ਮਹਿਤਪੁਰ, 1 ਜੂਨ (ਲਖਵਿੰਦਰ ਸਿੰਘ)-ਖਾਲਸਾ ਸਕੂਲ ਮਹਿਤਪੁਰ ਦੇ ਦਸਵੀਂ ਜਮਾਤ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਨੂੰ ਸਮਾਜਸੇਵੀ ਸੁਸਾਇਟੀ ਵਲੋਂ ਵਜੀਫ਼ੇ ਵਜੋਂ ਚੈੱਕ ਭੇਟ ਕੀਤਾ ਗਿਆ | ਜਿਸ ਸਬੰਧੀ ਜਾਣਕਾਰੀ ਦਿੰਦੇ ਸ੍ਰੀਮਤੀ ਮਨਪ੍ਰੀਤ ਕੌਰ ਪਿ੍ੰਸੀਪਲ ਜੀ.ਜੀ.ਐਚ.ਜੀ.ਬੇਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਰਾਜੋਵਾਲ ਹਾਲ ਨਿਵਾਸੀ ਕੈਨੇਡਾ ਦੀ ਸਰਪ੍ਰਸਤੀ 'ਚ ਚਲਾਈ ਜਾ ਰਹੀ ਸਵ. ਡਾਕਟਰ ਮੁਨਸ਼ੀ ਰਾਮ ਤੇ ਸਰਦਾਰ ਬਲਕਾਰ ਸਿੰਘ ਸੰਧੂ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸੰਗੋਵਾਲ ਵਲੋਂ ਦਸਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸ਼ਰਨਜੀਤ ਸਿੰਘ ਸਪੁੱਤਰ ਸਰਦਾਰ ਸੀਤਲ ਸਿੰਘ ਨੂੰ 30 ਹਜ਼ਾਰ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ | ਸੁਸਾਇਟੀ ਦੇ ਮੈਂਬਰ ਸਰਦਾਰ ਹਰਭਜਨ ਸਿੰਘ ਨੇ ਗੁਰਮੀਤ ਸਿੰਘ ਰਾਜੋਵਾਲ, ਸਵ. ਡਾ. ਮੁਨਸ਼ੀਰਾਮ ਤੇ ਬਲਕਾਰ ਸਿੰਘ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਅਧਿਆਪਕ ਵਿਦਿਆਰਥੀਆਂ ਦੇ ਰਿਸ਼ਤੇ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ | ਨਰਿੰਦਰਜੀਤ ਸਿੰਘ ਵਿਰਕ ਮੈਨੇਜਰ ਸਕੂਲ ਪ੍ਰਬੰਧਕ ਕਮੇਟੀ ਨੇ ਆਏ ਹੋਏ ਬੱਚਿਆ ਦੇ ਮਾਪੇ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਗੁਰਪਾਲ ਸਿੰਘ ਸੰਗੋਵਾਲ, ਪਾਲ ਬਾਗਪੁਰ, ਗੁਰਦੇਵ ਸਿੰਘ ਐਕਸੀਅਨ, ਸੁਲੱਖਣ ਸਿੰਘ, ਮਨਜਿੰਦਰ ਸਿੰਘ, ਹਰਪਾਲ ਸਿੰਘ ਸ਼ੇਰਗਿਲ, ਮਨਜੀਤ ਸਿੰਘ ਪੀ.ਟੀ,ਆਈ, ਰਾਜਵਿੰਦਰ ਕੌਰ, ਸ੍ਰੀਮਤੀ ਸੋਨੀਆ ਭੰਡਾਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |