23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰੋ

Ad Position 21
No active advertisement
ਅਜੀਤ ਡੈਸਕ 05-06-2025

 ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਹੇਠ ਲਿਖੀਆਂ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ:

ਪੇਂਟਿੰਗ ਅਤੇ ਕਰਾਫਟ ਕਰਨਾ: ਬੱਚਿਆਂ ਦੇ ਪੇਂਟਿੰਗ ਅਤੇ ਕਰਾਫਟ ਦੇ ਹੁਨਰ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਨਿਖਾਰਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਲਾਈ, ਕਢਾਈ, ਬਟਨ ਲਗਾਉਣਾ, ਤਰਪਾਈ ਕਰਨਾ ਆਦਿ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਬੱਚੇ ਸਾਦੀ ਸਿਲਾਈ, ਕੱਪੜੇ ਦੇ ਟੁਕੜਿਆਂ ਤੋਂ ਮੇਜ਼ਪੋਸ਼ ਤਿਆਰ ਕਰਨਾ, ਪੁਰਾਣੀਆਂ ਵਸਤੂਆਂ ਨੂੰ ਨਵਾਂ ਰੂਪ ਦੇ ਕੇ ਕੰਮ ਦੀਆਂ ਘਰੇਲੂ ਸਜਾਵਟੀ ਸਾਮਾਨ ਬਣਾਉਣਾ ਆਦਿ ਸਿੱਖ ਸਕਦੇ ਹਨ।
ਖਾਣਾ ਬਣਾਉਣਾ ਅਤੇ ਬੇਕਿੰਗ ਕਰਨਾ: ਬੱਚਿਆਂ ਨੂੰ ਰਸੋਈ ਵਿਚ ਖਾਣਾ ਬਣਾਉਣ ਅਤੇ ਬੇਕਿੰਗ ਕਰਨ ਵਰਗੇ ਹੁਨਰ ਸਿਖਾਓ। ਬੱਚੇ ਸੁਰੱਖਿਅਤ ਅਤੇ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ ਸਿੱਖ ਕੇ ਆਪਣੇ ਲਈ ਵਧੀਆ ਭੋਜਨ ਦੀ ਚੋਣ ਕਰਨ ਦੇ ਯੋਗ ਹੋ ਸਕਦੇ ਹਨ। ਬੱਚੇ ਸੌਖੀਆਂ ਬਣਨ ਵਾਲੀਆਂ ਖਾਣ ਦੀਆਂ ਚੀਜ਼ਾਂ ਜਿਵੇਂ ਸੈਂਡਵਿਚ, ਸਲਾਦ, ਕੂਕੀਜ਼, ਕੱਪ-ਕੇਕ ਆਦਿ ਬਣਾਉਣਾ ਆਸਾਨੀ ਨਾਲ ਸਿੱਖ ਸਕਦੇ ਹਨ।
ਘਰ ਦੀ ਸਫਾਈ: ਬੱਚਿਆਂ ਨੂੰ ਘਰ ਦੀ ਸਫਾਈ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰੋ। ਸੌਖਾ ਕੰਮ ਜਿਵੇਂ ਆਪਣੀਆਂ ਵਸਤੂਆਂ ਆਪਣੀ ਜਗ੍ਹਾ 'ਤੇ ਰੱਖਣਾ, ਝਾੜ-ਪੂੰਝ ਕਰਨਾ ਜੀਵਨ ਦੇ ਬੁਨਿਆਦੀ ਹੁਨਰ ਹਨ ਜਿਹੜੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਸਿਖਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਅਤੇ ਸਫਾਈ ਲਈ ਪ੍ਰਯੋਗ ਹੋਣ ਵਾਲੇ ਪਦਾਰਥਾਂ ਦੀ ਸੁਚੱਜੀ ਵਰਤੋਂ ਕਰਨੀ ਵੀ ਸਿਖਾਈ ਜਾ ਸਕਦੀ ਹੈ।
