07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਗਲਾਸਗੋ ਵਿਖੇ ਗੁਰੂ ਰਵਿਦਾਸ ਜੀ ਦਾ 650 ਵਾਂ ਜਨਮ ਦਿਵਸ ਮਨਾਇਆ ਜਾਵੇਗਾ

ਗਲਾਸਗੋ, 7 ਨਵੰਬਰ (ਹਰਜੀਤ ਸਿੰਘ ਦੁਸਾਂਝ)-ਗੁਰੂ ਰਵਿਦਾਸ ਸਭਾ ਗਲਾਸਗੋ ਵਲੋਂ ਗੁਰੂ ਰਵਿਦਾਸ ਜੀ ਦਾ 650ਵਾਂ ਗੁਰਪੁਰਬ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ 21 ਫ਼ਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। 19 ਫ਼ਰਵਰੀ ਨੂੰ ਆਖੰਡ ਪਾਠ ਆਰੰਭ ਹੋਣਗੇ, ਜਿਹਨਾਂ ਦੇ ਭੋਗ 21 ਫ਼ਰਵਰੀ ਨੂੰ ਪਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 08-11-2026
ਗਲਾਸਗੋ, 7 ਨਵੰਬਰ (ਹਰਜੀਤ ਸਿੰਘ ਦੁਸਾਂਝ)-ਗੁਰੂ ਰਵਿਦਾਸ ਸਭਾ ਗਲਾਸਗੋ ਵਲੋਂ ਗੁਰੂ ਰਵਿਦਾਸ ਜੀ ਦਾ 650ਵਾਂ ਗੁਰਪੁਰਬ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ 21 ਫ਼ਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। 19 ਫ਼ਰਵਰੀ ਨੂੰ ਆਖੰਡ ਪਾਠ ਆਰੰਭ ਹੋਣਗੇ, ਜਿਹਨਾਂ ਦੇ ਭੋਗ 21 ਫ਼ਰਵਰੀ ਨੂੰ ਪਾਏ ਜਾਣਗੇ। ਸੰਗਤਾਂ ਵਲੋਂ ਗੁਰੂਘਰ ਵਿਖੇ 15 ਫ਼ਰਵਰੀ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਸ੍ਰੀ ਗੁਰੂ ਰਵਿਦਾਸ ਸਭਾ ਗਲਾਸਗੋ ਦੀ ਅਹਿਮ ਮੀਟਿੰਗ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਹੋਈ। ਗੁਰਪੁਰਬ ਸਬੰਧੀ ਤਿਆਰੀਆਂ ਕਰਨ ਲਈ ਲਈ ਸ੍ਰੀ ਗੁਰੂ ਰਵਿਦਾਸ ਸਭਾ ਗਲਾਸਗੋ ਦੀ ਨਵੀਂ ਕਮੇਟੀ ਦਾ ਸਰਵਸੰਮਤੀ ਨਾਲ ਗਠਨ ਕੀਤਾ ਗਿਆ। ਨਵੀਂ ਕਮੇਟੀ ਵਿਚ ਪ੍ਰਧਾਨ ਮੀਨਾਕਸ਼ੀ ਰਾਜ, ਸਹਾਇਕ ਪ੍ਰਧਾਨ ਹਰਬਲਾਸ ਕਲੇਰ, ਜਨਰਲ ਸਕੱਤਰ ਅਮਰ ਸਿੰਘ ਚੁੰਬਰ, ਸਹਾਇਕ ਅਤੇ ਪ੍ਰੈਸ ਸਕੱਤਰ ਪਵਨ ਕੁਮਾਰ ਰੱਤੂ, ਖਜ਼ਾਨਚੀ ਰੇਸ਼ਮ ਲਾਲ ਮੱਲ ਅਤੇ ਸਹਾਇਕ ਖਜ਼ਾਨਚੀ ਕੇਬਲ ਸਿੰਘ ਸੁਨੀਲਾ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਸਹਿਯੋਗੀ ਮੈਂਬਰਾਂ ਵਜੋਂ ਕਮਲੇਸ਼ ਕੌਰ, ਜੇਵਿਸ ਕੁਮਾਰ, ਰਾਕੇਸ਼ ਬੈਂਸ, ਅਤੇ ਗਿਆਨ ਕੌਰ ਸ਼ਾਮਲ ਕੀਤੇ ਗਏ। ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਿਸਥਾਰ ਨਾਲ ਵਿਚਾਰ ਕੀਤੀ ਗਈ। ਗੁਰਪੁਰਬ ਬਾਰੇ ਜਾਣਕਾਰੀ ਦਿੰਦਿਆ ਸਭਾ ਦਾ ਪ੍ਰੈਸ ਸਕੱਤਰ ਪਵਨ ਕੁਮਾਰ ਰੱਤੂ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ 650 ਵੇਂ ਜਨਮ ਦਿਵਸ ਲਈ ਸੰਗਤ ਵਿਚ ਬਹੁਤ ਉਤਸ਼ਾਹ ਹੈ। ਉਹਨਾਂ ਨੇ ਸਭਾ ਵਲੋਂ ਸਕਾਟਲੈਂਡ ਦੀਆਂ ਸਮੂਹ ਸੰਗਤਾਂ ਨੂੰ ਗੁਰੂਘਰ ਵਿਖੇ ਹਾਜ਼ਰੀ ਭਰਨ ਅਤੇ ਤਨ ਮਨ ਧੰਨ ਨਾਲ ਸੇਵਾ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਰੇਸ਼ੀਆ ਵਿਖੇ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 15 ਨੂੰ ਅਗਲੀ ਖ਼ਬਰ ਮੈਸਾਚੂਸੈਟਸ ’ ਚ 19 ਸਾਲਾ ਡੈਮੋਕ੍ਰੈਟ ਨੇ ਅੱਠ ਵਾਰ ਦੇ ਵਿਧਾਇਕ ਨੂੰ ਹਰਾਇਆ
Ad Position 24