17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਆਪ੍ਰੇਸ਼ਨ ਸੰਧੂਰ'-ਰੱਖਿਆ ਦੇ ਖੇਤਰ ਵਿਚ ਸਵੈਨਿਰਭਰਤਾ ਵੀ ਆਈ ਸਾਹਮਣੇ

Ad Position 21
No active advertisement
ਅਜੀਤ ਡੈਸਕ 04-06-2025

ਇੰਡੀਅਨ ਏਅਰੋਸਪੇਸ ਐਂਡ ਡਿਫੈਂਸ ਦੀ ਇਕ ਤਾਜ਼ਾ ਰਿਪੋਰਟ 'ਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਹੈ ਕਿ 'ਆਪ੍ਰੇਸ਼ਨ ਸੰਧੂਰ' ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਿਵੇਂ ਤਕਨੀਕੀ ਸਵੈ-ਨਿਰਭਰਤਾ ਭਾਰਤ ਦੀ ਸਭ ਤੋਂ ਮਜ਼ਬੂਤ ਢਾਲ ਤੇ ਤਿੱਖਾ ਬਰਛਾ ਬਣ ਗਈ ਹੈ। ਭਾਰਤ ਨੇ 2014 ਵਿਚ 'ਮੇਕ ਇਨ ਇੰਡੀਆ' ਪਹਿਲਕਦਮੀ ਨਾਲ ਵਿਸ਼ਵਵਿਆਪੀ ਨਿਰਮਾਣ ਵਿਚ ਦੇਸ਼ ਦੀ ਪਿਛਲੀ ਉਦਾਸੀਨ ਭੂਮਿਕਾ ਤੋਂ ਸੁਚੇਤ ਹੋ ਕੇ ਵੱਖ ਹੋਣ ਦਾ ਸੰਕੇਤ ਦਿੱਤਾ ਸੀ। ਇਸ ਨੇ ਵਧੇਰੇ ਦ੍ਰਿੜ੍ਹਤਾ, ਮੁੱਲ-ਆਧਾਰਿਤ ਉਦਯੋਗਿਕ ਰਣਨੀਤੀ ਲਈ ਆਧਾਰ ਤਿਆਰ ਕਰਨ ਵਾਸਤੇ ਨਿਯਮਾਂ ਨੂੰ ਸਰਲ ਬਣਾਉਣ, ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਮਹੱਤਵਪੂਰਨ ਖੇਤਰਾਂ ਨੂੰ ਵਿਦੇਸ਼ੀ ਨਿਵੇਸ਼ ਲਈ ਖੋਲ੍ਹਣ ਨਾਲ ਇਸ ਪਹਿਲਕਦਮੀ ਨੇ ਵਿਸ਼ਵਵਿਆਪੀ ਨਿਰਮਾਤਾਵਾਂ ਨੂੰ ਭਾਰਤ ਵੱਲ ਆਕਰਸ਼ਿਤ ਕੀਤਾ, ਇਸੇ ਕਾਰਨ ਹੁਣ ਦੇਸ਼ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਨਿਰਮਾਤਾ ਵਜੋਂ ਉੱਭਰ ਰਿਹਾ ਹੈ। ਉਤਪਾਦਨ ਨਾਲ ਜੁੜੀ ਪਹਿਲ (ਪੀ.ਐਲ.