ਗੁਹਾਟੀ, 23 ਨਵੰਬਰ (ਪੀ.ਟੀ.ਆਈ.)-ਭਾਰਤ ਵਿਰੁੱਧ ਗੁਹਾਟੀ ਟੈਸਟ ਦੀ ਪਹਿਲੀ ਪਾਰੀ ਵਿਚ ਦੱਖਣੀ ਅਫਰੀਕਾ 489 ਦੌੜਾਂ 'ਤੇ ਆਲ ਆਊਟ ਹੋ ਗਿਆ | ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 9 ਦੌੜਾਂ ਬਣਾਈਆਂ | ਦੱਖਣੀ ਅਫਰੀਕਾ ਨੇ ਬਾਰਸਾਪਾਰਾ ਸਟੇਡੀਅਮ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਸੇਨੂਰਨ ਮੁਥੁਸਵਾਮੀ ਨੇ 109 ਅਤੇ ਮਾਰਕੋ ਯਾਂਸਨ ਨੇ 93 ਦੌੜਾਂ ਬਣਾਈਆਂ | ਟਿ੍ਸਟਨ ਸਟੱਬਸ ਨੇ 49 ਅਤੇ ਕਪਤਾਨ ਤੇਂਬਾ ਬਾਵੁਮਾ ਨੇ 41 ਦੌੜਾਂ ਬਣਾਈਆਂ | ਭਾਰਤ ਲਈ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ | ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ | ਦੱਖਣੀ ਅਫਰੀਕਾ ਨੇ ਪਹਿਲੇ ਦਿਨ 6 ਵਿਕਟਾਂ 'ਤੇ 247 ਦੌੜਾਂ ਬਣਾਈਆਂ ਸਨ | ਤੀਜੇ ਦਿਨ ਦਾ ਖੇਡ ਸੋਮਵਾਰ ਸਵੇਰੇ 9 ਵਜੇ ਸ਼ੁਰੂ ਹੋਵੇਗਾ | ਮੈਚ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਦੱਖਣੀ ਅਫਰੀਕਾ ਦਾ ਸੀ | ਟੀਮ ਨੇ ਇਸ ਸੈਸ਼ਨ ਵਿਚ ਇੱਕ ਵੀ ਵਿਕਟ ਨਹੀਂ ਗਵਾਈ | ਮੁਥੁਸਾਮੀ ਨੇ ਪਹਿਲੇ ਸੈਸ਼ਨ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਕਾਇਲ ਵੇਰੇਨ ਨਾਲ ਅਰਧ ਸੈਂਕੜਾ ਸਾਂਝੇਦਾਰੀ ਕੀਤੀ | ਪਹਿਲੇ ਸੈਸ਼ਨ ਤੋਂ ਬਾਅਦ, ਦੱਖਣੀ ਅਫਰੀਕਾ ਦਾ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 316 ਦੌੜਾਂ ਸੀ | ਦੱਖਣੀ ਅਫਰੀਕਾ ਤੀਜੇ ਸੈਸ਼ਨ ਵਿਚ ਆਲ ਆਊਟ ਹੋ ਗਿਆ ਸੀ ਤੇ ਭਾਰਤ ਨੇ ਆਪਣੀ ਪਹਿਲੀ ਪਾਰੀ ਸ਼ੁਰੂ ਕੀਤੀ | ਭਾਰਤ ਨੇ ਇਸ ਸੈਸ਼ਨ ਵਿਚ ਤਿੰਨ ਵਿਕਟਾਂ ਲਈਆਂ | ਮੁਥੁਸਾਮੀ 109, ਸਾਈਮਨ ਹਾਰਮਰ 5 ਤੇ ਯਾਂਸਨ 93 ਦੌੜਾਂ ਬਣਾ ਕੇ ਆਊਟ ਹੋਏ | ਦੂਜੇ ਦਿਨ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲਈ |
ਖੇਡ ਸੰਸਾਰ
Free
ਦੱਖਣੀ ਅਫਰੀਕਾ ਪਹਿਲੀ ਪਾਰੀ ਵਿਚ 489 ਦੌੜਾਂ 'ਤੇ ਆਲ ਆਊਟ, ਭਾਰਤ ਦੂਜੇ ਦਿਨ 9/0
ਅਜੀਤ ਡੈਸਕ
24-11-2025