ਸੱਭਿਆਚਾਰਕ ਗਤੀਵਿਧੀਆਂ: ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਉਨ੍ਹਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਰਵਾਇਤੀ ਕਲਾ, ਸ਼ਿਲਪ ਕਲਾ ਆਦਿ ਬਾਰੇ ਦੱਸੋ ਅਤੇ ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਵਿਚ ਉਨ੍ਹਾਂ ਨੂੰ ਸ਼ਾਮਿਲ ਕਰੋ।
ਕੱਪੜਿਆਂ ਦਾ ਰੱਖ ਰਖਾਵ: ਬੱਚਿਆਂ ਨੂੰ ਕੱਪੜਿਆਂ ਤੋਂ ਦਾਗ ਉਤਾਰਨ, ਕੱਪੜਿਆਂ ਨੂੰ ਤਹਿ ਲਾ ਕੇ ਅਲਮਾਰੀ ਵਿਚ ਲਗਾਉਣਾ ਸਿਖਾਓ।
ਬਜਟ ਅਤੇ ਪੈਸੇ ਦਾ ਪ੍ਰਬੰਧਨ: ਬੱਚਿਆਂ ਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾਓ; ਸਾਮਾਨ 'ਤੇ ਲੱਗੇ ਲੇਬਲ ਨੂੰ ਪੜ੍ਹਨਾ, ਚੀਜ਼ਾਂ ਦੇ ਮੁੱਲ ਦੀ ਤੁਲਨਾ ਅਤੇ ਆਪਣੇ ਬਜਟ ਵਿਚ ਰਹਿ ਕੇ ਬੇਲੋੜੇ ਖਰਚੇ ਰੋਕਣ ਵਰਗੇ ਗੁਰ ਸਿਖਾਓ।
ਸੁਰੱਖਿਅਤ ਰਹਿਣਾ: ਛੁੱਟੀਆਂ ਵਿਚ ਬੱਚਿਆਂ ਨੂੰ ਸੁਰੱਖਿਅਤ ਰਹਿਣ ਅਤੇ ਸੱਟ ਲਗਣ 'ਤੇ ਮੁਢਲੇ ਉਪਚਾਰ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਕਰਕੇ ਨਾ ਸਿਰਫ਼ ਅਸੀਂ ਉਨ੍ਹਾਂ ਨੂੰ ਟੀ.ਵੀ. ਅਤੇ ਮੋਬਾਈਲ ਦੀ ਸਕਰੀਨ ਤੋਂ ਦੂਰ ਰੱਖਣ ਵਿਚ ਕਾਮਯਾਬ ਹੋਵਾਂਗੇ ਸਗੋਂ ਉਨ੍ਹਾਂ ਨੂੰ ਗਰਮੀ ਦੀ ਛੁੱਟੀਆਂ ਵਿਚ ਬੁਨਿਆਦੀ ਹੁਨਰ ਸਿਖਾਉਣ ਵਿਚ ਵੀ ਮਦਦ ਕਰਾਂਗੇ।

ਗਰਮੀ ਦੀ ਛੁੱਟੀਆਂ ਬੱਚਿਆਂ ਦੇ ਹੁਨਰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੇ ਬੌਧਿਕ, ਭਾਵਨਾਤਮਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਹੋ ਸਕਦੀਆਂ ਹਨ।

-ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਤਹਿਗੜ੍ਹ ਸਾਹਿਬ

Ad Position 22
No active advertisement
ਪਿਛਲੀ ਖ਼ਬਰ ਸ਼ਾਰਟ ਕੁੜਤੀ ਨਾਲ ਗਰਮੀਆਂ ਵਿਚ ਸੁੰਦਰ ਤੇ ਆਕਰਸ਼ਕ ਨਜ਼ਰ ਆਓ ਅਗਲੀ ਖ਼ਬਰ ਛੁੱਟੀਆਂ ਵਿਚ ਤਣਾਅ ਤੋਂ ਮੁਕਤ ਹੋਣ ਦਾ ਮੌਕਾ
Ad Position 24