16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕਾਵਿ-ਵਿਅੰਗ-ਸਿਆਸਤ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਸਿਆਸਤ, ਸਿਆਸਤ, ਸਿਆਸਤ ਹਰ ਜਗ੍ਹਾ
ਧਾਹਾਂ ਮਾਰਦੀ ਲਿਆਕਤ ਹਰ ਜਗ੍ਹਾ |
ਮਤਲਬੀ ਲੋਕਾਂ ਦੇ ਢਾਹੇ ਚੜ੍ਹ ਗਈ ਜ਼ਿੰਦਗੀ,
ਕਰਨ ਜੋ ਇਕੱਠੀ ਤਾਕਤ ਹਰ ਜਗ੍ਹਾ |
ਦਾਨਸ਼ਵਰ ਵਿਚਾਰੇ ਭਟਕਦੇ ਫਿਰਦੇ,
ਹਾਵੀ ਹੋ ਗਈ ਹਿਮਾਕਤ ਹਰ ਜਗ੍ਹਾ |
ਪਰਵਰਦਗਾਰ ਤੋਂ ਹੋ ਗਏ ਮੁਨਕਰ,
ਦਨਦਨਾਉਂਦੇ ਫਿਰਦੇ ਨੇ ਸਾਕਤ ਹਰ ਜਗ੍ਹਾ |
'ਨਵਰਾਹੀ' ਵੱਡੀ ਸਮੱਸਿਆ ਹੈ ਇਹ,
ਕੀਕਣ ਅਸੀਂ ਪਹੁੰਚਾਈਏ ਰਾਹਤ ਹਰ ਜਗ੍ਹਾ?

-ਫ਼ਰੀਦਕੋਟ | ਮੋਬਾਈਲ : 98150-02302.

Ad Position 22
No active advertisement
ਪਿਛਲੀ ਖ਼ਬਰ ਮੰੂਹ ਆਈ ਗੱਲ-ਡੋਲ ਦਾ ਢੱਕਣ ਅਗਲੀ ਖ਼ਬਰ ਇਕਲਾਪਾ
Ad Position 24