ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ)-'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਆਫ ਨਾਰਥ ਅਮੈਰੀਕਾ ਫਾਊਾਡੇਸ਼ਨ' ਨੇ ਜਾਰੀ ਇਕ ਬਿਆਨ 'ਚ ਐਚ-1 ਬੀ ਵੀਜ਼ਾ ਫੀਸ 1 ਲੱਖ ਡਾਲਰ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਕਦਮ ਅਣਉਚਿੱਤ ਹੈ ਤੇ ਇਸ ਨਾਲ ਹਜ਼ਾਰਾਂ ਪ੍ਰਵਾਸੀਆਂ 'ਚ ਰੋਹ ਤੇ ਗੁੱਸੇ ਦੀ ਭਾਵਨਾ ਪਾਈ ਜਾ ਰਹੀ ਹੈ | ਫਾਊਾਡੇਸ਼ਨ ਦੀ ਪ੍ਰਧਾਨ ਰੀਤੂ ਕੁਮਾਰ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਪ੍ਰਵਾਸੀਆਂ ਪ੍ਰਤੀ ਨੀਤੀ ਨੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ | | ਐਸੋਸੀਏਸ਼ਨ ਨੇ ਕਿਹਾ ਹੈ ਕਿ ਇਸ ਕਦਮ ਨੇ ਇਹ ਸੁਨੇਹਾ ਦਿੱਤਾ ਹੈ ਕਿ ਪ੍ਰਵਾਸੀਆਂ ਦੇ ਹੁਨਰ, ਸਖਤ ਮਿਹਨਤ ਤੇ ਸਮਰਪਿਤ ਭਾਵਨਾ ਦੀ ਕੋਈ ਕਦਰ ਨਹੀਂ ਹੈ | ਫਾਊਾਡੇਸ਼ਨ ਨੇ ਅਮਰੀਕੀ ਨੀਤੀ ਘਾੜਿਆਂ ਤੋਂ ਮੰਗ ਕੀਤੀ ਹੈ ਕਿ ਉਹ ਫੀਸ ਵਧਾਉਣ ਦੇ ਨਿਰਨੇ ਨੂੰ ਵਾਪਿਸ ਲੈਣ ਤੇ ਮਾਨਵ ਪੱਖੀ ਇਮੀਗ੍ਰੇਸ਼ਨ ਸੁਧਾਰ ਕਰਨ ਜਿਨਾਂ ਨਾਲ ਸਾਰੇ ਵਰਕਰਾਂ ਦਾ ਮਾਣ ਸਨਮਾਨ ਕਾਇਮ ਹੁੰਦਾ ਹੋਵੇ |