ਆਈ.) ਵਰਗੀਆਂ ਪ੍ਰਮੁੱਖ ਸਕੀਮਾਂ ਬੁਨਿਆਦੀ ਤੌਰ 'ਤੇ ਵਿਸ਼ਵਵਿਆਪੀ ਮੁੱਲ ਲੜੀਆਂ ਭਾਰਤ ਦੀ ਸਥਿਤੀ ਨੂੰ ਬਦਲ ਰਹੀਆਂ ਹਨ; ਹਾਲਾਂਕਿ ਪੀ.ਐਲ.ਆਈ. ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਅਤੇ ਨਿਯਮਾਂ ਦੀ ਪਾਲਣਾ ਨੂੰ ਸਰਲ ਬਣਾਉਣ ਲਈ ਉਨ੍ਹਾਂ 'ਤੇ ਮੁੜ ਵਿਚਾਰ ਕਰਨ ਦੀ ਅਜੇ ਵੀ ਲੋੜ ਹੈ। ਸਭ ਤੋਂ ਰਣਨੀਤਕ ਮੋੜ ਰੱਖਿਆ ਨਿਰਮਾਣ ਖੇਤਰ ਵਿਚ ਇਹ ਕੱਟਿਆ ਗਿਆ ਕਿ ਭਾਰਤ ਨੇ ਆਯਾਤ 'ਤੇ ਆਪਣੀ ਨਿਰਭਰਤਾ ਨੂੰ ਕਾਫ਼ੀ ਘਟਾ ਲਿਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐਸ.ਆਈ.ਪੀ.ਆਰ.ਆਈ.) ਦੇ ਅਨੁਸਾਰ ਭਾਰਤ ਦੇ ਰੱਖਿਆ ਹਥਿਆਰਾਂ ਦੇ ਆਯਾਤ ਵਿਚ 2015-19 ਅਤੇ 2020-24 ਦੇ ਵਿਚਕਾਰ 9.3 ਫ਼ੀਸਦੀ ਦੀ ਕਮੀ ਆਈ ਹੈ, ਜੋ ਕਿ ਦੇਸ਼ ਦੀ ਵਧਦੀ ਘਰੇਲੂ ਰੱਖਿਆ ਨਿਰਮਾਣ ਸਮਰੱਥਾਵਾਂ ਤੇ ਰੱਖਿਆ ਖਰੀਦ ਨੀਤੀਆਂ ਵਿਚ ਬਦਲਾਅ ਨੂੰ ਦਰਸਾਉਂਦੀ ਹੈ। ਵਿਦੇਸ਼ੀ ਰੱਖਿਆ ਸਪਲਾਇਰਾਂ 'ਤੇ ਆਪਣੀ ਭਾਰੀ ਨਿਰਭਰਤਾ ਕਾਰਨ ਪੈਦਾ ਹੁੰਦੀਆਂ ਕਮਜ਼ੋਰੀਆਂ ਨੂੰ ਪਛਾਣਦਿਆਂ ਭਾਰਤ ਨੇ ਸਵਦੇਸ਼ੀਕਰਨ ਨੂੰ ਤਰਜੀਹ ਦਿੱਤੀ ਹੈ। ਰੱਖਿਆ, ਪੁਲਾੜ ਉਪਗ੍ਰਹਿ, ਡਰੋਨ, ਸੈਮੀਕੰਡਕਟਰ ਤੇ ਇਲੈਕਟ੍ਰਾਨਿਕਸ ਨੂੰ ਨਾ ਸਿਰਫ਼ ਉਨ੍ਹਾਂ ਦੀ ਆਰਥਿਕ ਸਮਰੱਥਾ ਲਈ, ਸਗੋਂ ਰਾਸ਼ਟਰੀ ਸੁਰੱਖਿਆ ਦੇ ਲਈ ਉਨ੍ਹਾਂ ਦੇ ਮਹੱਤਵ ਵਜੋਂ ਵੀ ਤਰਜੀਹ ਦਿੱਤੀ ਗਈ ਹੈ।

ਪ੍ਰਭਾਵ ਮਾਪਣਯੋਗ ਹੈ
