ਮੁੰਬਈ, 6 ਸਤੰਬਰ (ਪੀ.ਟੀ.ਆਈ.)-ਸ਼੍ਰੇਅਸ ਅਈਅਰ ਨੂੰ ਲਖਨਊ 'ਚ ਆਸਟ੍ਰੇਲੀਆ 'ਏ' ਵਿਰੁੱਧ 2 ਅਣਅਧਿਕਾਰਤ ਚਾਰ-ਦਿਨਾ ਟੈਸਟ ਮੈਚਾਂ ਲਈ ਚੁਣੀ ਗਈ ਭਾਰਤ 'ਏ' ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ | ਪਹਿਲਾ ਮੈਚ 16 ਤੋਂ 19 ਸਤੰਬਰ ਤੱਕ ਤੇ ਦੂਜਾ 23 ਤੋਂ 26 ਸਤੰਬਰ ਤੱਕ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ | ਜ਼ਿਕਰਯੋਗ ਹੈ ਕਿ ਭਾਰਤ ਦੇ ਸੀਨੀਅਰ ਖਿਡਾਰੀ ਕੇਐਲ ਰਾਹੁਲ ਅਤੇ ਮੁਹੰਮਦ ਸਿਰਾਜ ਦੂਜੇ ਮੈਚ ਲਈ ਉਪਲਬਧ ਹੋਣਗੇ | ਅਈਅਰ ਨੂੰ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ | ਉਹ ਬੈਂਗਲੁਰੂ 'ਚ ਸੈਂਟਰਲ ਜ਼ੋਨ ਵਿਰੁੱਧ ਦਲੀਪ ਟਰਾਫੀ ਸੈਮੀਫਾਈਨਲ 'ਚ ਖੇਡਣ ਵਾਲੀ ਪੱਛਮੀ ਜ਼ੋਨ ਟੀਮ ਦਾ ਹਿੱਸਾ ਹੈ | ਓਵਲ 'ਚ ਇੰਗਲੈਂਡ ਵਿਰੁੱਧ 5ਵਾਂ ਟੈਸਟ ਮੈਚ ਖੇਡਣ ਵਾਲੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ | ਚੁਣੀ ਗਈ ਭਾਰਤ 'ਏ' ਟੀਮ ਇਸ ਪ੍ਰਕਾਰ ਹੈ | ਸ਼੍ਰੇਅਸ ਅਈਅਰ (ਕਪਤਾਨ), ਅਭਿਮਨਿਊ ਈਸਵਰਨ, ਐਨ ਜਗਦੀਸਨ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ (ਉਪ-ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡਿਕਲ, ਹਰਸ਼ ਦੂਬੇ, ਆਯੂਸ਼ ਬਡੋਨੀ, ਨਿਤੀਸ਼ ਕੁਮਾਰ ਰੈੱਡੀ, ਤਨੁਸ਼ ਕੋਟਿਅਨ, ਪ੍ਰਸਿਧ ਅਹਿਮਦ, ਯੁਸ਼ਹਰ ਅਹਿਮਦ, ਯੁਸ਼ਵੀਰ ਕ੍ਰਿਸ਼ਣ, ਯੁਸ਼ੇਸ਼ ਕੁਮਾਰ, ਸੁਦਰੇਸ਼ ਮਾਨ ਠਾਕੁਰ |
ਖੇਡ ਸੰਸਾਰ
Free
ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ¸ ਸ਼੍ਰੇਅਸ ਅਈਅਰ ਭਾਰਤ 'ਏ' ਦੇ ਕਪਤਾਨ ਨਿਯੁਕਤ <br/>
ਅਜੀਤ ਡੈਸਕ
07-09-2025