08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਹਿਲੀ ਪਸੰਦ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 26-09-2025
ਟੋਰਾਂਟੋ, 25 ਸਤੰਬਰ (ਸਤਪਾਲ ਸਿੰਘ ਜÏਹਲ)-ਇਕ ਅੰਤਰਰਾਸ਼ਟਰੀ ਪੱਧਰ ਦੀ ਰਿਪੋਰਟ ਅਨੁਸਾਰ ਮÏਜੂਦਾ ਹਾਲਾਤਾਂ 'ਚ ਅਮਰੀਕਾ ਵਿਖੇ ਤੇਜੀ ਨਾਲ਼ ਬਦਲ ਰਹੀਆਂ ਇਮੀਗ੍ਰੇਸ਼ਨ ਤੇ ਵੀਜਾ ਨੀਤੀਆਂ ਕਾਰਨ ਵੀ ਵਿਦੇਸ਼ਾਂ ਤੋਂ ਲੋਕਾਂ ਓਥੇ ਜਾਣ ਦੀ ਬਜਾਏ ਕੈਨੇਡਾ ਨੂੰ ਪਹਿਲ ਦੇ ਰਹੇ ਹਨ | ਪੜ੍ਹਨ ਜਾਣ ਵਾਸਤੇ 82 ਫੀਸਦ ਵਿਦੇਸ਼ੀ ਨÏਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਬਰਤਾਨੀਆ ਹੈ | 74 ਫੀਸਦ ਨਾਲ ਕੈਨੇਡਾ ਦੂਸਰੇ ਅਤੇ 64 ਫੀਸਦ ਨਾਲ਼ ਅਮਰੀਕਾ ਤੀਸਰੇ ਨੰਬਰ 'ਤੇ ਹੈ | ਆਸਟਰੇਲਿਆਂ 67 ਫੀਸਦ, ਜਰਮਨੀ 60 ਫੀਸਦ ਤੇ ਆਇਰਲੈਂਡ 50 ਫੀਸਦ ਲੋਕਾਂ ਦੀ ਪਸੰਦ ਹਨ | ਇਸ ਸਾਲ ਦੇ ਸ਼ੁਰੂ 'ਚ ਕੈਨੇਡਾ ਨੂੰ ਤੀਸਰੇ ਨੰਬਰ ਦਾ ਦੇਸ਼ ਦਰਸਾਇਆ ਗਿਆ ਸੀ ਪਰ ਹੁਣ ਇਹ ਦੇਸ਼ ਵਿਦਿਆਰਥੀਆਂ ਦੀ ਦੂਸਰੀ ਪਸੰਦ ਬਣਿਆ ਹੈ | ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਵਿਆਂਦੜਾਂ ਲਈ ਵਰਕ ਪਰਮਿਟ ਦੀਆਂ ਸੰਭਾਵਨਾਵਾਂ ਸੀਮਤ ਕਰ ਦੇਣ ਕਰਕੇ ਵੀ ਕੈਨੇਡਾ 'ਚ ਪੜ੍ਹਨ ਜਾਣ ਦੀ ਰੁਚੀ ਘੱਟ ਹੋਈ ਹੈ | 2023 'ਚ ਲਗਭਗ 94 ਫੀਸਦ ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ | ਜਿਸ ਦੇਸ਼ 'ਚ ਪੜ੍ਹਾਈ ਦੇ ਨਾਲ ਕੰਮ ਮਿਲਣ ਦੀ ਸੰਭਾਵਨਾ ਹੋਵੇ ਉਸ ਦੇਸ਼ ਵੱਲ੍ਹ ਵੱਧ ਵਿਦੇਸ਼ੀ ਆਕ੍ਰਸ਼ਿਤ ਹੁੰਦੇ ਹਨ ਤੇ ਕੈਨੇਡਾ ਦੀਆਂ ਬੀਤੇ ਸਾਲਾਂ ਦÏਰਾਨ ਅਜਿਹੀਆਂ ਮੋਕਲੀਆਂ ਨੀਤੀਆਂ ਰਹੀਆਂ ਜੋ ਦੇਸ਼ ਦੇ ਹਾਲਾਤਾਂ ਨੂੰ ਬਹੁਤੀ ਦੇਰ ਰਾਸ ਨਹੀਂ ਆਈਆਂ ਤੇ ਆਖਿਰ ਸਰਕਾਰ ਨੂੰ ਵੀਜਾ, ਸਟੱਡੀ ਅਤੇ ਵਰਕ ਪਰਮਿਟ ਘੱਟ ਕਰਨੇ ਪੈ ਗਏ ਹਨ |

Ad Position 22
No active advertisement
ਪਿਛਲੀ ਖ਼ਬਰ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਵਲੋਂ ਐਚ-1ਬੀ ਵੀਜ਼ਾ ਨੀਤੀ ਖਿਲਾਫ਼ ਰੋਸ ਅਗਲੀ ਖ਼ਬਰ ਅੰਮਿ੍ਤਸਰ 'ਚ ਯੂਥ ਕਾਂਗਰਸੀਆਂ ਨੇ ਲਾਏ ਮੇਅਰ ਨਗਰ ਨਿਗਮ ਦੇ ਗੁੰਮਸ਼ੁਦਗੀ ਪੋਸਟਰ <br/>
Ad Position 24