ਗਰਮੀ ਦੇ ਮੌਸਮ ਵਿਚ ਇਸ ਤਰ੍ਹਾਂ ਦੇ ਕੱਪੜੇ ਪਾਉਣ ਵਿਚ ਸਹਿਜ ਮਹਿਸੂਸ ਕਰਦੇ ਹਾਂ ਜਿਸ ਵਿਚ ਸਾਨੂੰ ਗਰਮੀ ਬਿਲਕੁਲ ਵੀ ਨਾ ਲੱਗੇ ਅਤੇ ਜੋ ਪਾਈਏ ਉਹ ਹਲਕੇ ਵੀ ਹੋਣ। ਜੇਕਰ ਤੁਸੀਂ ਵੀ ਇਸ ਮੌਸਮ ਵਿਚ ਖ਼ੁਦ ਨੂੰ ਗਰਮ ਹਵਾਵਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਦੀ ਚੋਣ ਕਰ ਸਕਦੇ ਹੋ। ਇਨ੍ਹਾਂ ਸ਼ਾਰਟ ਕੁੜਤੀਆਂ ਦੀ ਲੰਬਾਈ ਸਾਧਾਰਨ ਆਕਾਰ ਵਾਲੀਆਂ ਕੁੜਤੀਆਂ ਤੋਂ ਥੋੜ੍ਹੀ ਜਿਹੀ ਛੋਟੀ ਹੁੰਦੀ ਹੈ ਅਤੇ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਹਨ।
ਕੁੜਤੀ ਪਾਉਣ ਵਿਚ ਸਹਿਜ ਇਸ ਲਈ ਹੁੰਦੀ ਹੈ ਕਿਉਂਕਿ ਇਹ ਸਾਧਾਰਨ ਕੁੜਤੀ ਦੇ ਮੁਕਾਬਲੇ ਲੰਬਾਈ ਵਿਚ ਘੱਟ ਹੁੰਦੀ ਹੈ ਅਤੇ ਇਸ ਨੂੰ ਕਈ ਤਰ੍ਹਾਂ ਦੇ ਲੋਅਰ ਨਾਲ ਪਾਇਆ ਜਾ ਸਕਦਾ ਹੈ। ਅੱਜਕਲ੍ਹ ਇਹ ਕਈ ਰੰਗਾਂ, ਡਿਜ਼ਾਈਨਾਂ ਅਤੇ ਪੈਟਰਨਾਂ ਵਿਚ ਮਿਲਦੀ ਹੈ। ਇਹ ਅੱਜ ਦੇ ਦੌਰ ਦੀਆਂ ਔਰਤਾਂ ਦਾ ਸਭ ਤੋਂ ਪਸੰਦੀਦਾ ਪਹਿਰਾਵਾ ਬਣ ਚੁੱਕਿਆ ਹੈ। ਗਰਮੀ ਦੇ ਇਸ ਮੌਸਮ ਵਿਚ ਸ਼ਾਰਟ ਕੁੜਤੀ ਸਟਾਈਲ ਨੂੰ ਅਸੀਂ ਕਿਸ ਤਰ੍ਹਾਂ ਅਪਣਾ ਸਕਦੇ ਹਾਂ, ਆਓ ਜਾਣੀਏ :-
ਸ਼ਾਰਟਸ ਦੇ ਨਾਲ ਕੁੜਤੀ : ਗਰਮੀ ਦੇ ਮੌਸਮ ਵਿਚ ਸ਼ਾਰਟ ਕੁੜਤੀ ਦੇ ਨਾਲ ਡੇਨਿਮ ਜਾਂ ਪਤਲੇ ਕੱਪੜੇ ਦੀਆਂ ਬਣੀਆਂ ਕਮੀਜ਼ਾਂ ਦੇ ਨਾਲ ਪਾਇਆ ਜਾ ਸਕਦਾ ਹੈ। ਲੰਮੀ ਆਸਤਿਨ ਵਾਲੀ ਸੂਤੀ ਦੀ ਸਫ਼ੈਦ ਜਾਂ ਕਾਲੇ ਰੰਗ ਦੀ ਸ਼ਾਰਟ ਕੁੜਤੀ ਦੇ ਨਾਲ ਘੱਟ ਲੰਬਾਈ ਜਾਂ ਗੋਡਿਆਂ ਤੱਕ ਲੰਬਾਈ ਵਾਲੇ ਸ਼ਾਰਟਸ ਨੂੰ ਪਾ ਕੇ ਦੇਖਿਆ ਜਾ ਸਕਦਾ ਹੈ। ਪੈਰਾਂ ਵਿਚ ਕੋਹਲਾਪੁਰੀ ਚੱਪਲ ਪਾਈ ਜਾ ਸਕਦੀ ਹੈ।
