28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਸਟ੍ਰੇਲੀਆ 'ਚ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀ-ਪ੍ਰਧਾਨ ਮੰਤਰੀ

Ad Position 21
No active advertisement
ਅਜੀਤ ਡੈਸਕ 30-08-2025
ਮੈਲਬੌਰਨ, 29 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਐਤਵਾਰ ਨੂੰ ਮਾਰਚ ਫਾਰ ਆਸਟਰੇਲੀਆ ਦੇ ਨਾਂ ਹੇਠ ਇੱਕ ਸਮੂਹ ਵੱਲੋਂ ਆਸਟਰੇਲੀਆ 'ਚ ਵੱਧ ਰਹੇ ਪ੍ਰਵਾਸ ਦੇ ਵਿਰੋਧ 'ਚ ਮਾਰਚ ਕੀਤੇ ਜਾ ਰਹੇ ਹਨ | ਇਸ ਮਾਰਚ ਬਾਰੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕੇਂਦਰੀ ਗ੍ਰਹਿ ਮੰਤਰੀ ਟੋਨੀ ਬੁਰਕ ਤੇ ਬਹੁ-ਸੱਭਿਆਚਾਰਕ ਮੰਤਰੀ ਡਾਕਟਰ ਐਨ. ਸ਼ੈਲੀ ਨੇ ਸਾਂਝਾ ਬਿਆਨ ਜਾਰੀ ਕੀਤਾ | ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਇਕ ਬਹੁ-ਵੱਖੀ ਸੱਭਿਆਚਾਰਕ ਦੇਸ਼ ਹੈ, ਜਿੱਥੇ ਹਰ ਧਰਮ, ਨਸਲ ਤੇ ਕÏਮ ਦਾ ਆਦਰ ਕੀਤਾ ਜਾਂਦਾ ਹੈ | ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਰਚ ਦੀ ਆੜ ਹੇਠ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ ਹਾਕੀ ਟੀਮ ਆਗਾਮੀ ਐਫ. ਆਈ. ਐਚ. ਪ੍ਰੋ ਲੀਗ 'ਚ ਹੋਵੇਗੀ ਸ਼ਾਮਿਲ <br/> ਅਗਲੀ ਖ਼ਬਰ ਕੈਨੇਡਾ ਦੇ 4 ਸ਼ਹਿਰਾਂ 'ਚ ਮਿਲੇ 100 ਡਾਲਰ ਦੇ ਨਕਲੀ ਨੋਟ
Ad Position 24