ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਸ਼੍ਰੇਅਸ ਅਈਅਰ ਨੂੰ 30 ਸਤੰਬਰ ਨੂੰ ਕਾਨਪੁਰ 'ਚ ਆਸਟ੍ਰੇਲੀਆ 'ਏ' ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਭਾਰਤ 'ਏ' ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਸੀਨੀਅਰ 50 ਓਵਰਾਂ ਦੀ ਟੀਮ ਦੀ ਕਮਾਨ ਸੌਂਪੇ ਜਾਣ ਦੀ ਸੰਭਾਵਨਾ ਵੱਧ ਗਈ ਹੈ, ਹਾਲਾਂਕਿ ਉਹ ਅਗਲੇ 6 ਮਹੀਨਿਆਂ ਲਈ ਟੈਸਟ ਕ੍ਰਿਕਟ ਤੋਂ ਦੂਰ ਰਹਿਣਗੇ | ਅਈਅਰ ਨੇ ਹਾਲ ਹੀ 'ਚ ਬੀ.ਸੀ.ਸੀ.ਆਈ. ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਸੂਚਿਤ ਕੀਤਾ ਸੀ ਕਿ ਉਹ ਪਿੱਠ ਦੀ ਸਮੱਸਿਆ ਕਾਰਨ ਲਾਲ-ਬਾਲ ਕ੍ਰਿਕਟ ਨਹੀਂ ਖੇਡ ਸਕਦੇ | ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਕਿਹਾ 'ਯੂ.ਕੇ. 'ਚ ਪਿੱਠ ਦੀ ਸਰਜਰੀ ਕਰਵਾਉਣ ਤੇ ਠੀਕ ਹੋਣ ਤੋਂ ਬਾਅਦ ਸ਼੍ਰੇਅਸ ਅਈਅਰ ਨੂੰ ਹਾਲ ਹੀ 'ਚ ਲੰਬੇ ਫਾਰਮੈਟ ਖੇਡਦੇ ਸਮੇਂ ਵਾਰ-ਵਾਰ ਮੁਸ਼ਕਿਲ ਹੋ ਰਹੀ ਸੀ' |
ਖੇਡ ਸੰਸਾਰ
Free
ਸ਼੍ਰੇਅਸ ਆਸਟ੍ਰੇਲੀਆ ਵਿਰੁੱਧ ਇਕ ਦਿਨਾ ਸੀਰੀਜ਼ ਲਈ ਕਪਤਾਨ ਨਿਯੁਕਤ
ਅਜੀਤ ਡੈਸਕ
26-09-2025