14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲੜੀਵਾਰ ਬਾਲ ਨਾਵਲ-37-ਅੱਧੀ ਛੁੱਟੀ ਸਾਰੀ

Ad Position 21
No active advertisement
ਅਜੀਤ ਡੈਸਕ 06-09-2025

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਦਾਦਾ ਜੀ-ਦਾਦੀ ਜੀ ਦੇ ਚਿਹਰੇ ਦੀਆਂ ਝੁਰੜੀਆਂ 'ਚੋਂ ਖ਼ੁਸ਼ੀ ਟਪਕਦੀ ਵੇਖ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਉਹ ਮੁੱਦਤਾਂ ਤੋਂ ਬਾਅਦ ਖ਼ੁਸ਼ ਹੋਏ ਹੋਣ | ਉਨ੍ਹਾਂ ਦੀ ਖ਼ੁਸ਼ੀ ਵੇਖ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲ ਰਹੀ ਸੀ |' ਮੀਕੇ ਨੇ ਜੋ ਮਹਿਸੂਸ ਕੀਤਾ ਉਹ ਸਾਰਿਆਂ ਨਾਲ ਸਾਂਝਾ ਕੀਤਾ |
ਦਾਦਾ ਜੀ ਦੇ ਦੱ ਸੇ ਛੋਟੇ ਰਸਤੇ ਰਾਹੀਂ ਉਹ ਕਦੋਂ ਦੇ ਸਕੂਲ ਕੋਲ ਪਹੁੰਚ ਗਏ ਸਨ ਅਤੇ ਹੁਣ ਉਹ ਆਪਣੇ ਘਰਾਂ ਦੇ ਨੇੜੇ ਪਹੁੰਚਣ ਵਾਲੇ ਸਨ | ਦਾਦਾ ਜੀ-ਦਾਦੀ ਜੀ ਨੂੰ ਮਿਲਣ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ |
ਅੱਜ ਉਨ੍ਹਾਂ ਦਾ ਪੜ੍ਹਾਈ ਵੱਲ ਉੱਕਾ ਈ ਧਿਆਨ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਉਹ ਸ਼ਾਮ ਦੀ ਪੜ੍ਹਾਈ ਦਾ ਪ੍ਰੋਗਰਾਮ ਬਣਾਉਣ ਲੱਗੇ | ਅਖ਼ੀਰ ਇਹ ਫ਼ੈਸਲਾ ਹੋਇਆ ਕਿ ਅੱਜ ਉਹ ਆਪੋ ਆਪਣੇ ਘਰ ਹੀ ਪੜ੍ਹਨਗੇ |
-10-
ਸਵੇਰੇ ਸਕੂਲ ਜਾਣ ਲੱ ਗਿਆਂ ਜਦੋਂ ਚਾਰਾਂ ਦੀ ਚੌਕੜੀ ਇਕੱਠੀ ਹੋਈ ਤਾਂ ਸਾਰੇ ਹੀ ਬੜੇ ਖ਼ੁਸ਼ ਅਤੇ ਤਰੋ-ਤਾਜ਼ਾ ਲੱਗ ਰਹੇ ਸਨ | ਚਾਰੇ ਮਿਲਦਿਆਂ ਹੀ ਇਕ-ਦੂਜੇ ਨੂੰ ਪੁੱਛਣ ਲੱਗੇ ਕਿ 'ਦਾਦਾ ਜੀ-ਦਾਦੀ ਜੀ ਨੂੰ ਮਿਲਣ ਬਾਰੇ ਆਪਣੇ ਮੰਮੀ-ਪਾਪਾ ਨਾਲ ਗੱਲ ਕੀਤੀ ਸੀ ?' ਸਾਰਿਆਂ ਨੇ 'ਹਾਂ' ਵਿਚ ਸਿਰ ਹਿਲਾਇਆ |
ਮੀਕਾ ਕਹਿਣ ਲੱਗਾ, 'ਜਦੋਂ ਮੈਂ ਘਰ ਪਹੁੰਚਿਆ ਤਾਂ ਮੰਮੀ ਕਹਿਣ ਲੱਗੇ, 'ਕੀ ਗੱਲ ਏ ? ਅੱਜ ਮੇਰੇ ਬੇਟੇ ਦੇ ਚਿਹਰੇ 'ਤੇ ਬੜੀ ਖ਼ੁਸ਼ੀ ਝਲਕ ਰਹੀ ਏ ?' ਮੈਂ ਮੰਮੀ ਨੂੰ ਜਵਾਬ ਦਿੱਤਾ, 'ਤੁਸੀਂ ਠੀਕ ਕਹਿ ਰਹੇ ਹੋ, ਮੰਮੀ ਜੀ | ਅੱਜ ਮੈਂ ਬਹੁਤ ਖ਼ੁਸ਼ ਹਾਂ |' ਇਸ ਤੋਂ ਬਾਅਦ ਮੈਂ 'ਅੱਧੀ ਛੁੱਟੀ ਸਾਰੀ' ਤੋਂ ਲੈ ਕੇ ਦਾਦਾ ਜੀ ਨੂੰ ਲੱਭਣ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਤੀਕ ਜਾਣ ਦੀ ਸਾਰੀ ਕਹਾਣੀ ਸੁਣਾ ਦਿੱਤੀ |'
'ਤੇਰੀ ਗੱਲ ਸੁਣ ਕੇ ਆਂਟੀ ਜੀ ਖ਼ੁਸ਼ ਹੋਏ ?' ਬਿੱਲੂ ਨੇ ਮੀਕੇ ਨੂੰ ਪੁੱ ਛਿਆ |

(ਬਾਕੀ ਅਗਲੇ ਸਨਿਚਵਾਰ ਦੇ ਅੰਕ 'ਚ)
-ਮੋਬਾਈਲ : 98889-24664

Ad Position 22
No active advertisement
ਪਿਛਲੀ ਖ਼ਬਰ ਜੇਕਰ ਕੋਈ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਤਾਂ ਮੈਂ ਉਸ ਦੀ ਕਾਰਜਕੁਸ਼ਲਤਾ ਦਾ ਦੀਵਾਨਾ ਹਾਂ।... ਅਗਲੀ ਖ਼ਬਰ ਗਿਆਨ ਪਰਖੋ
Ad Position 24