08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗਿ੍ਫਤਾਰ ਭਾਰਤੀ ਦੀ ਸੁਣਵਾਈ ਕੀਤੀ ਜਾਵੇ ਜਾਂ ਛੱਡਿਆ ਜਾਵੇ-ਅਦਾਲਤ

Ad Position 21
No active advertisement
ਅਜੀਤ ਡੈਸਕ 21-12-2025
ਸੈਕਰਾਮੈਂਟੋ, 20 ਦਸੰਬਰ (ਹੁਸਨ ਲੜੋਆ ਬੰਗਾ)- ਇੱਕ ਸੰਘੀ ਅਦਾਲਤ ਨੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ. ਸੀ. ਈ.) ਦੁਆਰਾ ਗਿ੍ਫਤਾਰ ਭਾਰਤੀ ਨਾਗਰਿਕ ਲਖਵਿੰਦਰ ਸਿੰਘ ਮੁਲਤਾਨੀ ਦੀ ਬਾਂਡ ਸੁਣਵਾਈ 5 ਕਾਰੋਬਾਰੀ ਦਿਨਾਂ ਅੰਦਰ ਕੀਤੀ ਜਾਵੇ ਜਾਂ ਉਸਨੂੰ ਰਿਹਾਅ ਕਰ ਦਿੱਤਾ ਜਾਵੇ¢ ਯੂ.ਐਸ. ਡਿਸਟਿ੍ਕਟ ਜੱਜ ਜੇਨ ਐਮ. ਬੇਕਰਿੰਗ ਵੈਸਟਰਨ ਡਿਸਟਿ੍ਕਟ ਮਿਸ਼ੀਗਨ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਮੁਲਤਾਨੀ ਨੂੰ ਨਿਰੰਤਰ ਕੈਦ ਵਿਚ ਰਖਣਾ ਸੰਘੀ ਇਮੀਗ੍ਰੇਸ਼ਨ ਕਾਨੂੰਨ ਤੇ ਪੰਜਵੀਂ ਸੋਧ ਦੇ ਡਿਊ ਪ੍ਰਾਸੈਸ ਕਲਾਜ ਦੀ ਉਲੰਘਣਾ ਹੈ¢ ਨਾਰਥ ਲੇਕ ਪ੍ਰਾਸੈਸਿੰਗ ਸੈਂਟਰ ਬਲਡਵਿਨ, ਮਿਸ਼ੀਗਨ ਵਿਚ ਕੈਦ ਮੁਲਤਾਨੀ ਦੀ ਸ਼ਰਤਾਂ ਸਮੇਤ ਇਕ ਹੈਬੀਅਸ ਕਾਰਪਸ ਪਟੀਸ਼ਨ ਸਵਿਕਾਰ ਕਰਦਿਆਂ ਅਦਾਲਤ ਨੇ ਇਹ ਆਦੇਸ਼ ਦਿੱਤਾ ਹੈ¢ ਮੁਲਤਾਨੀ ਨੂੰ ਨਸ਼ੇ ਵਿਚ ਡਰਾਈਵਿੰਗ ਕਰਨ ਦੇ ਦੋਸ਼ਾਂ ਤਹਿਤ 22 ਜੁਲਾਈ ਨੂੰ ਗਿ੍ਫਤਾਰ ਕਰਨ ਉਪਰੰਤ ਆਈ.ਸੀ.ਈ. ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ¢ ਅਦਾਲਤ ਨੇ ਕਿਹਾ ਹੈ ਕਿ ਮੁਲਤਾਨੀ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ ਤੇ ਨਾ ਹੀ ਇਸ ਤੋਂ ਪਹਿਲਾਂ ਉਹ ਕਦੀ ਕਿਸੇ ਮਾਮਲੇ ਵਿਚ ਗਿ੍ਫਤਾਰ ਹੋਇਆ ਹੈ¢ ਮੁਲਤਾਨੀ 2016 ਵਿਚ ਅਮਰੀਕਾ ਆਇਆ ਸੀ ਤੇ ਉਸ ਦਾ ਪੈਂਡਲੇਟੋਨ, ਇੰਡਿਆਨਾ ਵਿਚ ਆਪਣਾ ਘਰ ਹੈ ਤੇ ਉਸ ਦੇ ਕਈ ਤਰ੍ਹਾਂ ਦੇ ਕਾਰੋਬਾਰ ਹਨ¢

Ad Position 22
No active advertisement
ਪਿਛਲੀ ਖ਼ਬਰ ਜੋਸ਼ਨਾ ਚਿਨੱਪਾ, ਵੀਰ ਚੋਟਰਾਣੀ ਵੈਸਟਰਨ ਇੰਡੀਆ ਸਕੁਐਸ਼ ਸੈਮੀਫਾਈਨਲ ਵਿਚ ਪਹੁੰਚੀਆਂ <br/> ਅਗਲੀ ਖ਼ਬਰ ਬੀ.ਡਬਲਿਊ.ਐਫ. ਵਰਲਡ ਟੂਰ ਫਾਈਨਲਜ਼: ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਵਰਲਡ ਟੂਰ ਫਾਈਨਲਜ਼ ਤੋ...
Ad Position 24