07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜਾਨਲੇਵਾ ਹਮਲਾ ਕਰਨ ਵਾਲੇ ਸ਼ੱਕੀ ਰਿੱਛ ਦੀ ਪਛਾਣ ਲਈ ਡੀ . ਐੱਨ . ਏ . ਜਾਂਚ ਸ਼ੁਰੂ

ਵੈਨਕੂਵਰ, 7 ਨਵੰਬਰ (ਮਲਕੀਤ ਸਿੰਘ) -ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੇਲਾ ਕੂਲਾ ਵਿੱਚ ਵਿੱਚ ਇਸ ਹਫ਼ਤੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਈਆਂ ਮਾਵਾਂ ਧੀਆਂ ਦੀ ਦਰਦਨਾਕ ਮੌਤ ਦੀ ਦੁਖਦਾਇਕ ਘਟਨਾ ਦੀ ਜਾਂਚ ਹੁਣ ਵਿਗਿਆਨਕ ਢੰਗ ਨਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਵੱਲੋਂ ਹਮਲੇ ਲਈ ਜ਼ਿੰਮੇਵਾਰ ਰਿੱਛ ਦੀ ਪਛਾਣ ਕਰਨ ਲਈ ਉਸ ਦਾ ਡੀ.

Ad Position 21
No active advertisement
ਅਜੀਤ ਡੈਸਕ 08-11-2026
ਵੈਨਕੂਵਰ, 7 ਨਵੰਬਰ (ਮਲਕੀਤ ਸਿੰਘ) -ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੇਲਾ ਕੂਲਾ ਵਿੱਚ ਵਿੱਚ ਇਸ ਹਫ਼ਤੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਈਆਂ ਮਾਵਾਂ ਧੀਆਂ ਦੀ ਦਰਦਨਾਕ ਮੌਤ ਦੀ ਦੁਖਦਾਇਕ ਘਟਨਾ ਦੀ ਜਾਂਚ ਹੁਣ ਵਿਗਿਆਨਕ ਢੰਗ ਨਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਵੱਲੋਂ ਹਮਲੇ ਲਈ ਜ਼ਿੰਮੇਵਾਰ ਰਿੱਛ ਦੀ ਪਛਾਣ ਕਰਨ ਲਈ ਉਸ ਦਾ ਡੀ.ਐੱਨ.ਏ. ਵੇਰਵਾ ਤਿਆਰ ਕੀਤਾ ਗਿਆ ਹੈ। ਇਸ ਕਾਰਵਾਈ ਦਾ ਮੁੱਖ ਉਦੇਸ਼ ਹਮਲਾ ਕਰਨ ਵਾਲੇ ਅਸਲ ਰਿੱਛ ਦੀ ਪਛਾਣ ਕਰਨਾ ਹੈ, ਤਾਂ ਜੋ ਜਾਂਚ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਇਆ ਜਾ ਸਕੇ। ਪ੍ਰਾਪਤ ਵੇਰਵਿਆਂ ਇਸ ਘਟਨਾ ਦੀ ਜਾਂਚ ਦੌਰਾਨ ਆਧੁਨਿਕ ਵਿਗਿਆਨਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਜਾਨਲੇਵਾ ਹਮਲੇ ਵਿੱਚ ਸ਼ਾਮਲ ਰਿੱਛ ਦੀ ਡੀ.ਐੱਨ.ਏ. ਰਾਹੀਂ ਪਛਾਣ ਕਰਨਾ ਕਾਫ਼ੀ ਹੱਦ ਤੱਕ ਉਸੇ ਤਰ੍ਹਾਂ ਹੈ, ਜਿਵੇਂ ਪੁਲਿਸ ਕਿਸੇ ਅਪਰਾਧ ਵਾਲੀ ਥਾਂ ਤੋਂ ਮਿਲੇ ਜੈਵਿਕ ਸਬੂਤਾਂ ਦੀ ਮਦਦ ਨਾਲ ਸ਼ੱਕੀ ਵਿਅਕਤੀ ਦੀ ਪਛਾਣ ਕਰਦੀ ਹੈ। ਵਿਗਿਆਨਕ ਮਾਹਿਰਾਂ ਅਨੁਸਾਰ ਹਰੇਕ ਰਿੱਛ ਦਾ ਜੈਨੇਟਿਕ ਵੇਰਵਾ ਵੱਖਰਾ ਹੁੰਦਾ ਹੈ। ਇਸ ਲਈ ਘਟਨਾ ਨਾਲ ਸਬੰਧਤ ਜੈਵਿਕ ਸਬੂਤਾਂ ਦੀ ਤੁਲਨਾ ਸ਼ੱਕੀ ਰਿੱਛਾਂ ਦੇ ਨਮੂਨਿਆਂ ਨਾਲ ਕਰਕੇ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਹਮਲੇ ਵਿੱਚ ਕਿਹੜਾ ਜਾਨਵਰ ਸ਼ਾਮਲ ਸੀ?
Ad Position 22
No active advertisement
ਪਿਛਲੀ ਖ਼ਬਰ ਕਿਰਪਾਨ ਸੰਬੰਧੀ ਕਾਨੂੰਨ ’ ਚ ਤਬਦੀਲੀ ਤੋਂ ਪਹਿਲਾਂ ਠੋਸ ਸਬੂਤ ਤੇ ਸਿੱਖ ਭਾਈਚਾਰੇ ਨਾਲ ਸਲਾਹ - ਮਸ਼ਵਰਾ ਜ਼ਰੂਰੀ - ਸੀਤਲ... ਅਗਲੀ ਖ਼ਬਰ ਚਾਂਸਲਰ ਬੈਂਸ ਵਲੋਂ ਦਿਵਾਲੀ ਦੀਆਂ ਸ਼ੁਭਕਾਮਨਾਵਾਂ
Ad Position 24