ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੁੱਖ ਸੜਕ 'ਚ ਨਿਕਾਸੀ ਨਾਲੇ ਦੇ ਰੋਕੀ ਗਈ ਥਾਂ ਕਰਕੇ ਨਹੀਂ ਹੋ ਰਿਹਾ ਪਾਣੀ ਦਾ ਸਹੀ ਨਿਕਾਸ

Ad Position 21
No active advertisement
ਅਜੀਤ ਡੈਸਕ 23-09-2025

ਗਿੱਦੜਬਾਹਾ, 22 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਇਸ ਵਾਰ ਮੀਂਹਾਂ ਦੇ ਦਿਨਾਂ 'ਚ 15 ਕੁ ਦਿਨ ਪਹਿਲਾਂ ਪਿੰਡ ਥੇੜ੍ਹੀ ਦੀ ਗ੍ਰਾਮ ਪੰਚਾਇਤ ਨੇ ਬਹੁਤ ਔਖ ਤੇ ਸੰਘਰਸ਼ ਮਗਰੋਂ ਪਿੰਡ ਥੇੜ੍ਹੀ ਦੇ ਬਾਰਿਸ਼ ਦੇ ਪਾਣੀ ਦਾ ਨਿਕਾਸ ਕਰਵਾਇਆ | ਡਰੇਨੇਜ਼ ਵਿਭਾਗ ਵਲੋਂ 1997-98 ਵਿਚ ਬਾਰਿਸ਼ਾਂ ਤੇ ਸੇਮ ਦੇ ਪਾਣੀ ਦੇ ਨਿਕਾਸ ਲਈ ਬਣਾਈ ਗਈ ਸਰਵਿਸ ਡਰੇਨ (ਨਿਕਾਸੀ ਨਾਲੇ) ਨੂੰ ਸੰਨ 2002 ਮਗਰੋਂ ਪਿੰਡ ਨੂੰ ਹੀ ਸਾਂਭ-ਸੰਭਾਲ ਤੇ ਸਫ਼ਾਈ ਲਈ ਸੌਂਪ ਦੇਣ ਮਗਰੋਂ ਲਗਾਤਾਰ ਆਏ ਸਾਲ ਹੋ ਰਹੇ ਬਾਰਿਸ਼ਾਂ ਦੇ ਪਾਣੀ ਦੇ ਨਿਕਾਸ ਲਈ ਇਸ ਵਾਰ ਜ਼ਰੂਰ ਪਿੰਡ ਦੇ ਲੋਕਾਂ ਤੇ ਪੰਚਾਇਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਦੋ ਸਾਲ ਪਹਿਲਾਂ ਨਵੇਂ ਬਣੇ ਰਾਸ਼ਟਰੀ ਰਾਜ ਮਾਰਗ ਦੀ ਸੜਕ ਦੇ ਨਿਰਮਾਣ ਵਕਤ ਪਿੰਡ ਦੇ ਇਸ ਨਿਕਾਸੀ ਨਾਲੇ ਦੇ ਉੱਪਰ ਹੀ ਸੜਕ ਬਣਾ ਕੇ ਇਸ ਨਿਕਾਸੀ ਨਾਲੇ ਦੇ ਥਾਂ ਨੂੰ ਅੱਧਾ ਰੋਕ ਕੇ ਭੀੜਾ ਕਰ ਦੇਣ ਦੀਆਂ ਗ਼ਲਤੀਆਂ ਤੇ ਧੱਕੇਸ਼ਾਹੀਆਂ ਦਾ ਖ਼ਮਿਆਜ਼ਾ ਸਾਰੇ ਪਿੰਡ ਵਾਸੀਆਂ ਨੂੰ ਭੁਗਤਣਾ ਪਿਆ | ਜ਼ਿਕਰਯੋਗ ਹੈ ਕਿ ਬਾਰਿਸ਼ਾਂ ਤੇੇ ਸੇਮ ਦੇ ਪਾਣੀ ਦੇ ਸਹੀ ਨਿਕਾਸ ਲਈ 1997-98 ਵਿਚ ਡਰੇਨੇਜ਼ ਵਿਭਾਗ ਨੇ ਪਿੰਡ ਦੀ ਉਤਰ ਦਿਸ਼ਾ ਵਿਚ ਬਠਿੰਡਾ ਤੋਂ ਮਲੋਟ ਸੜਕ ਦੇ ਨਾਲ ਨਿਕਾਸੀ ਨਾਲਾ ਸਰਵਿਸ ਡਰੇਨ ਬਣਾਈ ਸੀ, ਜਿਸ ਰਾਹੀਂ ਪਿੰਡ ਦੇ ਬਾਰਿਸ਼ਾਂ ਦੇ ਪਾਣੀ ਤੇ ਪਿੰਡ ਦੇ ਉੱਪਰੋਂ ਪੂਰਬ ਵਲੋਂ ਖੇਤਾਂ ਦੇ ਬਾਰਿਸ਼ ਦੇ ਪਾਣੀ ਦੇ ਪਿੰਡ ਦੇ ਨਿਵਾਨ ਵੱਲ ਹੋਣ ਕਰਕੇ ਆਏ ਭਾਰੀ ਮਾਤਰਾ 'ਚ ਪਾਣੀ ਦਾ ਨਿਕਾਸ ਪਿੰਡ ਦੇ ਹੀ ਪੱਛਮ ਵੱਲ ਕੱਢੀ ਗਈ ਮੁੱਖ ਮਲੋਟ ਡਰੇਨ ਵਿਚ ਹੋ ਜਾਂਦਾ ਸੀ | 1997-98 ਵਿਚ ਡਰੇਨਜ਼ ਵਿਭਾਗ ਵਲੋਂ ਇਸ ਨੂੰ ਸਰਵਿਸ ਡਰੇਨ ਦਾ ਨਾਂਅ ਦਿੱਤਾ ਗਿਆ ਸੀ, ਜਿਸ ਦੀ 2002 ਤੱਕ ਸਫ਼ਾਈ ਤੇ ਸਾਂਭ-ਸੰਭਾਲ ਡਰੇਨੇਜ਼ ਵਿਭਾਗ ਵਲੋਂ ਹੀ ਕੀਤੀ ਜਾਂਦੀ ਸੀ, ਪਰ 2002 ਮਗਰੋਂ ਇਸ ਸਰਵਿਸ ਡਰੇਨ ਤੋਂ ਡਰੇਨੇਜ਼ ਵਿਭਾਗ ਨੇ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਇਸ ਦੀ ਸਾਂਭ-ਸੰਭਾਲ ਤੇ ਸਫ਼ਾਈ ਦੀ ਜ਼ਿੰਮੇਵਾਰੀ ਪਿੰਡ ਦੇ ਹੀ ਲੋਕਾਂ ਜਾਂ ਪਿੰਡ ਦੀ ਪੰਚਾਇਤ ਹੀ ਕਰੇਗੀ, ਪਰ ਆਏ ਸਾਲ ਹੀ ਪਿੰਡ ਵਾਸੀਆਂ ਵਲੋਂ ਸਾਂਭ-ਸੰਭਾਲ ਕਰਨ ਕਰਕੇ ਇਹ ਨਿਕਾਸੀ ਨਾਲਾ ਚੱਲਦਾ ਰਿਹਾ ਤੇ ਲਗਾਤਾਰ 22-23 ਵਰੇ੍ਹ ਹੋਰ ਪਾਣੀ ਦਾ ਸਹੀ ਨਿਕਾਸ ਵੀ ਹੁੰਦਾ ਰਿਹਾ, ਪਰ ਦੋ ਕੁ ਸਾਲ ਪਹਿਲਾਂ ਬਣੀ ਰਾਸ਼ਟਰੀ ਰਾਜ ਮਾਰਗ ਦੀ ਨਵੀਂ ਸੜਕ ਬਣਾਉਣ ਵਕਤ ਰਾਜ ਮਾਰਗ ਅਥਾਰਟੀ ਨੇ ਇਸ ਨਿਕਾਸੀ ਨਾਲੇ ਦਾ ਸਾਰਾ ਵਜੂਦ ਹੀ ਬਦਲ ਦਿੱਤਾ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਵੀ ਕੀਤਾ | ਪਿੰਡ ਦੀ ਹੱਦ ਅੰਦਰ ਸੜਕ ਦੇ ਨਾਲ-ਨਾਲ ਚੱਲਦੇ ਇਸ ਨਿਕਾਸੀ ਨਾਲੇ ਦੇ ਅੱਧ ਤੱਕ ਪੱਕੀ ਸੜਕ ਬਣਾ ਕੇ ਇਸ ਨੂੰ ਤੰਗ ਕਰ ਦਿੱਤਾ, ਜਦੋਂਕਿ ਬੱਸ ਅੱਡੇ ਕੋਲ ਸਾਰੇ ਨਿਕਾਸੀ ਨਾਲੇ ਨੂੰ ਹੀ ਅੰਡਰ ਗਰਾਊਾਡ ਪਾਈਪਾਂ ਪਾ ਕੇ ਜ਼ਮੀਨਦੋਜ ਕਰ ਦਿੱਤਾ | ਪਿਛਲੇ ਲੰਘੇ ਸਾਲ ਤਾਂ ਮੀਂਹ ਘੱਟ ਪੈਣ ਕਰਕੇ ਆ ਰਹੇ ਬਾਰਿਸ਼ਾਂ ਦੇ ਪਾਣੀ ਦਾ ਇਸ ਨਿਕਾਸੀ ਨਾਲੇ ਰਾਹੀਂ ਨਿਕਾਸ ਹੁੰਦਾ ਰਿਹਾ, ਪਰ ਇਸ ਸਾਲ 15 ਦਿਨ ਪਹਿਲਾਂ ਇਸ ਨਿਕਾਸੀ ਨਾਲੇ ਰਾਹੀਂ ਪਾਣੀ ਦਾ ਨਿਕਾਸ ਪੰਚਾਇਤ ਵਲੋਂ ਬੜੀ ਮੁਸ਼ੱਕਤ ਨਾਲ ਤੇ ਭਾਰੀ ਖ਼ਰਚ ਨਾਲ ਜੇ.