08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੈਨੇਡਾ 'ਚ ਨਾਜਾਇਜ਼ ਹਥਿਆਰਾਂ ਸਮੇਤ 3 ਪੰਜਾਬੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 26-09-2025
ਟੋਰਾਂਟੋ, 25 ਸਤੰਬਰ (ਸਤਪਾਲ ਸਿੰਘ ਜÏਹਲ)-ਕੈਨੇਡਾ ਵਿਖੇ ਉਂਟਾਰੀਓ 'ਚ ਓਸ਼ਾਵਾ 'ਚ ਬੀਤੇ ਦਿਨ ਇਕ ਸੜਕੀ ਆਵਾਜਾਈ ਜਾਂਚ ਦÏਰਾਨ ਪੁਲਿਸ ਵਲੋਂ 3 ਪੰਜਾਬੀ ਵਿਅਕਤੀਆਂ ਵਿਰੁੱਧ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ | ਬਰੈਂਪਟਨ ਨੇੜੇ ਕੈਲੇਡਨ ਵਾਸੀ ਇੰਦਰਜੀਤ ਸਿੰਘ ਗੋਸਲ (36), ਅਮਰੀਕਾ 'ਚ ਨਿਊਯਾਰਕ ਸਟੇਟ ਦੇ ਵਾਸੀ ਜਗਦੀਪ ਸਿੰਘ (41), ਅਤੇ ਟੋਰਾਂਟੋ ਵਾਸੀ ਅਰਮਾਨ ਸਿੰਘ (23) ਵਿਰੱਧ ਹਥਿਆਰਾਂ ਦੇ ਸੰਬੰਧ 'ਚ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਸਾਰੇ ਸ਼ੱਕੀ ਓਸ਼ਾਵਾ ਵਿਖੇ ਅਦਾਲਤ 'ਚ ਪੇਸ਼ ਹੋਏ ਹਨ ਅਤੇ ਇਸ ਮਾਮਲੇ ਵਿੱਚ ਅਗਲੀਆਂ ਤਰੀਕਾਂ ਪੈ ਰਹੀਆਂ ਹਨ | ਇੰਦਰਜੀਤ ਕੈਨੇਡਾ 'ਚ ਖਾਲਿਸਤਾਨ ਦਾ ਸਰਗਰਮ ਕਾਰਕੁਨ ਤੇ ਗਰੁਪਤਵੰਤ ਸਿੰਘ ਪੰਨੂੰ ਦਾ ਨਜ਼ਦੀਕੀ ਸਾਥੀ ਵੀ ਦੱਸਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੇਅਸ ਆਸਟ੍ਰੇਲੀਆ ਵਿਰੁੱਧ ਇਕ ਦਿਨਾ ਸੀਰੀਜ਼ ਲਈ ਕਪਤਾਨ ਨਿਯੁਕਤ ਅਗਲੀ ਖ਼ਬਰ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਵਲੋਂ ਐਚ-1ਬੀ ਵੀਜ਼ਾ ਨੀਤੀ ਖਿਲਾਫ਼ ਰੋਸ
Ad Position 24