ਭਾਰਤ ਦੇ ਰੱਖਿਆ ਨਿਰਮਾਣ ਹੁਨਰ 'ਮੇਕ ਇਨ ਇੰਡੀਆ' ਪਹਿਲਕਦਮੀ ਦੁਆਰਾ ਨਿਰੰਤਰ ਸੰਚਾਲਨ ਨੇ ਇਕ ਈਕੋਸਿਸਟਮ ਨੂੰ ਉਤਸ਼ਾਹਿਤ ਕੀਤਾ ਹੈ, ਜਿੱਥੇ ਉੱਨਤ ਤੋਪਖਾਨਾ, ਹਵਾਈ ਜਹਾਜ਼ ਤੇ ਜਲ ਸੈਨਾ ਪਲੇਟਫਾਰਮ ਯੋਜਨਾਬੱਧ ਢੰਗ ਨਾਲ ਤਿਆਰ ਹੋ ਕੇ ਬਾਹਰ ਆ ਰਹੇ ਹਨ। ਵਿੱਤੀ ਸਾਲ 2023-24 ਵਿਚ ਸਵਦੇਸ਼ੀ ਰੱਖਿਆ ਉਤਪਾਦਨ 1.27 ਲੱਖ ਕਰੋੜ ਰੁਪਏ ਤੱਕ ਵਧਿਆ, ਜਦਕਿ ਵਿੱਤੀ ਸਾਲ 2025 ਵਿਚ ਨਿਰਯਾਤ ਵਧ ਕੇ 23,622 ਕਰੋੜ ਰੁਪਏ ਹੋ ਗਿਆ। ਜੋ ਕਿ ਪਿਛਲੇ ਦਹਾਕੇ ਵਿਚ ਦਸ ਗੁਣਾ ਵਧਿਆ ਹੈ ਅਤੇ 2029 ਤੱਕ ਇਸ ਦੇ 50,000 ਕਰੋੜ ਰੁਪਏ ਤੱਕ ਪਹੁੰਚ ਜਾਣ ਦੀ ਉਮੀਦ ਹੈ, ਜਿਸ ਵਿਚ ਲਗਭਗ 90 ਦੇਸ਼ ਭਾਰਤੀ ਰੱਖਿਆ ਪ੍ਰਣਾਲੀਆਂ ਨੂੰ ਆਯਾਤ ਕਰ ਰਹੇ ਹਨ। ਨਿੱਜੀ ਖੇਤਰ ਦਾ 15,000 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਰਪੱਕ ਹੋ ਰਹੇ ਰੱਖਿਆ ਨਿਰਮਾਣ ਵਾਤਾਵਰਨ ਪ੍ਰਣਾਲੀ ਦਾ ਪ੍ਰਮਾਣ ਹੈ, ਜੋ ਹੁਣ ਅਤਿ-ਆਧੁਨਿਕ ਉਤਪਾਦ ਪ੍ਰਦਾਨ ਕਰਨ ਦੇ ਸਮਰੱਥ ਹੈ। ਆਯਾਤ ਨਿਰਭਰਤਾ ਤੋਂ ਨਿਰਯਾਤ ਯੋਗਤਾ ਵੱਲ ਤਬਦੀਲੀ ਭਾਰਤ ਦੇ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਰੱਖਿਆ ਉਦਯੋਗਿਕ ਆਧਾਰ ਤੇ ਵਿਸ਼ਵਵਿਆਪੀ ਭਰੋਸੇਯੋਗਤਾ ਨੂੰ ਦਰਸਾਉਂਦੀ ਹੈ। ਮੇਡ ਇਨ ਇੰਡੀਆ 'ਬ੍ਰਹਮੋਸ' ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਅਤੇ ਆਕਾਸ਼ ਮਿਜ਼ਾਈਲ ਦੁਆਰਾ ਸੰਚਾਲਿਤ ਆਪ੍ਰੇਸ਼ਨ ਸੰਧੂਰ ਦੀ ਸਟੀਕਤਾ ਤੇ ਸਫਲਤਾ ਨੇ ਨਿਰਭਰਤਾ ਤੋਂ ਸਮਰੱਥਾ ਅਤੇ ਮੁਕਾਬਲੇਬਾਜ਼ੀ ਵੱਲ ਇਕ ਦਹਾਕੇ ਲੰਬੇ ਬਦਲਾਅ ਨੂੰ ਪ੍ਰਮਾਣਿਤ ਕੀਤਾ ਹੈ। ਆਕਾਸ਼ ਪ੍ਰਣਾਲੀ ਵਿਕਸਤ ਕੀਤੇ ਜਾਣ ਸਮੇਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਪ੍ਰੋਜੈਕਟ ਨਿਰਦੇਸ਼ਕ ਰਹੇ ਪ੍ਰਹਿਲਾਦ ਰਾਮਾਰਾਓ ਨੇ ਦਾਅਵਾ ਕੀਤਾ ਕਿ ਉਹ ਗਾਰੰਟੀ ਦਿੰਦੇ ਹਨ ਕਿ ਦੁਨੀਆ ਵਿਚ ਕਿਤੇ ਵੀ ਸਿਰਫ਼ 500 ਕਰੋੜ ਰੁਪਏ ਵਿਚ ਇਕ ਮਿਜ਼ਾਈਲ ਨਹੀਂ ਬਣਾਈ ਜਾ ਸਕਦੀ ਜੋ ਨਿਗਰਾਨੀ, ਖੁਫੀਆ ਜਾਣਕਾਰੀ ਤੇ ਸਟੀਕ ਕਾਰਵਾਈ ਵਿਚ ਸਭ ਤੋਂ ਸਸਤੀ ਤੇ ਸਭ ਤੋਂ ਪ੍ਰਭਾਵਸ਼ਾਲੀ ਮਿਜ਼ਾਈਲੀ ਢਾਲ ਹੈ। ਸਭ ਤੋਂ ਅੱਗੇ 'ਆਕਾਸ਼ਤੀਰ' ਸੀ, ਜੋ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੁਆਰਾ ਵਿਕਸਤ ਇਕ ਨਵਾਂ ਡਿਜੀਟਲ ਦਿਮਾਗ਼ ਹੈ। ਜੋ ਇਕ ਰੀਅਲ-ਟਾਈਮ, ਨੈੱਟਵਰਕਡ ਕਮਾਂਡ ਸੈਂਟਰ ਦੇ ਰੂਪ 'ਚ ਕੰਮ ਕਰਦੇ ਹੋਏ ਸਰਹੱਦ ਤੇ ਅਸਮਾਨ ਤੋਂ 'ਰਾਡਾਰ ਫੀਡ' ਨੂੰ ਇਕ ਸਾਥ ਜੋੜਦਾ ਹੈ ਤੇ ਖਿੰਡੇ ਹੋਏ ਡੇਟਾ ਨੂੰ ਇਕ ਵਿਆਪਕ, ਲਾਈਵ ਸੰਚਾਲਨ ਤਸਵੀਰ ਵਿਚ ਬਦਲ ਦਿੰਦਾ ਹੈ। ਹਵਾਈ ਘੁਸਪੈਠ ਦਾ ਪਤਾ ਲਗਾਉਣ, ਟਰੈਕ ਕਰਨ ਤੇ ਉਨ੍ਹਾਂ ਨੂੰ ਸਵੈਚਾਲਤ ਤੌਰ 'ਤੇ ਨਸ਼ਟ ਕਰਨ ਦੀ ਬੇਮਿਸਾਲ ਸਮਰੱਥਾ ਨੇ ਭਾਰਤ ਦੇ ਰੱਖਿਅਕਾਂ ਨੂੰ ਹਰ ਮਿਜ਼ਾਈਲ ਤੇ ਡਰੋਨ ਦਾ ਮੁਕਾਬਲਾ ਕਰਨ ਦੇ ਯੋਗ ਬਣਾਇਆ ਹੈ, ਜਿਸ ਨਾਲ ਹਵਾਈ ਰੱਖਿਆ ਦੇ ਨਵੇਂ ਆਧਾਰ 'ਲਿੰਚਪਿਨ' ਦੇ ਰੂਪ 'ਚ ਇਸ ਦੀ ਉਪਯੋਗਤਾ ਸਾਬਤ ਹੋਈ ਹੈ।
ਤਕਨੀਕੀ ਪ੍ਰਭੂਸੱਤਾ
ਅਜਿਹੀ ਦੁਨੀਆ ਵਿਚ ਜਿੱਥੇ ਰਾਸ਼ਟਰੀ ਸ਼ਕਤੀ ਨੂੰ ਤਕਨੀਕੀ ਲੀਡਰਸ਼ਿਪ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਰਾਸ਼ਟਰੀ ਕੁਆਂਟਮ ਮਿਸ਼ਨ ਤੇ ਇਸਰੋ ਦੇ ਹਾਲੀਆ ਮੀਲ ਪੱਥਰ, ਜਿਸ ਵਿਚ ਚੰਦਰਯਾਨ-3 ਦੀ ਸਾਫਟ ਲੈਂਡਿੰਗ ਤੇ ਗਗਨਯਾਨ ਦੀਆਂ ਤਿਆਰੀਆਂ ਸ਼ਾਮਿਲ ਹਨ ਆਦਿ ਮਹੱਤਵਪੂਰਨ ਖੇਤਰਾਂ ਵਿਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੇ ਹਨ। ਕਿਸੇ ਦੇਸ਼ ਦੇ ਸੁਰੱਖਿਆ ਜਾਲ ਦਾ ਕੋਈ ਵੀ ਲੇਖਾ-ਜੋਖਾ ਉਸ ਦੇ ਪੁਲਾੜ ਪ੍ਰੋਗਰਾਮ ਦੀ ਅਜਿੱਤ ਭਾਵਨਾ ਨੂੰ ਪਛਾਣੇ ਬਿਨਾਂ ਪੂਰਾ ਨਹੀਂ ਹੁੰਦਾ। ਇਸਰੋ ਚੌਕਸੀ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਂਦਾ ਹੈ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਖੁਲਾਸਾ ਕੀਤਾ ਹੈ ਕਿ ਘੱਟੋ-ਘੱਟ 10 ਉਪਗ੍ਰਹਿ 7,000 ਕਿੱਲੋਮੀਟਰ ਤੱਟਵਰਤੀ ਖੇਤਰ ਤੋਂ ਲੈ ਕੇ ਵਿਸ਼ਾਲ, ਸੰਵੇਦਨਸ਼ੀਲ ਉੱਤਰੀ ਸਰਹੱਦਾਂ ਤੱਕ, ਦੇਸ਼ ਦੀਆਂ ਸੀਮਾਵਾਂ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਪਗ੍ਰਹਿ ਅਤੇ ਡਰੋਨ ਤਕਨਾਲੋਜੀ ਸਿਰਫ਼ ਔਜ਼ਾਰ ਨਹੀਂ ਹਨ; ਉਹ ਚਿਤਾਵਨੀਆਂ ਤੇ ਪੁਖਤਾ ਖੁਫੀਆ ਜਾਣਕਾਰੀਆਂ ਪ੍ਰਦਾਨ ਕਰਨ ਵਾਲੇ ਪਹਿਰੇਦਾਰ ਹਨ, ਜਿਸ ਤੋਂ ਬਿਨਾਂ ਰਾਸ਼ਟਰੀ ਸੁਰੱਖਿਆ ਅਸੰਭਵ ਹੋਵੇਗੀ।
ਡਰੋਨ ਉਦਯੋਗ ਦਾ ਉਭਾਰ
ਦੁਨੀਆ ਭਰ ਵਿਚ ਆਧੁਨਿਕ ਯੁੱਧ ਦਾ ਚਿਹਰਾ ਬਦਲ ਰਿਹਾ ਹੈ ਅਤੇ ਇਸ ਪਰਿਵਰਤਨ ਦੇ ਕੇਂਦਰ ਵਿਚ ਡਰੋਨ ਹਨ। ਆਪ੍ਰੇਸ਼ਨ ਸੰਧੂਰ ਦੌਰਾਨ ਘਰੇਲੂ ਤੌਰ 'ਤੇ ਵਿਕਸਤ 'ਕਾਮਿਕੇਜ਼' ਡਰੋਨਾਂ ਦੀ ਵਰਤੋਂ ਨੇ ਦਰਸਾਇਆ ਕਿ ਕਿਵੇਂ ਭਾਰਤ ਦਾ ਰੱਖਿਆ ਖੇਤਰ ਚੁੱਪਚਾਪ ਵੱਡੀ ਲੀਗ ਵਿਚ ਸ਼ਾਮਿਲ ਹੋ ਗਿਆ ਹੈ। ਜੋ ਭਾਰਤ ਸਰਕਾਰ ਦੇ 2021 ਦੇ ਆਯਾਤ ਕੀਤੇ ਡਰੋਨਾਂ 'ਤੇ ਪਾਬੰਦੀ ਲਗਾਉਣ ਅਤੇ ਪੀ.