28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕੈਨੇਡਾ ਦੇ 4 ਸ਼ਹਿਰਾਂ 'ਚ ਮਿਲੇ 100 ਡਾਲਰ ਦੇ ਨਕਲੀ ਨੋਟ

Ad Position 21
No active advertisement
ਅਜੀਤ ਡੈਸਕ 30-08-2025
ਐਬਟਸਫੋਰਡ, 29 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ 2 ਸ਼ਹਿਰਾਂ ਓਕ ਬੇਅ ਤੇ ਸਿਡਨੀ, ਓਂਟਾਰੀਓ ਦੇ ਸਾਊਥ ਸਿਮਕੋਈ ਅਤੇ ਅਲਬਰਟਾ ਦੇ ਸਸਕੈਚਵਨ ਦੀ ਸਰਹੱਦ 'ਤੇ ਪੈਂਦੇ ਸ਼ਹਿਰ ਲਲੋਇਡਮਿਨਸਟਰ ਵਿਖੇ 100 ਡਾਲਰ ਦੇ ਨਕਲੀ ਨੋਟ ਮਿਲੇ ਹਨ ਜਿਹੜੇ ਪੁਲਿਸ ਨੇ ਬਰਾਮਦ ਕਰ ਲਏ ਹਨ | ਇਨ੍ਹਾਂ ਸ਼ਹਿਰਾਂ ਦੀ ਪੁਲਿਸ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਹੈ ਕਿ ਫਿਲਹਾਲ ਤਾਂ ਇਹ ਨਕਲੀ ਨੋਟ ਉਪਰੋਕਤ ਇਨ੍ਹਾਂ ਸ਼ਹਿਰਾਂ ਤੋਂ ਹੀ ਮਿਲੇ ਹਨ ਪਰ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਤੋਂ ਵੀ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਲਲੋਇਡਮਿਨਸਟਰ ਵਿਖੇ 50 ਡਾਲਰ ਦੇ ਨਕਲੀ ਨੋਟ ਮਿਲੇ ਹਨ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ 'ਚ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀ-ਪ੍ਰਧਾਨ ਮੰਤਰੀ ਅਗਲੀ ਖ਼ਬਰ ਰੋਜਰ ਬਿੰਨੀ ਨੇ ਬੀ.ਸੀ.ਸੀ.ਆਈ. ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
Ad Position 24