਅ ਕਰਦਾ ਹੈ। ਐਡਮੰਡ ਵਰਕ ਅਗਲੀ ਖ਼ਬਰ ਸ਼ਾਰਟ ਕੁੜਤੀ ਨਾਲ ਗਰਮੀਆਂ ਵਿਚ ਸੁੰਦਰ ਤੇ ਆਕਰਸ਼ਕ ਨਜ਼ਰ ਆਓ
Ad Position 24