ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲਵਪ੍ਰੀਤ ਸਿੰਘ ਦੀ ਪਹਿਲੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-09-2025
ਮਲੋਟ, 22 ਸਤੰਬਰ (ਪਾਟਿਲ)-ਮਲੋਟ ਬਲੱਡ ਗਰੁੱਪ ਦੇ ਸਟਾਰ ਡਨੋਰ ਲਵਪ੍ਰੀਤ ਸਿੰਘ ਜਿਸ ਦੀ ਪਿਛਲੇ ਸਾਲ ਇਕ ਦੁਰਘਟਨਾ 'ਚ ਮੌਤ ਹੋ ਗਈ ਸੀ | ਉਨ੍ਹਾਂ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਭਰਾ ਜਸਪ੍ਰੀਤ ਸਿੰਘ ਅਤੇ ਮਲੋਟ ਬਲੱਡ ਗਰੁੱਪ ਵਲੋਂ 96ਵਾਂ ਖ਼ੂਨਦਾਨ ਕੈਂਪ ਸਿਟੀਜ਼ਨ ਕਲੱਬ ਮਲੋਟ ਵਿਖੇ ਲਗਾਇਆ ਗਿਆ, ਜਿਸ ਵਿਚ ਮਲੋਟ ਦੇ ਟ੍ਰੈਫ਼ਿਕ ਇੰਚਾਰਜ ਜਸਪਾਲ ਸਿੰਘ ਵਲੋਂ ਆਪਣੀ ਟੀਮ ਨਾਲ ਸ਼ਿਰਕਤ ਕੀਤੀ ਗਈ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਖ਼ੂਨਦਾਨ ਕੀਤਾ | ਇਸ ਮੌਕੇ ਕੁੱਲ 43 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਖ਼ੂਨਦਾਨ ਕੈਂਪ 'ਚ ਵਿਸੇਸ਼ ਸਹਿਯੋਗ ਸਿਟੀਜ਼ਨ ਕਲੱਬ ਮਲੋਟ ਵਲੋਂ ਦਿੱਤਾ ਗਿਆ | ਇਸ ਮੌਕੇ ਪਿਤਾ ਗੁਰਸੇਵਕ ਸਿੰਘ ਤੇ ਹੋਰ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ, ਜਿਨ੍ਹਾਂ ਵਿਚ ਪ੍ਰਧਾਨ ਧੀਰਜ ਸੂਨੇਜਾ, ਚੇਅਰਮੈਨ ਚਿੰਟੂ ਬੱਠਲਾ, ਵਰਿੰਦਰ ਤਨੇਜਾ, ਯੁਗਾਮ ਪੁਨਸ਼ੀ, ਯੋਗੇਸ਼ ਮੰਗਵਾਣੀ, ਨਿਸ਼ਾ ਰਾਣੀ, ਹੁਸਨਪ੍ਰੀਤ ਕੌਰ, ਹਰਮਨ ਮੱਲ੍ਹੀ, ਗੁਰਦਿੱਤਾ, ਸੁਨੇਹਾ ਰਾਣੀ, ਸਿਟੀਜਨ ਕਲੱਬ ਵਲੋਂ ਅਸ਼ੋਕ ਸ਼ਰਮਾ ਅਤੇ ਸਟਾਫ਼ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਆਏ ਹੋਏ ਖ਼ੂਨਦਾਨੀਆਂ ਨੂੰ ਲਵਪ੍ਰੀਤ ਦੀ ਫ਼ੋਟੋ ਵਾਲਾ ਯਾਦਗਾਰੀ ਮੋਮੈਂਟੋ, ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਮਲੋਟ ਬਲੱਡ ਗਰੁੱਪ ਅਤੇ ਪਿਤਾ ਗੁਰਸੇਵਕ ਸਿੰਘ ਤੇ ਭਰਾ ਜਸਪ੍ਰੀਤ ਸਿੰਘ ਵਲੋਂ ਆਏ ਹੋਏ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਸੜਕ 'ਚ ਨਿਕਾਸੀ ਨਾਲੇ ਦੇ ਰੋਕੀ ਗਈ ਥਾਂ ਕਰਕੇ ਨਹੀਂ ਹੋ ਰਿਹਾ ਪਾਣੀ ਦਾ ਸਹੀ ਨਿਕਾਸ ਅਗਲੀ ਖ਼ਬਰ ਉਡਾਨ ਐਜੂਕੇਸ਼ਨ ਸੁਸਾਇਟੀ 26 ਨੂੰ ਵਿਦਿਆਰਥਣਾਂ ਨੂੰ 1 ਲੱਖ ਰੁਪਏ ਦੇ ਵਜ਼ੀਫ਼ੇ ਵੰਡੇਗੀ
Ad Position 24
No active advertisement