ਬਰਤਾਨੀਆ ’ਚ 9 ਸਾਲਾ ਹਿੰਦੂ ਬੱਚੇ ਨੂੰ ਸਕੂਲ ਵਿਚ ਤਿਲਕ ਲਗਾਉਣ ਤੋਂ ਰੋਕਣ ਦਾ ਮਾਮਲਾ ਹਾਈ ਕੋਰਟ ਪੁੱਜਾ
ਲੰਡਨ, 7 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਭਾਰਤੀ ਮੂਲ ਦੇ 9 ਸਾਲਾ ਹਿੰਦੂ ਬੱਚੇ ਨੂੰ ਸਕੂਲ ਵਿਚ ਮੱਥੇ ’ਤੇ ਤਿਲਕ-ਚਾਂਦਲੋ ਲਗਾਉਣ ਦੀ ਇਜਾਜ਼ਤ ਨਾ ਦੇਣ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਬੱਚੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਤਰਫ਼ੋਂ ਉਸ ਦੇ ਸਾਬਕਾ ਪ੍ਰਾਇਮਰੀ ਸਕੂਲ ਖ਼ਿਲਾਫ਼ ਲੰਡਨ ਦੀ ਹਾਈ ਕੋਰਟ ਦੇ ਕਿੰਗਜ਼ ਬੈਂਚ ਡਿਵੀਜ਼ਨ ਵਿੱਚ ਮੁਕੱਦਮਾ ਦਾਇਰ ਕੀਤਾ ਹੈ।
ਲੰਡਨ, 7 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਭਾਰਤੀ ਮੂਲ ਦੇ 9 ਸਾਲਾ ਹਿੰਦੂ ਬੱਚੇ ਨੂੰ ਸਕੂਲ ਵਿਚ ਮੱਥੇ ’ਤੇ ਤਿਲਕ-ਚਾਂਦਲੋ ਲਗਾਉਣ ਦੀ ਇਜਾਜ਼ਤ ਨਾ ਦੇਣ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਬੱਚੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਤਰਫ਼ੋਂ ਉਸ ਦੇ ਸਾਬਕਾ ਪ੍ਰਾਇਮਰੀ ਸਕੂਲ ਖ਼ਿਲਾਫ਼ ਲੰਡਨ ਦੀ ਹਾਈ ਕੋਰਟ ਦੇ ਕਿੰਗਜ਼ ਬੈਂਚ ਡਿਵੀਜ਼ਨ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿੱਚ ਸਕੂਲ ਉੱਤੇ ਗ਼ੈਰਕਾਨੂੰਨੀ ਧਾਰਮਿਕ ਵਿਤਕਰੇ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਬੱਚਾ ਹਿੰਦੂ ਧਰਮ ਦੀ ਸਵਾਮੀਨਾਰਾਇਣ ਪਰੰਪਰਾ ਨਾਲ ਸਬੰਧਤ ਹੈ ਅਤੇ ਮੱਥੇ ਉੱਤੇ ਤਿਲਕ-ਚਾਂਦਲੋ ਲਗਾਉਣਾ ਉਸ ਦੀ ਧਾਰਮਿਕ ਆਸਥਾ ਦਾ ਪ੍ਰਗਟਾਵਾ ਹੈ। ਬੱਚੇ ਦੇ ਪਿਤਾ ਦਾ ਦੋਸ਼ ਹੈ ਕਿ ਸਕੂਲ ਵੱਲੋਂ ਉਸ ਦੇ ਪੁੱਤਰ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਨਾ ਦੇਣਾ ਉਸ ਦੀ ਧਾਰਮਿਕ ਆਜ਼ਾਦੀ ਨਾਲ ਵਿਤਕਰਾ ਹੈ। ਇਸ ਮਾਮਲੇ ਵਿੱਚ ਅਦਾਲਤ ਤੋਂ ਧਾਰਮਿਕ ਵਿਤਕਰੇ ਅਤੇ ਪ੍ਰੇਸ਼ਾਨ ਕਰਨ ਸਬੰਧੀ ਦੋਸ਼ਾਂ ਉੱਤੇ ਫ਼ੈਸਲਾ ਕਰਨ ਦੀ ਮੰਗ ਕੀਤੀ ਗਈ ਹੈ। ਫਿਲਹਾਲ ਇਹ ਦੋਸ਼ ਅਦਾਲਤ ਵਿੱਚ ਵਿਚਾਰ ਅਧੀਨ ਹਨ।