08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਥਾਈਲੈਂਡ ਓਪਨ 2025-ਮੁੱਕੇਬਾਜ਼ੀ 'ਚ ਦੀਪਕ ਅਤੇ ਨਮਨ ਤੰਵਰ ਨੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 03-06-2025

ਬੈਂਗਕਾਕ, 1 ਜੂਨ (ਏਜੰਸੀ)-ਦੀਪਕ ਤੇ ਨਮਨ ਤੰਵਰ ਨੇ ਚੌਥੇ ਥਾਈਲੈਂਡ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿਚ ਸੋਨ ਤਗਮਿਆਂ ਨਾਲ ਭਾਰਤ ਦੀ ਮੁਹਿੰਮ ਦੀ ਅਗਵਾਈ ਕੀਤੀ। ਭਾਰਤੀ ਟੀਮ ਨੇ ਦੋ ਸੋਨ ਤਗਮਿਆਂ ਸਮੇਤ ਕੁੱਲ ਅੱਠ ਤਗਮੇ ਜਿੱਤੇ। ਸਖ਼ਤ ਅੰਤਰਰਾਸ਼ਟਰੀ ਵਿਰੋਧੀਆਂ ਵਿਰੁੱਧ ਮੁਕਾਬਲਾ ਕਰਦੇ ਹੋਏ ਤੇ ਸੀਮਤ ਤਜ਼ਰਬੇ ਦੇ ਬਾਵਜੂਦ, ਭਾਰਤੀ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਥਾਈਲੈਂਡ ਓਪਨ ਵਿਚ ਭਾਰਤੀ ਮੁੱਕੇਬਾਜ਼ਾਂ ਦਾ ਇਹ ਪ੍ਰਦਰਸ਼ਨ ਭਾਰਤੀ ਮੁੱਕੇਬਾਜ਼ੀ ਦੇ ਭਵਿੱਖ ਲਈ ਇੱਕ ਨਵੀਂ ਉਮੀਦ ਵਾਂਗ ਹੈ। ਦੀਪਕ ਨੇ ਪੁਰਸ਼ਾਂ ਦੇ 75 ਕਿਲੋਗ੍ਰਾਮ ਵਰਗ 'ਚ ਉਜ਼ਬੇਕਿਸਤਾਨ ਦੇ ਅਬਦੁਰਾਖਿਮੋਵ ਜਾਵੋਖਿਰ ਨੂੰ 5:0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ, ਜਦੋਂ ਕਿ ਨਮਨ ਤੰਵਰ ਨੇ 90 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਚੀਨ ਦੇ ਹਾਨ ਜ਼ੂਏਜ਼ੇਨ ਨੂੰ 4:1 ਨਾਲ ਹਰਾਇਆ। ਔਰਤਾਂ ਦੇ 80+ ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ, ਕਿਰਨ ਕਜ਼ਾਕਿਸਤਾਨ ਦੀ ਯੇਲਦਾਨਾ ਤਾਲੀਪੋਵਾ ਤੋਂ 2:3 ਨਾਲ ਕਰੀਬੀ ਮੁਕਾਬਲੇ ਵਿੱਚ ਹਾਰ ਗਈ ਅਤੇ ਉਸਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤ ਦੀ ਪ੍ਰਾਪਤੀ 'ਤੇ ਬੋਲਦੇ ਹੋਏ, ਬੀ.ਐਫ.ਆਈ. ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਨੇ ਕਿਹਾ, 'ਮੈਂ ਥਾਈਲੈਂਡ ਓਪਨ ਵਿਚ ਸਾਡੇ ਤਗਮਾ ਜੇਤੂਆਂ ਨੂੰ ਦਿਲੋਂ ਵਧਾਈਆਂ ਦੇਣਾ ਚਾਹੁੰਦਾ ਹਾਂ। ਇਹ ਪ੍ਰਦਰਸ਼ਨ ਸਾਡੇ ਮੁੱਕੇਬਾਜ਼ਾਂ ਦੀ ਇਕਸਾਰਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਹ ਕੀ ਕਰਨ ਦੇ ਸਮਰੱਥ ਹਨ, ਨੂੰ ਦਰਸਾਉਂਦਾ ਹੈ।'

Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਸਿੰਘ ਝੱਜ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਥਾਈਲੈਂਡ ਓਪਨ 2025-ਮੁੱਕੇਬਾਜ਼ੀ 'ਚ ਦੀਪਕ ਅਤੇ ਨਮਨ ਤੰਵਰ ਨੇ ਜਿੱਤਿਆ ਸੋਨ ਤਗਮਾ
Ad Position 24