ਸੀ.ਬੀ. ਮਸ਼ੀਨ ਨਾਲ ਕੀਤਾ ਗਿਆ | ਪਿੰਡ ਵਿਚੋਂ ਆ ਰਹੀ ਲਿੰਕ ਸੜਕ ਦੇ ਨਾਲ ਜ਼ਮੀਨਦੋਜ਼ ਪਾਈਪਾਂ 'ਤੇ ਕਈ ਥਾਵਾਂ ਤੋਂ ਨਿਕਾਸੀ ਨਾਲੇ ਦੀਆਂ ਵੀ ਜ਼ਮੀਨਦੋਜ਼ ਪਾਈਪਾਂ ਨੂੰ ਪੁੱਟ ਕੇ ਪਾਣੀ ਦਾ ਨਿਕਾਸ ਕਰਨਾ ਪਿਆ | ਰਾਸ਼ਟਰੀ ਰਾਜ ਮਾਰਗ ਵਲੋਂ ਇਸ ਨਾਲੇ ਦਾ ਅੱਧਾ ਥਾਂ ਰੋਕ ਕੇ ਬਣਾਈ ਸੜਕ ਵੀ ਕਈ ਥਾਂਵਾਂ ਤੋਂ ਟੁੱਟ ਸਕਦੀ ਹੈ | ਰਾਸ਼ਟਰੀ ਰਾਜ ਮਾਰਗ ਦੀ ਸੜਕ ਬਣਾਉਣ ਵੇਲੇ ਸੜਕ ਦੇ ਦੋਵੇਂ ਪਾਸੇ ਪੱਕੇ ਨਿਕਾਸੀ ਨਾਲੇ ਬਣਾਉਣੇ ਚਾਹੀਦੇ ਸਨ ਜਾਂ ਫ਼ਿਰ ਸੜਕ ਦੇ ਨਾਲ ਚੱਲਦੇ ਪੁਰਾਣੇ ਨਿਕਾਸੀ ਨਾਲੇ ਦੇ ਪੁਰਾਣੇ ਢਾਂਚੇ ਨੂੰ ਹੀ ਇੰਨ-ਬਿੰਨ ਰਹਿਣ ਦਿੱਤਾ ਜਾਣਾ ਚਾਹੀਦਾ ਸੀ | ਪਿੰਡ ਵਾਸੀਆਂ ਦੀ ਗਿੱਦੜਬਾਹਾ ਦੇ ਸਿਵਲ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਇਸ ਗੰਭੀਰ ਮਸਲੇ ਵੱਲ ਧਿਆਨ ਦੇ ਕੇ ਡਰੇਨਜ਼ ਵਿਭਾਗ ਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਤੋਂ ਇਸ ਨਿਕਾਸੀ ਨਾਲੇ ਨੂੰ ਸਹੀ ਕਰਵਾ ਕੇ ਪਿੰਡ ਦੇ ਬਾਰਿਸ਼ਾਂ ਦੇ ਪਾਣੀ ਦਾ ਸਹੀ ਉਚਿਤ ਹੱਲ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਮਲੋਟ ਵਿਖੇ ਮਾਈ ਭਾਗੋ ਪਾਰਕ ਦਾ ਉਦਘਾਟਨ • ਪਿੰਡ ਔਲਖ ਤੇ ਮਹਿਰਾਜਵਾਲਾ ਵਿਖੇ ਨ... ਅਗਲੀ ਖ਼ਬਰ ਲਵਪ੍ਰੀਤ ਸਿੰਘ ਦੀ ਪਹਿਲੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ
Ad Position 24
No active advertisement