08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਯੂਨਿਟ ਦੀ ਅਗਵਾਈ ਹੇਠ 16 ਪੰਜਾਬੀ ਪਾਰਟੀ 'ਚ ਸ਼ਾਮਿਲ ਹੋਏ <br/>

Ad Position 21
No active advertisement
ਅਜੀਤ ਡੈਸਕ 26-09-2025
ਬਰੇਸ਼ੀਆ(ਇਟਲੀ), 25 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਬੀਤੇ ਦਿਨੀ ਸਪੇਨ ਵੱਸਦੇ ਸੋਲਾਂ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਪ੍ਰਧਾਨ, ਇਕਬਾਲ ਸਿੰਘ ਭੱਟੀ ਦੀ ਪ੍ਰੇਰਨਾ ਤੇ ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਦੇ ਸਹਿਯੋਗ ਸਦਕਾ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਬੂਲ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ | ਪਾਰਟੀ 'ਚ ਸ਼ਾਮਿਲ ਹੋਣ ਉਪਰੰਤ ਇਕਬਾਲ ਸਿੰਘ ਭਤੀਜ ਨੇ ਸਾਰਿਆਂ ਨੂੰ ਤੱਕੜੀ ਚੋਣ ਨਿਸ਼ਾਨ ਵਾਲੇ ਮਾਫਲਰ ਗਲਾਂ 'ਚ ਪਾ ਕੇ ਸੁਆਗਤ ਕੀਤਾ ਤੇ ਕਿਹਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੋਏ ਹੜਾਂ ਦੀ ਮਾਰ ਸਹਿ ਰਹੇ ਪੰਜਾਬੀਆਂ ਦਾ ਘਰਾਂ ਘਰਾਂ 'ਚ ਜਾ ਕੇ ਜਿਹੜਾ ਦੁੱਖ ਦਰਦ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਮਦਦ ਕੀਤੀ ਤੇ ਉਨ੍ਹਾਂ ਨਾਲ ਦੁੱਖ ਵੰਡਾਇਆ | ਪਾਰਟੀ 'ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੇ ਖੁਸ਼ੀ 'ਚ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਵੀ ਲਗਾਏ | ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਨੇ ਸ਼ਾਮਿਲ ਨਵੇਂ ਮੈਂਬਰਾਂ ਨੂੰ ਪਾਰਟੀ 'ਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਕਿਹਾ ਕਿ ਪੰਜਾਬ 'ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ, ਕਿਉਂਕਿ ਪੰਜਾਬੀਆਂ ਦੇ ਹਰੇਕ ਦੁੱਖ ਦਰਦ ਦੇ ਸ਼ਰੀਕ ਬਣ ਕੇ ਸੁਖਬੀਰ ਸਿੰਘ ਜੀ ਬਾਦਲ ਇਸ ਵਕਤ ਪੰਜਾਬੀਆਂ ਦੇ ਨਾਲ ਖੜ ਚੁੱਕੇ ਹਨ, ਜੋ ਕਿ ਪੰਜਾਬ ਅਤੇ ਪਾਰਟੀ ਵਾਸਤੇ ਸ਼ੁੱਭ ਸ਼ਗੁਨ ਹੈ |

Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਅੰਮਿ੍ਤਸਰ ਮੈਡੀਕਲ ਕਾਲਜ ਦੇ ਨਰਸਿੰਗ ਸਟਾਫ ਯੂਨੀਅਨ ਵੀ ਕਰੇਗੀ ਹੜਤਾਲ ਅਗਲੀ ਖ਼ਬਰ ਹਾਂਜੀ ਫੈਮਿਲੀ ਫੈਸਟੀਵਲ ਤੇ ਦੇਬੀ ਲਾਈਵ 'ਚ ਲੱਗੀਆਂ ਰÏਣਕਾਂ <br/>
Ad Position 24