08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਲਾਸ 'ਚ ਕਸਟਮ ਇਨਫੋਰਸਮੈਂਟ ਕੇਂਦਰ 'ਤੇ ਗੋਲੀਬਾਰੀ-1 ਕੈਦੀ ਦੀ ਮÏਤ ਤੇ 2 ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 26-09-2025
ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ)-ਡਲਾਸ, ਟੈਕਸਾਸ 'ਚ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਕੇਂਦਰ ਉਪਰ ਇੱਕ ਸ਼ੂਟਰ ਵੱਲੋਂ ਕੀਤੀ ਗੋਲੀਬਾਰੀ 'ਚ ਇਕ ਕੈਦੀ ਦੀ ਮÏਤ ਹੋਣ ਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ | ਸ਼ੂਟਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਸ ਦੀ ਮÏਕੇ ਉਪਰ ਹੀ ਮÏਤ ਹੋ ਗਈ | ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗਿਣ ਮਿਥ ਕੇ ਕੀਤੀ ਗਈ ਗੋਲੀਬਾਰੀ ਵਜੋਂ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੂਟਰ ਨੇ ਨਾਲ ਲੱਗਦੀ ਇਮਾਰਤ ਦੀ ਛੱਤ ਉਪਰੋਂ ਗੋਲੀਬਾਰੀ ਕੀਤੀ | ਐਫ.ਬੀ.ਆਈ. ਦੇ ਮੁਖੀ ਕਾਸ਼ ਪਟੇਲ ਨੇ ਕਿਹਾ ਹੈ ਕਿ ਮੌਕੇ ਉਪਰੋਂ ਇਸ ਕਿਸਮ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਘਟਨਾ ਦਾ ਸਬੰਧ ਨਸਲੀ ਨਫਰਤੀ ਅਪਰਾਧ ਨਾਲ ਜੁੜਦਾ ਹੋਵੇ | ਮੀਡੀਆ ਰਿਪੋਰਟ ਅਨੁਸਾਰ ਸ਼ੂਟਰ ਦੀ ਪਛਾਣ 29 ਸਾਲਾ ਜੋਸ਼ੂਆ ਜਾਹਨ ਵਜੋਂ ਹੋਈ ਹੈ | ਹਾਲਾਂਕਿ ਅਧਿਕਾਰੀਆਂ ਨੇ ਸ਼ੱਕੀ ਦੇ ਨਾਂਅ ਦੀ ਪੁਸ਼ਟੀ ਨਹੀਂ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਲੰਡਨ 'ਚ ਸਵਾਗਤ <br/> ਅਗਲੀ ਖ਼ਬਰ ਭਾਰਤੀ ਮਹਿਲਾ ਗੇਂਦਬਾਜ਼ ਰੈਡੀ ਮੈਚ ਦੌਰਾਨ ਜ਼ਖ਼ਮੀ <br/>
Ad Position 24