08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਰਤੀ ਮਹਿਲਾ ਗੇਂਦਬਾਜ਼ ਰੈਡੀ ਮੈਚ ਦੌਰਾਨ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 26-09-2025

ਬੈਂਗਲੁਰੂ, 25 ਸਤੰਬਰ (ਪੀ.ਟੀ.ਆਈ.)-ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਜਦੋਂ ਤੇਜ਼ ਗੇਂਦਬਾਜ਼ ਅਰੁੰਧਤੀ ਰੈਡੀ ਵੀਰਵਾਰ ਨੂੰ ਇੰਗਲੈਂਡ ਵਿਰੁੱਧ ਅਭਿਆਸ ਮੈਚ ਦÏਰਾਨ ਜ਼ਖਮੀ ਹੋ ਗਈ | ਇੰਗਲੈਂਡ ਦੀ ਓਪਨਰ ਐਮੀ ਜੋਨਸ ਨੂੰ ਆਊਟ ਕਰਨ ਵਾਲੀ ਤੇਜ਼ ਗੇਂਦਬਾਜ਼ ਨੇ 13ਵੇਂ ਓਵਰ 'ਚ ਹੀਥਰ ਨਾਈਟ ਦੇ ਗੇਂਦ 'ਤੇ ਰਿਟਰਨ ਕੈਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਸ ਦੇ ਖੱਬੇ ਪੈਰ 'ਤੇ ਅਜੀਬ ਢੰਗ ਨਾਲ ਲੱਗੀ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਈ | ਡਾਕਟਰ ਤੁਰੰਤ ਰੈੱਡੀ ਦਾ ਇਲਾਜ ਕਰਨ ਲਈ ਮੈਦਾਨ 'ਤੇ ਪਹੁੰਚੇ ਤੇ ਸ਼ੁਰੂ ਵਿੱਚ ਉਸ ਨੂੰ ਮੈਦਾਨ ਤੋਂ ਬਾਹਰ ਜਾਣ 'ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ | ਹਾਲਾਂਕਿ, ਫਿਰ ਵ੍ਹੀਲਚੇਅਰ ਮੰਗਵਾਈ ਗਈ | ਇੰਟਰਨੈਸ਼ਨਲ ਕ੍ਰਿਕੇਟ ਕੌਂਸਲ (ਆਈ.ਸੀ.ਸੀ.) ਨੇ ਕਿਹਾ ਕਿ ਰੈਡੀ ਦੇ ਵਿਸ਼ਵ ਕੱਪ 'ਚ ਭਾਗ ਲੈਣ 'ਤੇ 'ਸਪਸ਼ਟਤਾ ਦਾ ਉਡੀਕ' ਹੈ | ਭਾਰਤੀ ਟੀਮ ਨੂੰ ਉਮੀਦ ਹੈ ਕਿ ਰੈਡੀ ਦੀ ਸੱਟ ਗੰਭੀਰ ਨਹੀਂ ਹੋਵੇਗੀ, ਟੀਮ ਦੇ ਤੇਜ਼ ਗੇਂਦਬਾਜ਼ ਵਿਭਾਗ ਦਾ ਇਕ ਅਹਿਮ ਹਿੱਸਾ ਹੈ | ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ 30 ਸਤੰਬਰ ਨੂੰ ਗੁਹਾਟੀ 'ਚ ਟੂਰਨਾਮੈਂਟ ਦੇ ਪਹਿਲੇ ਦਿਨ ਸਹਿ ਮੇਜਬਾਨ ਸ਼੍ਰੀਲੰਕਾ ਨਾਲ ਮੁਕਾਬਲਾ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਡਲਾਸ 'ਚ ਕਸਟਮ ਇਨਫੋਰਸਮੈਂਟ ਕੇਂਦਰ 'ਤੇ ਗੋਲੀਬਾਰੀ-1 ਕੈਦੀ ਦੀ ਮÏਤ ਤੇ 2 ਜ਼ਖ਼ਮੀ <br/> ਅਗਲੀ ਖ਼ਬਰ ਵੈਸਟਇੰਡੀਜ਼ ਵਿਰੁੱਧ ਘਰੇਲੂ ਲੜੀ ਲਈ ਭਾਰਤ ਦੀ ਟੈਸਟ ਟੀਮ ਦੇ ਮੈਂਬਰ....
Ad Position 24