26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅਦਾਕਾਰ ਗੈਵੀ ਚਾਹਲ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਨਿੱਤਰੇ <br/>

Ad Position 21
No active advertisement
ਅਜੀਤ ਡੈਸਕ 07-09-2025
ਪਟਿਆਲਾ, 6 ਸਤੰਬਰ (ਅ.ਬ.)-ਨੇੜਲੇ ਪਿੰਡ ਦੁੱਧੜ ਦੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਬਾਲੀਵੁੱਡ 'ਚ ਪੰਜਾਬੀਆਂ ਦੇ ਝੰਡਾਬਰਦਾਰ ਗੈਵੀ ਚਾਹਲ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਪੰਜਾਬ 'ਚ ਆਏ ਹੜ੍ਹਾਂ ਤੋਂ ਪੀੜਤ ਲੋਕਾਂ ਦੇ ਪਸ਼ੂ ਧਨ ਲਈ ਚਾਰਾ ਤੇ ਤੂੜੀ ਇਕੱਤਰ ਕਰਕੇ ਅੱਜ ਮਾਝੇ ਵੱਲ ਰਵਾਨਾ ਕਰਨ ਦੀ ਸ਼ੁਰੂਆਤ ਕੀਤੀ | ਤਕਰੀਬਨ ਡੇਢ ਦਰਜਨ ਦੇ ਕਰੀਬ ਤੂੜੀ ਨਾਲ ਭਰੀਆਂ ਖੜ੍ਹੀਆਂ ਟਰਾਲੀਆਂ 'ਚੋਂ ਹਰ ਰੋਜ਼ 2-3 ਟਰਾਲੀਆਂ ਵੱਖ-ਵੱਖ ਥਾਵਾਂ ਨੂੰ ਰਵਾਨਾ ਕੀਤੀਆਂ ਜਾਣਗੀਆਂ | ਜਿੰਨ੍ਹਾਂ 'ਚ ਇਕ ਟਰਾਲੀ ਰਾਸ਼ਨ ਵੀ ਸ਼ਾਮਲ ਹੈ | ਅੱਜ ਰਵਾਨਾ ਹੋਈਆਂ ਟਰਾਲੀਆਂ ਅੰਮਿ੍ਤਸਰ ਜ਼ਿਲੇ੍ਹ ਦੇ ਅਜਨਾਲਾ ਹਲਕੇ 'ਚ ਲੋੜਵੰਦਾਂ ਤੱਕ ਰਾਸ਼ਨ ਤੇ ਪਸ਼ੂਆਂ ਤੱਕ ਚਾਰਾ ਪਹੁੰਚਾਉਣਗੀਆਂ¢ ਇਸ ਮÏਕੇ ਗੈਵੀ ਚਾਹਲ ਫਾਊਾਡੇਸ਼ਨ ਦੇ ਮੈਂਬਰਾਂ ਤੇ ਗ੍ਰਾਮ ਪੰਚਾਇਤ ਦੁੱਧੜ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਕਾਰਜ ਲਈ ਪਿੰਡ ਵਾਸੀਆਂ ਵੱਲੋਂ ਵੀ ਭਰਵਾਂ ਸਹਿਯੋਗ ਮਿਲਿਆ ਹੈ | ਇਸ ਮÏਕੇ ਗੈਵੀਚਹਿਲ ਨੇ ਦੱਸਿਆ ਕਿ ਉਸ ਦਾ ਫਰਜ ਬਣਦਾ ਹੈ ਕਿ ਉਹ ਸਾਡੇ ਗੁਰੂਆਂ ਵੱਲੋਂ ਦਰਸਾਏ ਮਾਰਗ ਅਨੁਸਾਰ ਆਪਣੀ ਕਮਾਈ 'ਚੋਂ ਮਨੁੱਖਤਾ ਦੀ ਭਲਾਈ ਲਈ ਦਸਵੰਧ ਕੱਢੇ | ਇਸੇ ਤਹਿਤ ਹੀ ਉਨ੍ਹਾਂ ਦੀਫਾਊਾਡੇਸ਼ਨ ਨੇ ਪਿੰਡ ਦੁੱਧੜ ਵਾਸੀ ਜੱਸੀ ਸਰਪੰਚ ਤੇ ਸਾਥੀਆਂ ਨਾਲ ਸੰਪਰਕ ਬਣਾਇਆ ਅਤੇ ਇਹ ਕਾਰਜ ਸਾਂਝੇ ਤÏਰ 'ਤੇ ਕਰਨ ਦਾ ਬੀੜਾ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਕੈਬਨਿਟ 'ਚ ਵੱਡਾ ਫੇਰਬਦਲ ਅਗਲੀ ਖ਼ਬਰ ਜਾਰਜੀਆ 'ਚ ਇਮੀਗ੍ਰੇਸ਼ਨ ਵਿਭਾਗ ਦਾ ਛਾਪਾ-475 ਲੋਕ ਗਿ੍ਫ਼ਤਾਰ <br/>
Ad Position 24