ਜਲੰਧਰ, 28 ਦਸੰਬਰ (ਡਾ.ਜਤਿੰਦਰ ਸਾਬੀ)-87ਵੀਂ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਜੋ ਵਿਜੇਵਾੜਾ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਮਿਕਸ ਡਬਲਜ਼ ਦੇ ਫਾਈਨਲ ਮੁਕਾਬਲੇ ਵਿਚੋਂ ਸਾਤਵਿਕ ਰੈਡੀ ਤੇ ਰਾਧਿਕਾ ਸ਼ਰਮਾ (ਪੰਜਾਬ) ਦੀ ਜੋੜੀ ਨੇ ਆਸਿਤ ਸ਼ੌਰਿਆ ਤੇ ਅਮਰੁਥਾ ਪੀ ਦੀ ਜੋੜੀ ਨੂੰ 21-9, 21-15 ਨਾਲ ਹਰਾ ਕੇ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਰਾਧਿਕਾ ਸ਼ਰਮਾ ਜੋ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਤੇ ਇਹ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨ ਤਨਵੀ ਸ਼ਰਮਾ ਦੀ ਵੱਡੀ ਭੈਣ ਹੈ | ਰਾਧਿਕਾ ਸ਼ਰਮਾ ਦੀ ਇਸ ਪ੍ਰਾਪਤੀ 'ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਨੇ ਵਧਾਈ ਦਿੱਤੀ ਹੈ |
ਖੇਡ ਸੰਸਾਰ
Free
ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਪੰਜਾਬ ਦੀ ਰਾਧਿਕਾ ਸ਼ਰਮਾ ਨੇ ਮਿਕਸ ਡਬਲਜ਼ 'ਚੋਂ ਸੋਨ ਤਗਮਾ ਜਿੱਤਿਆ
ਅਜੀਤ ਡੈਸਕ
29-12-2025