08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅੰਮਿ੍ਤਸਰ 'ਚ ਯੂਥ ਕਾਂਗਰਸੀਆਂ ਨੇ ਲਾਏ ਮੇਅਰ ਨਗਰ ਨਿਗਮ ਦੇ ਗੁੰਮਸ਼ੁਦਗੀ ਪੋਸਟਰ <br/>

Ad Position 21
No active advertisement
ਸ਼ਹਿਰ 'ਚ ਨਗਰ ਨਿਗਮ ਦੇ ਮੇਅਰ ਦੇ ਗੁੰਮਸ਼ੁਦਾ ਦੇ ਪੋਸਟਰ ਲਾਉਂਦੇ ਹੋਏ ਯੂਥ ਕਾਂਗਰਸ ਦੇ ਆਗੂ ਤੇ ਮੈਂਬਰ | ਤਸਵੀਰ : ਹਰਜੀਤ ਸਿੰਘ<br/> 26-09-2025

ਅੰਮਿ੍ਤਸਰ, 25 ਸਤੰਬਰ (ਰੇਸ਼ਮ ਸਿੰਘ)-ਅੱਜ ਯੂਥ ਕਾਂਗਰਸ ਪ੍ਰਧਾਨ (ਸ਼ਹਿਰੀ) ਰਾਹੁਲ ਕੁਮਾਰ ਦੀ ਅਗਵਾਈ ਹੇਠ ਯੂਥ ਕਾਂਗਰਸ ਟੀਮ ਵਲੋਂ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਸ਼ਹਿਰ ਦੀਆਂ ਵੱਖ?ਵੱਖ ਥਾਵਾਂ 'ਤੇ ਲਾਏ ਗਏ | ਇਸ ਮੌਕੇ ਯੂਥ ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਮੁਖ ਚੌਂਕਾਂ, ਸੜਕਾਂ ਤੇ ਗਲੀ ਮੁਹੱਲਿਆਂ 'ਚ ਲੱਗੇ ਕੂੜੇ ਦੇ ਢੇਰਾਂ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕੂੜੇ ਦੇ ਢੇਰਾਂ ਕਰਕੇ ਸ਼ਹਿਰ 'ਚ ਭਿਆਨਕ ਬਿਮਾਰੀਆਂ ਵੀ ਫੈਲ ਰਹੀਆਂ ਹਨ | ਪਰ ਇਥੋਂ ਦਾ ਮੇਅਰ ਕਿਧਰੇ ਦਿਖਾਈ ਨਹੀਂ ਦੇ ਰਿਹਾ ਜੋ ਸ਼ਾਇਦ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਆਪਣੇ ਦਫ਼ਤਰ 'ਚ ਬੈਠ ਕੇ ਆਪਣੀ ਕੁਰਸੀ ਨੂੰ ਬਚਾਉਣ 'ਚ ਲੱਗਾ ਹੈ | ਯੂਥ ਕਾਂਗਰਸ ਦੇ ਸੁੂਬਾਈ ਬੁਲਾਰਾ ਰਵੀ ਮਿਸ਼ਰਾ, ਜ਼ਿਲ੍ਹਾ ਸੈਕਟਰੀ ਰਣਜੀਤ ਸਿੰਘ, ਵਰਕਿੰਗ ਪ੍ਰਧਾਨ ਉਤਰੀ ਪੰਕਜ ਦੇਵਗਨ, ਵਾਈਸ ਪ੍ਰਧਾਨ ਪੱਛਮੀ ਸਿਮਰਨਜੀਤ ਸਿੰਘ, ਯੂਥ ਆਗੂ ਜਸਕਰਨ ਸਿੰਘ, ਯੂਥ ਆਗੂ ਸੰਦੀਪ ਬਾਵਾ, ਰੀਤਿਕ ਸ਼ਰਮਾ, ਸ਼ਿਵਮ ਕੁਮਾਰ, ਸ਼ਿਵਮ ਸ਼ਰਮਾ, ਆਕਾਸ਼ ਸ਼ਰਮਾ, ਕਰਨਦੀਪ ਸ਼ਰਮਾ, ਰਘੂ ਭਾਰਦਵਾਜ਼ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਹਿਲੀ ਪਸੰਦ 'ਚ ਸ਼ਾਮਿਲ <br/> ਅਗਲੀ ਖ਼ਬਰ ਸੁਲਤਾਨਵਿੰਡ ਪੁਲ 'ਤੇ ਲੱਗੇ ਕੂੜੇ ਦੇ ਢੇਰਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਪ੍ਰਸ਼ਾਸਨ ਖ਼ਿਲਾਫ਼ ਲਗਾਇਆ ਜਾਵੇਗਾ ਧਰਨਾ-ਸੋਨ...
Ad Position 24