ਐਲ.ਆਈ. ਸਕੀਮ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਦਾ ਹੈ। ਇਹ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਡਰੋਨ ਯੁੱਧ ਵਿਚ ਭਾਰਤ ਦੀ ਚੜ੍ਹਤ ਲਈ ਮੰਚ ਤਿਆਰ ਕਰਦਾ ਹੈ। ਭਾਰਤ ਦੇ ਤਕਨੀਕੀ-ਰੱਖਿਆ ਬਦਲਾਅ ਦੇ ਕੇਂਦਰ ਵਿਚ ਇਸ ਦਾ ਤੇਜ਼ੀ ਨਾਲ ਵਧਦਾ ਘਰੇਲੂ ਡਰੋਨ ਉਦਯੋਗ ਹੈ। ਡਰੋਨ ਫੈੱਡਰੇਸ਼ਨ ਆਫ਼ ਇੰਡੀਆ (ਡੀ.ਐਫ.ਆਈ.) 550 ਤੋਂ ਵੱਧ ਕੰਪਨੀਆਂ ਅਤੇ 5,500 ਡਰੋਨ ਪਾਇਲਟਾਂ ਨੂੰ ਇੱਕਜੁਟ ਕਰਦੇ ਹੋਏ ਖੋਜ ਦੇ ਇਕ ਚਾਨਣ ਮੁਨਾਰੇ ਦੇ ਰੂਪ 'ਚ ਖੜ੍ਹਾ ਹੈ। ਇਸ ਦਾ ਦ੍ਰਿਸ਼ਟੀਕੋਣ 2030 ਤੱਕ ਭਾਰਤ ਨੂੰ 'ਗਲੋਬਲ ਡਰੋਨ ਹੱਬ' ਬਣਾਉਣਾ ਹੈ, ਜੋ ਤੇਜ਼ੀ ਨਾਲ ਸਾਕਾਰ ਹੋ ਰਿਹਾ ਹੈ।
ਭਾਰਤੀ ਫਰਮਾਂ ਅਤਿ-ਆਧੁਨਿਕ ਡਰੋਨ ਤੇ ਕਾਊਂਟਰ-ਡਰੋਨ ਤਕਨਾਲੋਜੀ ਨੂੰ ਡਿਜ਼ਾਈਨ, ਵਿਕਸਤ ਤੇ ਨਿਰਯਾਤ ਕਰ ਰਹੀਆਂ ਹਨ, ਉਹ ਰੱਖਿਆ ਤੇ ਨਾਗਰਿਕ ਸੰਚਾਲਨ ਕਾਰਜਾਂ ਦੇ ਨਾਲ-ਨਾਲ ਉਦਯੋਗਿਕ ਤੇ ਖੇਤੀਬਾੜੀ ਵਰਤੋਂ ਦੋਹਾਂ ਦੇ ਅਨੁਕੂਲ ਹਨ ਅਤੇ ਸਵਦੇਸ਼ੀਕਰਨ ਤੇ ਨਵੀਆਂ ਕਾਢਾਂ ਦੇ ਇਕ ਦਿਲਚਸਪ ਯੁੱਗ ਨੂੰ ਅੱਗੇ ਵਧਾ ਰਹੀਆਂ ਹਨ। ਡਰੋਨਾਂ ਦੀ ਅਗਲੀ ਪੀੜ੍ਹੀ- ਖੁਦਮੁਖਤਿਆਰ, ਏ.ਆਈ.-ਸੰਚਾਲਿਤ ਤੇ ਉਸ ਨਾਲ ਜੁੜੀ ਹੋਈ ਹੈ। ਫ਼ੌਜੀ ਡਰੋਨਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਏਕੀਕ੍ਰਿਤ ਕਰਨ ਦਾ ਮੁੱਢਲਾ ਕਾਰਜ ਚੰਗੀ ਤਰ੍ਹਾਂ ਚੱਲ ਰਿਹਾ ਹੈ, ਜੋ ਇਕ ਅਜਿਹੇ ਭਵਿੱਖ ਦਾ ਵਾਅਦਾ ਕਰਦਾ ਹੈ ਜਿੱਥੇ ਫ਼ੈਸਲਾ ਲੈਣਾ ਤੇਜ਼, ਵਧੇਰੇ ਨਵੀਨਕਾਰੀ ਅਤੇ ਵਧੇਰੇ ਭਰੋਸੇਮੰਦ ਹੋਵੇਗਾ।