ਸ਼ਾਰਟ ਕੁੜਤੀ ਨਾਲ ਪਲਾਜੋ : ਗਰਮੀ ਦੇ ਮੌਸਮ ਵਿਚ ਸੂਤੀ ਪਲਾਜੋ ਹਰ ਉਮਰ ਵਰਗ ਦੀਆਂ ਔਰਤਾਂ ਲਈ ਸਭ ਤੋਂ ਸਹਿਜ ਪਹਿਰਾਵਾ ਹੈ। ਉਂਝ ਤਾਂ ਔਰਤਾਂ ਇਸ ਨੂੰ ਲੰਮੇ ਕੁੜਤੇ ਦੇ ਨਾਲ ਪਾਉਂਦੀਆਂ ਹਨ ਪਰ ਅੱਜਕਲ੍ਹ ਪਲਾਜੋ ਦੇ ਨਾਲ ਕੁੜਤੀ ਦਾ ਵੀ ਕਾਫ਼ੀ ਰਿਵਾਜ ਹੈ। ਪ੍ਰਿੰਟਿਡ ਸ਼ਾਰਟ ਕੁੜਤੀ, ਲਖਨਵੀ ਕਢਾਈਦਾਰ ਕੁੜਤੀ ਨੂੰ ਮੇਲ ਖਾਂਦੇ ਰੰਗ ਜਾਂ ਗੂੜ੍ਹੇ ਰੰਗ ਦੇ ਪਲਾਜੋ ਨਾਲ ਪਾਇਆ ਜਾ ਸਕਦਾ ਹੈ। ਇਸ ਨਾਲ ਗਰਮੀ ਬਹੁਤ ਘੱਟ ਲਗਦੀ ਹੈ।
ਲੰਬੀ ਸਕਰਟ ਨਾਲ ਕੁੜਤੀ : ਲੰਬੀ ਸਕਰਟ ਦੇ ਨਾਲ ਸ਼ਾਰਟ ਕੁੜਤੀ ਉਂਝ ਤਾਂ ਫੈਸ਼ਨ ਦੇ ਦੌਰ ਵਿਚ ਲੰਮੇ ਸਮੇਂ ਤੋਂ ਅੱਗੇ ਰਹੀ ਹੈ। ਸਕਰਟ ਦੇ ਨਾਲ ਸ਼ਾਰਟ ਕੁੜਤੀ ਨੂੰ ਸਟਾਈਲ ਕਰਕੇ ਤੁਸੀਂ ਦੂਜਿਆਂ ਤੋਂ ਵੱਖਰਾ ਦਿਸ ਸਕਦੇ ਹੋ। ਇਸ ਲਈ ਸਫ਼ੈਦ ਰੰਗ ਦੇ ਆਰਾਮਦਾਇਕ ਕੱਪੜੇ ਨਾਲ ਬਣੀ ਸਕਰਟ ਪਾਓ ਅਤੇ ਗੂੜ੍ਹੇ ਰੰਗਾਂ ਵਾਲੀ ਸ਼ਾਰਟ ਕੁੜਤੀ ਸਟਾਈਲ ਕਰੋ। ਸਫ਼ੈਦ ਦੇ ਨਾਲ ਤੁਸੀਂ ਪ੍ਰਿੰਟਿਡ ਜਾਂ ਕਢਾਈਦਾਰ ਕੁੜਤੀ ਵੀ ਸਟਾਈਲ ਕਰ ਸਕਦੇ ਹੋ। ਇਹ ਇਕ ਇਸ ਤਰ੍ਹਾਂ ਦਾ ਪਹਿਰਾਵਾ ਹੈ ਜਿਸ ਨੂੰ ਤੁਸੀਂ ਪਾਰਟੀ, ਤਿਉਹਾਰ ਅਤੇ ਦੂਜਿਆਂ ਮੌਕਿਆਂ 'ਤੇ ਵੀ ਪਾ ਸਕਦੇ ਹੋ। ਮੌਕੇ ਅਨੁਸਾਰ ਸ਼ਾਰਟ ਕੁੜਤੀ ਅਤੇ ਸਕਰਟ ਦੀ ਚੋਣ ਕਰੋ।
