14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗਿਆਨ ਪਰਖੋ

Ad Position 21
No active advertisement
ਅਜੀਤ ਡੈਸਕ 06-09-2025

1. ਪੰਜਾਬੀ ਵਰਣਮਾਲਾ ਵਿਚ ਕਿੰਨੇ ਅੱਖਰ ਹਨ?
2. ਪੰਜਾਬੀ ਭਾਸ਼ਾ ਲਿਖਣ ਦੇ ਲਈ ਕਿਸ ਲਿੱਪੀ ਦੀ ਵਰਤੋਂ ਹੁੰਦੀ ਹੈ?
3. ਗੁਰਮੁਖੀ ਵਰਣਮਾਲਾ ਵਿਚ ਕਿੰਨੇ ਅੱਖਰ ਸਵਰ ਹਨ?
4. ਵਿਅੰਜਨ ਕਿਹੜੇ ਅੱਖਰ ਹਨ?
5. ਕੰਠੀ ਧੁਨੀਆਂ ਕਿਹੜੀਆਂ ਹਨ?
6. ਤਾਲਵੀ ਧੁਨੀਆਂ ਕਿਹੜੀਆਂ ਹਨ?
7. ਉਲਟ ਜੀਭੀ ਧੁਨੀਆਂ ਕਿਹੜੀਆਂ ਹਨ?
8. ਦੰਤੀ ਧੁਨੀਆਂ ਕਿਹੜੀਆਂ ਹਨ?
9. ਹੋਠੀ ਧੁਨੀਆਂ ਕਿਹੜੀਆਂ ਹਨ?
10. ਅਨੁਨਾਸਿਕ ਧੁਨੀਆਂ ਕਿਹੜੀਆਂ ਹਨ?
11. ਲਗਾਂਮਾਤਰਾ ਦੀ ਗਿਣਤੀ ਕਿੰਨੀ ਹੈ?
12. ਦੁੱਤ ਅੱਖਰ ਕਿਹੜੇ ਹਨ?
13. ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ?
14. ਪੰਜਾਬੀ ਭਾਸ਼ਾ ਦੀ ਛੋਟੀ ਇਕਾਈ ਕਿਹੜੀ ਹੈ?
15. ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦੇ ਵਿਚੋਂ ਫਟਾ ਕਵਾਂ ਵਿਅੰਜਨ ਕਿਹੜਾ ਹੈ?
16. ਪੰਜਾਬੀ ਭਾਸ਼ਾ ਦੇ ਵਿਚ ਕੰਬਵਾਂ ਵਿਅੰਜਨ ਕਿਹੜਾ ਹੈ?
17. ਕਿਰਿਆ ਦੀਆਂ ਕਿਸਮਾਂ ਦੱਸੋ?
ਉੱਤਰ : 1. ਇਕਤਾਲੀ ਅੱਖਰ, 2. ਗੁਰਮੁਖੀ ਲਿੱਪੀ, 3. ੳ. ਅ. ੲ. 4. ਸ ਤੋਂ ੜ ਤੱਕ | 5. ਕ ਖ ਗ ਘ ਙ, 6. ਚ ਛ ਜ ਝ ਞ, 7. ਟ ਠ ਡ ਢ ਣ 8. ਤ ਥ ਦ ਧ ਨ 9. ਪ ਫ ਬ ਭ ਮ 10. ਙ ਞ ਣ ਨ ਮ, 11. ਦਸ 12. ਹ ਰ ਵ, 13. ਦੋ ਪ੍ਰਕਾਰ, 14. ਧੁੁਨੀਆਂ, 15. ੜ 16. ਰ, 17. ਅਕਰਮਕ ਕਿਰਿਆ, ਸਕਰਮਕ ਕਿਰਿਆ |

-ਐਮ.ਏ. ਹਿਸਟਰੀ, ਬੀ. ਐੱਡ, ਪਿੰਡ ਰਾਜਪੁਰ ਭਾਈਆਂ ਜ਼ਿਲ੍ਹਾ ਹੁਸ਼ਿਆਰਪੁਰ |

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-37-ਅੱਧੀ ਛੁੱਟੀ ਸਾਰੀ ਅਗਲੀ ਖ਼ਬਰ ਆਓ ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਜਾਣੀਏ
Ad Position 24