ਅਗਵਾਈ ਕਰਨ ਲਈ ਤਿਆਰ ਰਾਸ਼ਟਰ
ਭਾਰਤ ਅੱਜ ਇਕ ਇਤਿਹਾਸਕ ਮੋੜ 'ਤੇ ਖੜ੍ਹਾ ਹੈ। ਦੇਸ਼ ਦਾ ਆਰਥਿਕ ਪੈਮਾਨਾ, ਡਿਜੀਟਲ ਡੂੰਘਾਈ, ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਅਤੇ ਨਵੀਆਂ ਕਾਢਾਂ ਦੀ ਭਾਵਨਾ ਵਿਸ਼ਵ ਲੀਡਰਸ਼ਿਪ ਲਈ ਇਕ ਅਸਲੀ ਮੌਕਾ ਪ੍ਰਦਾਨ ਕਰਨ ਲਈ ਇਕਮੁਠ ਹਨ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵੈ-ਨਿਰਭਰਤਾ ਸਿਰਫ਼ ਇਕ ਨੀਤੀ ਨਹੀਂ, ਸਗੋਂ ਇਕ ਜਨੂੰਨ ਬਣ ਗਈ ਹੈ। ਅਗਲਾ ਟੀਚਾ ਸਿਰਫ਼ ਆਤਮ-ਨਿਰਭਰਤਾ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਵਿਸ਼ਵ ਪੱਧਰ ਦੀ ਇਕ ਜ਼ਰੂਰਤ ਬਣਨਾ ਹੈ। ਸੰਧੂਰ ਆਪ੍ਰੇਸ਼ਨ ਸਿਰਫ਼ ਇਕ ਜਿੱਤ ਨਹੀਂ ਸੀ; ਇਹ ਭਾਰਤੀ ਨਵੀਨਕਾਰੀ ਤੇ ਇਕ ਤਕਨੀਕੀ ਨੀਂਹ ਦਾ ਜਸ਼ਨ ਸੀ, ਜਿਸ ਨੇ ਰਾਸ਼ਟਰੀ ਸੁਰੱਖਿਆ ਤੇ ਰੱਖਿਆ ਨਿਰਮਾਣ ਦੇ ਭਵਿੱਖ ਨੂੰ ਮੁੜ ਤੋਂ ਪਰਿਭਾਸ਼ਿਤ ਕੀਤਾ ਹੈ। ਭਾਰਤੀ ਉਦਯੋਗਾਂ ਲਈ ਦ੍ਰਿਸ਼ਟੀਕੋਣ ਸਪੱਸ਼ਟ ਤੇ ਦਲੇਰਾਨਾ ਹੈ: ਨਾ ਸਿਰਫ਼ ਸਵੈ-ਨਿਰਭਰਤਾ ਪ੍ਰਾਪਤ ਕਰਨਾ, ਸਗੋਂ ਵਿਸ਼ਵ ਪੱਧਰ 'ਤੇ ਵੀ ਅਗਵਾਈ ਕਰਨਾ ਵੀ ਇਸ ਵਿਚ ਸ਼ਾਮਿਲ ਹੈ।

-ਲੇਖਕ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਵੀ ਹਨ।
vc0sona&}ka.com

Ad Position 22
No active advertisement
ਪਿਛਲੀ ਖ਼ਬਰ 04-06-2025 ਅਗਲੀ ਖ਼ਬਰ ਦੀਨ-ਦੁਖੀਆਂ ਦੇ ਦਰਦੀ ਸਨ ਭਗਤ ਪੂਰਨ ਸਿੰਘ
Ad Position 24