08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਾਂਜੀ ਫੈਮਿਲੀ ਫੈਸਟੀਵਲ ਤੇ ਦੇਬੀ ਲਾਈਵ 'ਚ ਲੱਗੀਆਂ ਰÏਣਕਾਂ <br/>

Ad Position 21
No active advertisement
ਅਜੀਤ ਡੈਸਕ 26-09-2025
ਸਿਡਨੀ, 25 ਸਤੰਬਰ (ਹਰਕੀਰਤ ਸਿੰਘ ਸੰਧਰ, ਪਰਮਵੀਰ ਆਹਲੂਵਾਲੀਆ)– ਪੰਜਾਬੀ ਗਾਇਕੀ ਤੇ ਸ਼ਾਇਰੀ 'ਚ ਵਿਸ਼ੇਸ਼ ਸਥਾਨ ਰੱਖਣ ਵਾਲੇ ਦੇਬੀ ਮਖਸੂਸਪੁਰੀ ਇਹਨੀਂ ਦਿਨੀ ਆਸਟ੍ਰੇਲੀਆ ਪਹੁੰਚੇ ਹੋਏ ਹਨ | 'ਹਾਂਜੀ ਫੈਮਿਲੀ ਫੈਸਟੀਵਲ ਤੇ ਦੇਬੀ ਲਾਈਵ' 'ਚ ਵਿਸ਼ੇਸ਼ ਰੋਣਕਾਂ ਲਗਾਈਆਂ ਗਈਆਂ ਤੇ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ | ਗਾਇਕ ਦੇਬੀ ਮਖਸੂਸਪੁਰੀ ਨੇ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਬਾਵਜੂਦ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਮੰਚ ਸਜਾਇਆ, ਜਿਸਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ | ਉਹਨਾਂ ਨੇ ਨਵੇਂ ਤੇ ਪੁਰਾਣੇ ਸ਼ੇਅਰਾਂ ਦਾ ਸੁਗੰਧੀ ਪੂਰੇ ਵਾਤਾਵਰਣ 'ਚ ਫੈਲਾਈ | ਦਰਸ਼ਕਾਂ ਦੀ ਮੰਗ ਤੇ ਉਹਨਾਂ ਨੇ ਗੀਤ 'ਉਹਨਾਂ ਦਿਨਾਂ 'ਚ ਦੱਸ ਦੇ ਸਾਨੂੰ ਚਾਹੁੰਦੀ ਸੀ ਕ ਨਹੀ' ਵਾਰ ਵਾਰ ਗਾਇਆ ¢ ਗੁਰਸ਼ਬਦ ਤੇ ਬਨੀ ਜÏਹਲ ਦੀਆਂ ਪੇਸ਼ਕਾਰੀਆਂ ਨੇ ਵੀ ਸਮਾਗਮ ਨੂੰ ਚਾਰ ਚੰਦ ਲਗਾਏ | ਆਯੋਜਕਾਂ ਨੇ ਆਪਣੇ ਸਰੋਤਿਆਂ ਤੇ ਸਾਰੇ ਆਏ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹਰੇਕ ਚੁਣÏਤੀ ਦੇ ਬਾਵਜੂਦ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ | ਇੱਥੇ ਦੱਸ ਦਈਏ ਕੇ ਪਹਿਲਾਂ ਇਹ ਸਮਾਰੋਹ 7 ਸਤੰਬਰ ਲਈ ਨਿਰਧਾਰਤ ਸੀ ਪਰ ਮÏਸਮੀ ਰੁਕਾਵਟਾਂ ਕਾਰਨ ਇਹ ਪ੍ਰੋਗਰਾਮ ਹੁਣ ਕਰਵਾਇਆ ਗਿਆ | ਨਵੀਂ ਤਰੀਕ 'ਤੇ ਵੀ ਹਲਕੇ-ਫੁਲਕੇ ਮੀਂਹ ਨੇ ਆਯੋਜਕਾਂ ਦੀ ਚਿੰਤਾ ਵਧਾਈ, ਪਰ ਦਰਸ਼ਕਾਂ ਦੇ ਉਤਸ਼ਾਹ ਅਤੇ ਸਹਿਯੋਗ ਨੇ ਮÏਸਮ ਨੂੰ ਮਾਤ ਦੇ ਦਿੱਤੀ | ਮੀਂਹ ਕਾਰਨ ਕਈ ਵਾਰ ਇਕੱਠ ਤਿਤਰ-ਬਿਤਰ ਹੋਇਆ, ਪਰ ਹਰੇਕ ਵਾਰ ਦਰਸ਼ਕਾਂ ਦੀ ਵਾਪਸੀ ਨੇ ਮੇਲੇ ਦਾ ਰੰਗ ਕਾਇਮ ਰੱਖਿਆ | ਪ੍ਰਬੰਧਕ ਰਣਯੋਧ ਸਿੰਘ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਅਗਾਂਹ ਤੋਂ ਵੀ ਅਜਿਹੇ ਸਮਾਗਮ ਕਰਾਉਣ ਦੀ ਹਾਮੀ ਭਰੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਯੂਨਿਟ ਦੀ ਅਗਵਾਈ ਹੇਠ 16 ਪੰਜਾਬੀ ਪਾਰਟੀ 'ਚ ਸ਼ਾਮਿਲ ਹੋਏ <br/> ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਲੰਡਨ 'ਚ ਸਵਾਗਤ <br/>
Ad Position 24