16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੰੂਹ ਆਈ ਗੱਲ-ਡੋਲ ਦਾ ਢੱਕਣ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025
ਨਿਮਾਣਾ ਸਿਹੁੰ ਰੋਜ਼ਾਨਾ ਦੀ ਤਰ੍ਹਾਂ ਡੇਅਰੀ ਤੋਂ ਚੁਆਵਾਂ ਦੁੱਧ ਲੈਣ ਗਿਆ | ਡੇਅਰੀ 'ਤੇ ਦੁੱਧ ਲੈਣ ਵਾਲਿਆਂ ਦੀ ਬਹੁਤਾਤ ਹੋਣ ਕਰਕੇ ਇਕ ਸਾਥੀ ਦੇ ਡੋਲ ਦਾ ਢੱਕਣ ਇਕੋ ਜਿਹੇ ਹੋਰਨਾਂ ਢੱਕਣਾਂ ਵਿਚ ਰਲ ਗਿਆ | ਡੋਲ ਵਿਚ ਦੁੱਧ ਪਵਾ ਕੇ ਬੈਂਚ 'ਤੇ ਪਏ ਢੱਕਣਾਂ ਵਿਚੋਂ ਆਪਣੇ ਦੁੱਧ ਵਾਲੇ ਡੋਲੂ 'ਤੇ ਚਾਰ-ਪੰਜ ਢੱਕਣ ਫਿੱਟ ਕੀਤੇ ਪਰ ਕੋਈ ਥੋੜ੍ਹਾ ਬਹੁਤਾ ਵੱਡਾ ਤੇ ਕੋਈ ਥੋੜ੍ਹਾ ਜਿਹਾ ਛੋਟਾ | ਆਖਰ ਉਸ ਦੇ ਆਪਣੇ ਡੋਲ ਦਾ ਢੱਕਣ ਫਿਟ ਆ ਗਿਆ | ਉਹ ਅਜੇ ਤੁਰਨ ਲੱਗਾ ਸੀ ਕਿ ਉਥੇ ਖੜ੍ਹੇ ਇਕ ਬਜ਼ੁਰਗ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਰੋਕਿਆ ਤੇ ਕਿਹਾ, 'ਕਿ ਇਹ ਭਾਂਡਿਆਂ ਦੇ ਢੱਕਣ ਹਨ, ਇਹ ਉਸੇ ਭਾਂਡੇ 'ਤੇ ਆਉਣੇ ਹਨ, ਜਿਸ ਭਾਂਡੇ ਦੇ ਇਹ ਢੱਕਣ ਹਨ, ਇਹ ਕੋਈ ਪਾਰਟੀਆਂ ਨਾਲ ਚੱਲਣ ਵਾਲੇ ਥੋੜ੍ਹੀ ਨੇ, ਅੱਜ ਕਿਸੇ ਨਾਲ ਤੇ ਕੱਲ੍ਹ ਕਿਸੇ ਹੋਰ ਨਾਲ, ਇਹ ਉਨ੍ਹਾਂ 'ਚੋਂ ਨਹੀਂ ਜਿਹੜੇ ਜਿਥੇ ਮਰਜ਼ੀ ਫਿੱਟ ਹੋ ਜਾਣਗੇ', ਨਿਮਾਣਾ ਬਜ਼ੁਰਗ ਦੀ ਆਖੀ ਹੋਈ ਗੱਲ ਦੇ ਡੰੂਘੇ ਅਰਥ ਸਮਝਦਾ ਹੋਇਆ ਡੋਲ ਫੜ ਸਾਈਕਲ 'ਤੇ ਘਰ ਨੂੰ ਚੱਲ ਪਿਆ |
-ਗੁਰੂ ਹਰਿਗੋਬਿੰਦ ਐਵੇਨਿਊ, ਪੈਰਾਡਾਈਜ਼-2, ਛੇਹਰਟਾ ਅੰਮਿ੍ਤਸਰ |

Ad Position 22
No active advertisement
ਪਿਛਲੀ ਖ਼ਬਰ ਮਸਕ ਦਾ ਅਸਤੀਫ਼ਾ ਅਗਲੀ ਖ਼ਬਰ ਕਾਵਿ-ਵਿਅੰਗ-ਸਿਆਸਤ
Ad Position 24