08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਲੰਡਨ 'ਚ ਸਵਾਗਤ <br/>

Ad Position 21
No active advertisement
ਅਜੀਤ ਡੈਸਕ 26-09-2025
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਉਨ੍ਹਾਂ ਦੀ ਪਤਨੀ ਕਮਲੇਸ਼ ਠਾਕੁਰ ਇੰਗਲੈਂਡ ਦੌਰੇ 'ਤੇ ਹਨ | ਲੰਡਨ ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਅਤੇ ਮੀਤ ਪ੍ਰਧਾਨ ਗੁਰਮਿੰਦਰ ਕੌਰ ਰੰਧਾਵਾ ਨੇ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ | ਗੁਰਮਿੰਦਰ ਕੌਰ ਰੰਧਾਵਾ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸੁੱਖੂ ਹਿਮਾਚਲ ਪ੍ਰਦੇਸ਼ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਉਤਸ਼ਾਹਿਤ ਹਨ, ਉਹਨਾਂ ਕਾਂਗਰਸੀ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਸੂਬੇ 'ਚ ਸਿਹਤ ਸੰਭਾਲ, ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਵਾਤਾਵਰਣ ਸੁਰੱਖਿਆ ਵਰਗੇ ਮੁੱਖ ਖੇਤਰਾਂ 'ਚ ਨਿਵੇਸ਼ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ | ਬੀਤੇ ਦਿਨੀ ਹੜ੍ਹਾਂ ਕਾਰਨ ਹੋਏ ਨੁਕਸਾਨ ਤੇ ਸਰਕਾਰ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਕਰਮ ਦੁਹਾਨ, ਜਨਰਲ ਸਕੱਤਰ, ਆਈ.ਓ.ਸੀ. ਯੂ.ਕੇ, ਸੰਦੀਪ ਸੋਨੀ, ਮੁਹੰਮਦ ਖਲੀਉੱਲਾ, ਯਸ਼ ਸੋਲੰਕੀ, ਰੁਪਿੰਦਰ ਕੌਰ ਗਿੱਲ, ਪੰਮੀ ਚੀਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਾਂਜੀ ਫੈਮਿਲੀ ਫੈਸਟੀਵਲ ਤੇ ਦੇਬੀ ਲਾਈਵ 'ਚ ਲੱਗੀਆਂ ਰÏਣਕਾਂ <br/> ਅਗਲੀ ਖ਼ਬਰ ਡਲਾਸ 'ਚ ਕਸਟਮ ਇਨਫੋਰਸਮੈਂਟ ਕੇਂਦਰ 'ਤੇ ਗੋਲੀਬਾਰੀ-1 ਕੈਦੀ ਦੀ ਮÏਤ ਤੇ 2 ਜ਼ਖ਼ਮੀ <br/>
Ad Position 24