ਤਿਰੂਵਨੰਤਪੁਰਮ, 26 ਦਸੰਬਰ (ਪੀ.ਟੀ.ਆਈ.)-ਭਾਰਤ ਨੇ ਸ਼ੇਫਾਲੀ ਵਰਮਾ ਦੇ ਅਜੇਤੂ ਅਰਧ ਸੈਂਕੜੇ ਦੀ ਸਦਕਾ ਤੀਜੇ ਟੀ-20 ਮੈਚ 'ਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ | ਇਸ ਜਿੱਤ ਦੇ ਨਾਲ, ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਵਿਰੁੱਧ ਚੱਲ ਰਹੀ 5 ਮੈਚਾਂ ਦੀ ਟੀ-20 ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ | ਇਸ ਤੋਂ ਪਹਿਲਾਂ, ਹਰਮਨਪ੍ਰੀਤ ਕÏਰ ਦੀ ਅਗਵਾਈ ਵਾਲੀ ਟੀਮ ਨੇ ਪਹਿਲੇ 2 ਮੈਚਾਂ 'ਚ ਟੀਮ ਨੂੰ ਕ੍ਰਮਵਾਰ 8 ਤੇ 7 ਵਿਕਟਾਂ ਨਾਲ ਹਰਾਇਆ ਸੀ | ਦੋਵੇਂ ਟੀਮਾਂ ਹੁਣ 28 ਦਸੰਬਰ ਨੂੰ ਚੌਥੇ ਮੈਚ 'ਚ ਇਕ ਦੂਜੇ ਦਾ ਸਾਹਮਣਾ ਕਰਨਗੀਆਂ | ਸ੍ਰੀਲੰਕਾਂ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਦੀ ਸ਼ੇਫਾਲੀ ਵਰਮਾ ਨੇ 24 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ 79 ਦੌੜਾਂ ਬਣਾ ਕੇ ਅਜੇਤੂ ਰਹੀ | ਕਪਤਾਨ ਹਰਮਨਪ੍ਰੀਤ ਕÏਰ ਵੀ 21 ਦÏੜਾਂ ਬਣਾ ਕੇ ਅਜੇਤੂ ਰਹੀ | ਇਸ ਤਰ੍ਹਾਂ, ਭਾਰਤ ਨੇ 13.2 ਓਵਰਾਂ 'ਚ 2 ਵਿਕਟਾਂ 'ਤੇ 115 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ |
ਖੇਡ ਸੰਸਾਰ
Free
ਭਾਰਤ ਨੇ ਤੀਜਾ ਮੈਚ 8 ਵਿਕਟਾਂ ਨਾਲ ਜਿੱਤਿਆ
ਅਜੀਤ ਡੈਸਕ
27-12-2025