27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਕੁਐਸ਼: ਅਨਾਹਤ ਤੇ ਅਭੈ ਨੂੰ ਚਾਂਦੀ ਦੇ ਤਗਮਿਆਂ ਨਾਲ ਕਰਨਾ ਪਿਆ ਸਬਰ

ਨਾਗੋਆ, 27 ਸਤੰਬਰ (ਪੀ. ਟੀ.

Ad Position 21
No active advertisement
ਜੇਤੂ ਚਾਂਦੀ ਦੇ ਤਗਮਿਆਂ ਨਾਲ ਅਨਾਹਤ ਸਿੰਘ ਤੇ ਅਭੈ ਸਿੰਘ। 28-09-2026
ਨਾਗੋਆ, 27 ਸਤੰਬਰ (ਪੀ. ਟੀ. ਆਈ.)-ਭਾਰਤੀ ਸਕੁਐਸ਼ ਸਟਾਰ ਅਨਾਹਤ ਸਿੰਘ (18) ਅਤੇ ਅਭੈ ਸਿੰਘ (28) ਨੂੰ ਏਸ਼ਿਆਈ ਖੇਡਾਂ ਦੇ ਪੁਰਸ਼ ਤੇ ਮਹਿਲਾ ਸਿੰਗਲ ਫਾਈਨਲ ਮੁਕਾਬਲਿਆਂ ਵਿਚ ਆਪਣੇ-ਆਪਣੇ ਮਲੇਸ਼ੀਆਈ ਵਿਰੋਧੀਆਂ ਤੋਂ ਹਾਰਨ ਤੋਂ ਬਾਅਦ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਚੇਨਈ ਦਾ ਅਭੈ ਸਿੰਘ ਪੁਰਸ਼ ਸਿੰਗਲਜ਼ ਫਾਈਨਲ ਵਿਚ ਈਨ ਯੋਵ ਐਨਜੀ ਦੇ ਪੱਧਰ ਅਤੇ ਨਿਰੰਤਰਤਾ ਦਾ ਮੁਕਾਬਲਾ ਨਹੀਂ ਕਰ ਸਕਿਆ ਅਤੇ ਸਿੱਧੇ ਗੇਮ ਵਿਚ 9-11, 5-11, 5-11 ਨਾਲ ਹਾਰ ਗਿਆ। ਦਿੱਲੀ ਦੀ ਅਨਾਹਤ ਨਾਲ ਵੀ ਅਜਿਹਾ ਹੀ ਹੋਇਆ, ਜਿਸ ਨੂੰ ਮਹਿਲਾ ਸਿੰਗਲਜ਼ ਫਾਈਨਲ ਵਿਚ ਮਲੇਸ਼ੀਆ ਦੀ ਸ਼ਿਵਾਸੰਗਰੀ ਸੁਬਰਾਮਨੀਅਮ ਨੇ ਸਪੱਸ਼ਟ ਤੌਰ ‘ਤੇ ਹਰਾਇਆ । ਵਿਸ਼ਵ ਰੈਂਕਿੰਗ ਵਿਚ 17ਵੇਂ ਸਥਾਨ ’ਤੇ ਮੌਜੂਦ ਭਾਰਤੀ ਖਿਡਾਰਨ ਨੂੰ ਵਿਸ਼ਵ ਦੀ 5ਵੇਂ ਨੰਬਰ ਦੀ ਖਿਡਾਰਨ ਹੱਥੋਂ 4-11, 4-11, 7-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਯੋਵ ਅਤੇ ਸ਼ਿਵਾਸੰਗਰੀ ਦੋਵੇਂ ਹੀ ਸਕੁਐਸ਼ ਦੇ 2028 ਵਿਚ ਲਾਸ ਏਂਜਲਸ ਵਿਖੇ ਹੋਣ ਵਾਲੇ ਉਲੰਪਿਕ ਡੈਬਿਊ (ਪਹਿਲੀ ਵਾਰ ਸ਼ਾਮਿਲ ਹੋਣ) ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਦੋ ਸਕੁਐਸ਼ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਏਸ਼ਿਆਈ ਖੇਡਾਂ ਦੇ ਸੋਨ ਤਗਮੇ ਦਾ ਸਫ਼ਲਤਾਪੂਰਵਕ ਬਚਾਅ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰੀਤਾ ਭੱਦਰਾ ਨੂੰ 200 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਅਗਲੀ ਖ਼ਬਰ ਲੰਬੀ ਛਾਲ : ਐਂਸੀ ਸੋਜਨ 2 ਸੈਂਟੀਮੀਟਰ ਫਰਕ ਨਾਲ ਸੋਨੇ ਤੋਂ ਖੁੰਝੀ ਉੱਚੀ ਛਾਲ : ਸਰਵੇਸ਼ ਕੁਸ਼ਾਰੇ ਨੂੰ ਵੀ ਚਾਂਦੀ ਦਾ ਤ...
Ad Position 24