ਟਰੰਪ ਨੇ ਭਾਰਤੀ-ਅਮਰੀਕੀ ਸੀ. ਈ. ਓਜ਼. ਅਤੇ ਉਦਯੋਗਪਤੀਆਂ ਨਾਲ ਮਨਾਈ ਦੀਵਾਲੀ
ਵਾਸ਼ਿੰਗਟਨ, 7 ਨਵੰਬਰ (ਪੀ. ਟੀ.
ਵਾਸ਼ਿੰਗਟਨ, 7 ਨਵੰਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ‘ਓਵਲ ਆਫਿਸ’ ’ਚ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਪ੍ਰਮੁੱਖ ਭਾਰਤੀ-ਅਮਰੀਕੀ ਮੈਂਬਰ, ਉਦਯੋਗਪਤੀ ਅਤੇ ਕਈ ਵੱਡੀਆਂ ਕੰਪਨੀਆਂ ਦੇ ਸੀ.ਈ.ਓ.ਮੌਜੂਦ ਸਨ, ਜਿਨ੍ਹਾਂ ਵਿੱਚ ‘ਮਾਈਕ੍ਰੋਨ ਟੈਕਨਾਲੋਜੀ’ ਦੇ ਸੰਜੇ ਮਹਿਰੋਤਰਾ ਵੀ ਸ਼ਾਮਿਲ ਸਨ। ਸ਼ੁੱਕਰਵਾਰ ਨੂੰ ਹੋਏ ਇਸ ਜਸ਼ਨ ਵਿਚ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ, ਮਸ਼ਹੂਰ ਸ਼ੈੱਫ ਵਿਕਾਸ ਖੰਨਾ, ਉੱਦਮੀ ਵਿਸ਼ਾਲ ਗੋਂਡਲ, ਆਈ.ਬੀ.ਐਮ. ਦੇ ਸੀ.ਈ.ਓ. ਅਰਵਿੰਦ ਕ੍ਰਿਸ਼ਣਾ, ਐਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਯੂ.ਐਸ. ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ ਦੇ ਡਾਇਰੈਕਟਰ ਜੈ ਭੱਟਾਚਾਰੀਆ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਸੋਸ਼ਲ ਸਕਿਓਰਿਟੀ ਐਡਮਿਨਿਸਟ੍ਰੇਸ਼ਨ ਦੇ ਡਿਪਟੀ ਕਮਿਸ਼ਨਰ ਅਰਜੁਨ ਮੋਦੀ ਵੀ ਮੌਜੂਦ ਸਨ। ਹੋਰ ਹਾਜ਼ਰੀਨ ਵਿਚ ‘ਢੱਲਾ ਗਰੁੱਪ ਆਫ਼ ਕੰਪਨੀਜ਼’ ਦੀ ਪ੍ਰਧਾਨ ਅਤੇ ਸੀ.ਈ.ਓ. ਰੂਬੀ ਢੱਲਾ, ‘ਨੈਕ ਸਿਸਟਮਜ਼’ ਦੇ ਸੰਸਥਾਪਕ ਅਤੇ ਸੀ.ਈ.ਓ. ਰਾਜੀਵ ਸ਼ਰਮਾ, ‘ਕੇਸ਼ਵਮ ਡੀ.ਸੀ’ ਦੇ ਪ੍ਰਧਾਨ ਵਿਸ਼ਵਜੀਤ ਮੱਲਮਪਾਟੀ ਅਤੇ ਰਾਸ਼ਟਰਪਤੀ ਦੇ ਮਹਿਮਾਨ ਹੇਤਲਕੁਮਾਰ ਪਟੇਲ ਹਾਜ਼ਰ ਸਨ।ਵ੍ਹਾਈਟ ਹਾਊਸ ਦੇ ਸਮਾਗਮਾਂ ਦੇ ਪ੍ਰਬੰਧਕ ਅਰਵਿੰਦ ਚੱਢਾ ਵੀ ਇਸ ਜਸ਼ਨ ’ਚ ਮੌਜੂਦ ਸਨ।ਵ੍ਹਾਈਟ ਹਾਊਸ ਵਿਚ ਦੀਵਾਲੀ ਮਨਾਉਣ ਦੀ ਪਰੰਪਰਾ 2003 ’ਚ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਵਲੋਂ ਸ਼ੁਰੂ ਕੀਤੀ ਗਈ ਸੀ।