ਮੁੰਬਈ, 20 ਦਸੰਬਰ (ਪੀ.ਟੀ.ਆਈ.)-ਜੋਸ਼ਨਾ ਚਿਨੱਪਾ ਅਤੇ ਵੀਰ ਚੋਟਰਾਣੀ ਨੂੰ ਇੱਥੇ ਸੀ.ਸੀ.ਆਈ. ਵੈਸਟਰਨ ਇੰਡੀਆ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਏ | ਚਿਨੱਪਾ ਨੇ ਰੀਵਾ ਨਿਮਾਲਕਰ ਨੂੰ 11-4, 11-3, 11-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਜਦੋਂ ਕਿ ਦੂਜਾ ਦਰਜਾ ਪ੍ਰਾਪਤ ਸਾਨਿਆ ਵਤਸ ਨੂੰ ਪੂਜਾ ਆਰਤੀ ਆਰ ਨੂੰ 11-6, 10-12, 11-3, 11-5 ਨਾਲ ਹਰਾ ਕੇ ਅੰਤਿਮ ਚਾਰ ਵਿੱਚ ਜਗ੍ਹਾ ਬਣਾਉਣ ਲਈ ਜੱਦੋ-ਜਹਿਦ ਕਰਨੀ ਪਈ | ਪੁਰਸ਼ਾਂ ਦੇ ਵਰਗ ਵਿਚ, ਚੋਟਰਾਣੀ ਨੂੰ ਮਹੇਸ਼ ਮਨਗਾਂਵਕਰ ਨੇ ਕਜ਼ੋਰਦਾਰ ਮਿਹਨਤ ਕਰਨੀ ਪਈ | ਚੋਟਰਾਣੀ ਨੇ 11-9, 11-9, 12-10 ਦੀ ਜਿੱਤ ਦਰਜ ਕਰਨ ਲਈ ਕਜ਼ੋਰਦਾਰ ਮੁਕਾਬਲਾ ਕੀਤਾ | ਇੱਕ ਹੋਰ ਮੈਚ ਵਿਚ, ਦੂਜਾ ਦਰਜਾ ਪ੍ਰਾਪਤ ਸੂਰਜ ਚੰਦ ਨੇ ਪੂਰਵ ਰਾਮਭੀਆ ਨੂੰ 11-3, 11-5, 11-1 ਨਾਲ ਹਰਾਇਆ |
ਖੇਡ ਸੰਸਾਰ
Free
ਜੋਸ਼ਨਾ ਚਿਨੱਪਾ, ਵੀਰ ਚੋਟਰਾਣੀ ਵੈਸਟਰਨ ਇੰਡੀਆ ਸਕੁਐਸ਼ ਸੈਮੀਫਾਈਨਲ ਵਿਚ ਪਹੁੰਚੀਆਂ <br/>
ਅਜੀਤ ਡੈਸਕ
21-12-2025