28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਪੰਜਾਬ ਸਾਈਕਲਿੰਗ ਲਈ ਐਡਹਾਕ ਕਮੇਟੀ ਬਣਾਈ <br/>

Ad Position 21
No active advertisement
ਅਜੀਤ ਡੈਸਕ 29-12-2025

ਜਲੰਧਰ, 28 ਦਸੰਬਰ (ਡਾ. ਜਤਿੰਦਰ ਸਾਬੀ)-ਪੰਜਾਬ 'ਚ ਸਾਈਕਲਿੰਗ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਯਕੀਨੀ ਬਣਾਉਣ ਲਈ ਤੇ ਸਾਈਕਲਿਸਟ ਅਥਲੀਟਾਂ ਦੀ ਬੇਹਤਰੀ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਪੰਜਾਬ ਲਈ ਇਕ ਐਡਹਾਕ ਕਮੇਟੀ ਬਣਾਈ ਹੈ | ਇਹ ਫੈਸਲਾ ਫੈਡਰੇਸ਼ਨ ਨੇ ਸੀ.ਐਫ.ਆਈ. ਦੀ 25 ਦਸੰਬਰ ਨੂੰ ਹੋਈ ਜ਼ੂਮ ਮੀਟਿੰਗ 'ਚ ਲਿਆ ਤੇ ਕਿਹਾ ਕਿ ਇਸ ਨਾਲ ਪੰਜਾਬ ਦੇ ਸਾਈਕਲਿਸਟ ਅਥਲੀਟਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਇਹ ਐਡਹਾਕ ਕਮੇਟੀ ਕਰੇਗੀ | ਇਸ ਪੰਜ ਮੈਂਬਰੀ ਕਮੇਟੀ 'ਚ ਸ਼ੈਲੇਂਦਰ ਪਾਠਕ ਨੂੰ ਚੇਅਰਮੈਨ ਤੇ ਇਸਦੇ ਨਾਲ ਅਜੀਤ ਸਿੰਘ, ਵਿਜੇ ਨਾਰਾਇਣ ਸਿੰਘ, ਨੀਰਜ ਤੰਵਰ ਤੇ ਮਨੀਸ਼ ਸਾਹਨੀ ਨੂੰ ਮੈਂਬਰ ਵਜੋਂ ਥਾਂ ਦਿੱਤੀ ਗਈ ਹੈ | ਪੰਜਾਬ ਦੀ ਨਵੀਂ ਬਣੀ ਇਸ ਐਡਹਾਕ ਕਮੇਟੀ ਨੇ ਖਿਡਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਚੋਣ ਟ੍ਰਾਇਲਾਂ ਤੇ ਟੂਰਨਾਮੈਂਟ ਸਬੰਧੀ ਵਧੇਰੇ ਜਾਣਕਾਰੀ ਲਈ ਮੁਨੀਸ਼ ਸਾਹਨੀ ਨਾਲ ਉਨ੍ਹਾਂ ਦੇ ਨਿੱਜੀ ਮੋਬਾਇਲ ਤੇ ਸੰਪਰਕ ਕਰਨ ਲਈ ਯਕੀਨੀ ਬਣਾਇਆ ਹੈ ਤੇ ਖਿਡਾਰੀ ਉਨ੍ਹਾਂ ਨਾਲ ਆਪਣੀ ਸਮੱਸਿਆ ਸਬੰਧੀ ਸੰਪਰਕ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਹਰ ਮੁਸ਼ਕਿਲ ਤੇ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਆਸਿਮ ਮੁਨੀਰ ਦੀ ਆਲੋਚਨਾ ਕਰਨ ਵਾਲੇ ਸਾਬਕਾ ਫ਼ੌਜੀ ਅਧਿਕਾਰੀ ਨੂੰ ਅੱਤਵਾਦੀ ਐਲਾਨਿਆ <br/> ਅਗਲੀ ਖ਼ਬਰ ਭਾਰਤੀ ਮਹਿਲਾ ਟੀਮ ਨੇ 30 ਦੌੜਾਂ ਨਾਲ ਚੌਥਾ ਟੀ-20 ਜਿੱਤਿਆ <br/>
Ad Position 24