ਜੰਡਿਆਲਾ ਮੰਜਕੀ, 1 ਜੂਨ (ਸੁਰਜੀਤ ਸਿੰਘ ਜੰਡਿਆਲਾ)-ਏਕਤਾ ਮੰਚ ਵੈਲਫੇਅਰ ਸੁਸਾਇਟੀ ਨੂਰਮਹਿਲ ਵਲੋਂ ਮਾਸਟਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਗੁਰੂ ਰਵਿਦਾਸ ਚੌਕ ਦਾ ਨਵੀਂਕਰਨ ਅਤੇ ਡਾ. ਭੀਮ ਰਾਓ ਅੰਬੇਡਕਰ ਪਾਰਕ ਦੇ ਸੁੰਦਰੀਕਰਨ ਤੋਂ ਇਲਾਵਾ ਚੌਂਕ ਵਿਚ ਲੱਗੇ ਕੂੜੇ ਦੇ ਡੰਪ, ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀਆਂ ਆ ਰਹੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸ਼ਿਵ ਕੁਮਾਰ ਇੰਸਪੈਕਟਰ, ਚੇਅਰਮੈਨ ਨਰਿੰਦਰ ਭੰਡਾਲ, ਪ੍ਰਧਾਨ ਗਗਨਦੀਪ ਨਈਅਰ , ਬਲਵਿੰਦਰ ਸਿੰਘ, ਜਸਵੀਰ ਸਹਿਜਲ, ਜਸਪਾਲ ਜੱਸੀ ਆਦਿ ਹਾਜ਼ਰ ਸਨ |