08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ 11 ਸਾਲ ਬਾਅਦ ਆਈ. ਪੀ. ਐਲ. ਫਾਈਨਲ 'ਚ <br/> <br/>

Ad Position 21
No active advertisement
ਅਜੀਤ ਡੈਸਕ 02-06-2025

ਅਹਿਮਦਾਬਾਦ, 1 ਜੂਨ (ਏਜੰਸੀ)-ਕਪਤਾਨ ਸ਼੍ਰੇਅਸ ਅਈਅਰ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ, ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ 2025 ਦੇ ਫਾਈਨਲ ਵਿਚ ਜਗ੍ਹਾ ਬਣਾਈ | ਕਪਤਾਨ ਸ਼੍ਰੇਅਸ ਛੱਕਾ ਮਾਰ ਕੇ ਟੀਮ ਨੂੰ ਜਿੱਤ ਵੱਲ ਲੈ ਗਏ | ਉਨ੍ਹਾਂ ਨੇ 41 ਗੇਂਦਾਂ 'ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ | ਇਸ ਪਾਰੀ ਵਿਚ 5 ਚੌਕੇ ਅਤੇ 8 ਛੱਕੇ ਸ਼ਾਮਿਲ ਸਨ | ਸ਼੍ਰੇਅਸ ਤੋਂ ਇਲਾਵਾ ਨੇਹਲ ਵਢੇਰਾ ਨੇ 48 ਤੇ ਜੋਸ਼ ਇੰਗਲਿਸ ਨੇ 38 ਦੌੜਾਂ ਬਣਾਈਆਂ | ਅਸ਼ਵਨੀ ਕੁਮਾਰ ਨੂੰ ਦੋ ਵਿਕਟਾਂ ਮਿਲੀਆਂ | ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਛੇ ਵਿਕਟਾਂ 'ਤੇ 203 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਪੰਜਾਬ ਨੇ ਸ਼੍ਰੇਅਸ ਦੀ ਜ਼ਬਰਦਸਤ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ 19 ਓਵਰਾਂ ਵਿਚ ਪੰਜ ਵਿਕਟਾਂ 'ਤੇ 207 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ | ਮੀਂਹ ਨੇ ਮੈਚ ਵਿਚ ਵਿਘਨ ਪਾਇਆ ਜਿਸ ਕਾਰਨ ਮੈਚ ਦੋ ਘੰਟੇ 15 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ | ਮੈਚ ਵਿਚ ਟਾਸ ਕੀਤਾ ਗਿਆ ਸੀ, ਪਰ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੀਂਹ ਪੈ ਗਿਆ ਜਿਸ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਇਆ | ਹਾਲਾਂਕਿ, ਓਵਰ ਨਹੀਂ ਕੱਟੇ ਗਏ | ਪੰਜਾਬ ਕਿੰਗਜ਼ ਨੇ 2014 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ | ਹੁਣ ਉਨ੍ਹਾਂ ਦਾ ਸਾਹਮਣਾ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨਾਲ ਹੋਵੇਗਾ | ਪੰਜ ਵਾਰ ਦੀ ਚੈਂਪੀਅਨ ਮੁੰਬਈ ਦਾ ਸਫ਼ਰ ਕੁਆਲੀਫਾਇਰ-2 ਵਿਚ ਖਤਮ ਹੋਇਆ | ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਮੁੰਬਈ ਦੇ ਤਿਲਕ ਵਰਮਾ ਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਦੀ ਪਾਰੀ ਖੇਡੀ | ਜੌਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ | ਪੰਜਾਬ ਵਲੋਂ ਅਜ਼ਮਤੁੱਲਾ ਉਮਰਜ਼ਈ ਨੇ 2 ਵਿਕਟਾਂ ਹਾਸਲ ਕੀਤੀਆਂ | ਮੁੰਬਈ ਨੇ ਐਲੀਮੀਨੇਟਰ ਵਿਚ ਗੁਜਰਾਤ ਨੂੰ ਹਰਾਇਆ, ਪਰ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਕੁਆਲੀਫਾਇਰ-2 ਦੀ ਰੁਕਾਵਟ ਨੂੰ ਪਾਰ ਨਹੀਂ ਕਰ ਸਕੀ | ਪੰਜਾਬ ਤੇ ਬੈਂਗਲੁਰੂ ਨੇ ਹੁਣ ਤੱਕ ਕਦੇ ਵੀ ਆਈ.ਪੀ.ਐਲ. ਟਰਾਫੀ ਨਹੀਂ ਜਿੱਤੀ ਹੈ, ਇਸ ਲਈ ਇਹ ਤੈਅ ਹੈ ਕਿ ਹੁਣ ਟੂਰਨਾਮੈਂਟ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ 10ਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 30 ਹਜ਼ਾਰ ਦਾ ਚੈੱਕ ਦਿੱਤਾ
Ad Position 24