ਸਫ਼ੈਦ ਲੈੱਗਸ ਜੀਨਸ ਨਾਲ ਕੁੜਤੀ : ਸ਼ਾਰਟ ਕੁੜਤੀ ਲੈਗਿੰਗ ਦੀ ਬਜਾਏ ਹੁਣ ਜੀਨਸ ਜਾਂ ਸਫ਼ੈਦ ਲੈੱਗਸ ਪੈਂਟ ਨਾਲ ਪਾਈ ਜਾ ਰਹੀ ਹੈ। ਇਸ ਨੂੰ ਕਾਰਗੋ ਪੈਂਟ ਦੇ ਨਾਲ ਵੀ ਪਾਇਆ ਜਾ ਸਕਦਾ ਹੈ। ਜੀਨਸ ਦੇ ਨਾਲ ਸਲੀਵਲੈੱਸ ਸ਼ਾਰਟ ਕੁੜਤੀ ਹੋਰ ਵੀ ਆਕਰਸ਼ਕ ਲਗਦੀ ਹੈ।
ਸ਼ਾਰਟ ਕੁੜਤੀ ਨਾਲ ਲੈਗਿੰਗ : ਸ਼ਾਰਟ ਕੁੜਤੀ ਨਾਲ ਲੈਗਿੰਗ ਵੀ ਪਾਈ ਜਾ ਸਕਦੀ ਹੈ। ਸ਼ਾਰਟ ਕੁੜਤੀ ਵਿਚ ਜੇਕਰ ਲੰਬਾਈ ਥੋੜ੍ਹੀ ਜ਼ਿਆਦਾ ਹੋਵੇ ਤਾਂ ਲੈਗਿੰਗ ਨਾਲ ਉਹ ਕਾਫ਼ੀ ਜਚਦਾ ਹੈ। ਇਹ ਹਰ ਉਮਰ ਵਰਗ ਦੀਆਂ ਔਰਤਾਂ ਅਨੁਸਾਰ ਵੀ ਹੁੰਦਾ ਹੈ।
ਲਖਨਵੀ ਚਿਕਨਕਾਰੀ ਕੁੜਤੀ ਵੀ ਹੈ ਰੁਝਾਨ ਵਿਚ : ਗਰਮੀ ਦੇ ਦਿਨਾਂ ਵਿਚ ਲਖਨਵੀ ਚਿਕਨਕਾਰੀ ਸੂਟਾਂ ਦੇ ਨਾਲ-ਨਾਲ ਸ਼ਾਰਟ ਕੁੜਤੀਆਂ ਵੀ ਇਕ ਤੋਂ ਇਕ ਖ਼ੂਬਸੂਰਤ ਡਿਜ਼ਾਈਨਾਂ ਵਿਚ ਮਿਲਦੀਆਂ ਹਨ। ਇਨ੍ਹਾਂ ਸ਼ਾਰਟ ਕੁੜਤੀਆਂ ਨੂੰ ਪਾ ਕੇ ਤੁਸੀਂ ਆਪਣੀ ਦਿੱਖ ਨਾਲ ਸਭ ਤੋਂ ਜ਼ਿਆਦਾ ਟ੍ਰੈਂਡੀ ਬਣਾ ਸਕਦੇ ਹੋ। ਅੱਜਕਲ੍ਹ ਇਹ ਕਾਫ਼ੀ ਫੈਸ਼ਨ ਵਿਚ ਹੈ। ਦੇਖਣ ਵਿਚ ਇਹ ਕਾਫ਼ੀ ਸਟਾਈਲਿਸ਼ ਅਤੇ ਟ੍ਰੈਂਡੀ ਲਗਦੀ ਹੈ। ਦੂਜੇ ਪਾਸੇ ਕੁੜਤੀਆਂ ਦੀ ਤਰ੍ਹਾਂ ਇਸ ਨੂੰ ਵੀ ਲੈਗਿੰਗ, ਪਲਾਜੋ, ਸਕਰਟ, ਜੀਨਸ ਦੇ ਨਾਲ ਪਾਇਆ ਜਾ ਸਕਦਾ ਹੈ। ਦੂਜੀਆਂ ਸ਼ਾਰਟ ਕੁੜਤੀਆਂ ਦੀ ਤਰ੍ਹਾਂ ਇਸ ਨੂੰ ਵੀ ਲੈਗਿੰਗ, ਪਲਾਜੋ, ਸਕਰਟ, ਜੀਨਸ ਨਾਲ ਪਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਤੁਸੀਂ ਕਾਲਜ ਤੋਂ ਲੈ ਕੇ ਦਫ਼ਤਰ ਕਿਤੇ ਵੀ ਬੇਧੜਕ ਪਾ ਸਕਦੇ ਹੋ।