ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ)-ਜਾਰਜੀਆ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੰਮ ਵਾਲੇ ਸਥਾਨਾਂ 'ਤੇ ਮਾਰੇ ਗਏ ਛਾਪਿਆਂ ਦੌਰਾਨ ਸੈਂਕੜੇ ਵਰਕਰਾਂ ਨੂੰ ਗਿ੍ਫ਼ਤਾਰ ਕਰ ਲੈਣ ਦੀ ਖ਼ਬਰ ਹੈ | ਹੁੰਡਈ ਮੈਟਾਪਲਾਂਟ 'ਤੇ ਮਾਰੇ ਗਏ ਛਾਪੇ ਦÏਰਾਨ 475 ਵਰਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜ਼ਿਆਦਾਤਰ ਗਿ੍ਫ਼ਤਾਰੀਆਂ ਸੈਵਾਨਾਹ, ਜਾਰਜੀਆ ਦੇ ਪੱਛਮ 'ਚ ਏਲਾਬੈਲ 'ਚ ਹੋਈਆਂ ਹਨ | ਇਕ ਅਧਿਕਾਰੀ ਨੇ ਕਿਹਾ ਕਿ ਗਿ੍ਫ਼ਤਾਰ ਵਰਕਰਾਂ 'ਚ ਜ਼ਿਆਦਾਤਰ ਕੋਰੀਆ ਦੇ ਨਾਗਰਿਕ ਹਨ¢ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਗਿ੍ਫ਼ਤਾਰੀਆਂ ਕਿਸੇ ਖ਼ਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀਆਂ ਗਈਆਂ ਤੇ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ | ਇਨ੍ਹਾਂ ਵਿਚੋਂ ਕਈ ਅਮਰੀਕਾ 'ਚ ਗੈਰ ਕਾਨੂੰਨੀ ਢੰਗ-ਤਰੀਕੇ ਨਾਲ ਦਾਖਲ ਹੋਏ ਹਨ, ਕੁੱਝ ਦੇ ਵੀਜ਼ੇ ਖ਼ਤਮ ਹੋ ਚੁੱਕੇ ਹਨ ਤੇ ਉਨ੍ਹਾਂ ਉੱਪਰ ਕੰਮ ਕਰਨ 'ਤੇ ਰੋਕ ਲੱਗੀ ਹੋਈ ਹੈ | ਇਸ ਤੋਂ ਇਲਾਵਾ ਕਈ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਅਮਰੀਕਾ 'ਚ ਰਹਿ ਰਹੇ ਹਨ | ਜਾਰਜੀਆ ਦੇ ਦੱਖਣੀ ਜ਼ਿਲੇ੍ਹ ਦੇ ਯੂ.ਐਸ. ਅਟਾਰਨੀ ਦਫ਼ਤਰ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਛਾਪੇਮਾਰੀ ਦੌਰਾਨ ਹਫ਼ੜਾ ਦਫ਼ੜੀ ਮਚ ਗਈ ਤੇ ਬਹੁਤ ਸਾਰੇ ਵਰਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ | ਇਨ੍ਹਾਂ ਵਿਚੋਂ ਕਈ ਤਾਂ ਸੀਵਰੇਜ ਦੇ ਛੱਪੜ 'ਚ ਵੜ ਗਏ ਜਿਨ੍ਹਾਂ ਨੂੰ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ | ਦਫ਼ਤਰ ਅਨੁਸਾਰ ਗਿ੍ਫ਼ਤਾਰ ਵਰਕਰਾਂ 'ਚ ਕੁੱਝ ਠੇਕੇਦਾਰ ਜਾਂ ਛੋਟੇ ਠੇਕੇਦਾਰ ਵੀ ਹੋ ਸਕਦੇ ਹਨ | ਸ਼ਰੈਂਕ ਨੇ ਕਿਹਾ ਕਿ ਗਿ੍ਫ਼ਤਾਰ ਵਰਕਰ ਕਿਸ ਕੰਪਨੀ ਲਈ ਕੰਮ ਕਰਦੇ ਹਨ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ | ਇਸੇ ਦÏਰਾਨ ਹੁੰਡਈ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਗਿ੍ਫ਼ਤਾਰ ਵਰਕਰਾਂ 'ਚ ਕੋਈ ਵੀ ਅਜਿਹਾ ਨਹੀਂ ਹੈ ਜੋ ਸਿੱਧੇ ਤÏਰ 'ਤੇ ਹੁੰਡਈ ਮੋਟਰ ਕੰਪਨੀ 'ਚ ਕੰਮ ਕਰਦਾ ਹੈ | ਗਿ੍ਫ਼ਤਾਰ ਵਰਕਰਾਂ 'ਚ ਏਸ਼ੀਆ ਖ਼ਾਸ ਕਰਕੇ ਭਾਰਤ ਤੇ ਪਾਕਿ ਦੇ ਵਰਕਰ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ |