28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਾਕਿ ਹਾਕੀ ਟੀਮ ਆਗਾਮੀ ਐਫ. ਆਈ. ਐਚ. ਪ੍ਰੋ ਲੀਗ 'ਚ ਹੋਵੇਗੀ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 30-08-2025

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਹਾਕੀ ਟੀਮ ਐਫ.ਆਈ.ਐਚ. ਪ੍ਰੋ ਲੀਗ ਦੇ ਆਉਣ ਵਾਲੇ 7ਵੇਂ ਸੀਜ਼ਨ ਦਾ ਹਿੱਸਾ ਹੋਵੇਗੀ, ਜਿਸ 'ਚ ਟੂਰਨਾਮੈਂਟ ਦÏਰਾਨ ਉਨ੍ਹਾਂ ਦਾ ਮੁਕਾਬਲਾ ਕਿਸੇ ਨਿਰਪੱਖ ਸਥਾਨ 'ਤੇ ਭਾਰਤ ਨਾਲ ਹੋਣ ਦੀ ਸੰਭਾਵਨਾ ਹੈ, ਜੋ ਕਿ ਘਰੇਲੂ ਤੇ ਬਾਹਰੀ ਫਾਰਮੈਟ 'ਚ ਖੇਡਿਆ ਜਾਵੇਗਾ | ਪਾਕਿਸਤਾਨ ਆਉਣ ਵਾਲੇ ਸੀਜ਼ਨ 'ਚ ਅਰਜਨਟੀਨਾ, ਆਸਟ੍ਰੇਲੀਆ, ਬੈਲਜੀਅਮ, ਇੰਗਲੈਂਡ, ਜਰਮਨੀ, ਭਾਰਤ, ਨੀਦਰਲੈਂਡ ਅਤੇ ਸਪੇਨ ਨਾਲ ਸ਼ਾਮਲ ਹੋਵੇਗਾ, ਜਿਸ ਦੇ ਵਿਸਤਿ੍ਤ ਸ਼ਡਿਊਲ ਦੀ ਉਡੀਕ ਹੈ | ਪਾਕਿਸਤਾਨ ਨੂੰ ਇਸ ਸਾਲ ਦੇ ਸ਼ੁਰੂ 'ਚ ਮਲੇਸ਼ੀਆ 'ਚ ਖੇਡੇ ਗਏ ਐਫ.ਆਈ.ਐਚ. ਹਾਕੀ ਨੇਸ਼ਨਜ਼ ਕੱਪ ਰਾਹੀਂ ਅੱਗੇ ਵਧਾਇਆ ਗਿਆ ਸੀ | ਨਿਊਜ਼ੀਲੈਂਡ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ ਸੀ ਪਰ ਬਾਅਦ 'ਚ ਸੰਕੇਤ ਦਿੱਤਾ ਕਿ ਉਹ ਇਸ ਵਾਰ ਪ੍ਰੋ ਲੀਗ ਵਿੱਚ ਸ਼ਾਮਲ ਹੋਣ ਦੇ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ | ਵਿਸ਼ਵ ਪ੍ਰਬੰਧਕ ਸੰਸਥਾ ਐਫ.ਆਈ.ਐਚ. ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਇਸ ਲਈ, ਨਿਯਮਾਂ ਅਨੁਸਾਰ, ਐਫ.ਆਈ.ਐਚ. ਨੇ ਉਪ ਜੇਤੂ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅੱਜ ਰਾਸ਼ਟਰੀ ਖੇਡ ਦਿਵਸ ਮੌਕੇ ਨਵੀਂ ਦਿੱਲੀ... ਅਗਲੀ ਖ਼ਬਰ ਆਸਟ੍ਰੇਲੀਆ 'ਚ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀ-ਪ੍ਰਧਾਨ ਮੰਤਰੀ
Ad Position 24