ਸਾਨ ਫਰਾਂਸਿਸਕੋ, 2 ਜੂਨ (ਐਸ ਅਸ਼ੋਕ ਭੌਰਾ)-ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਦੀ ਸੰਗਤ ਵਲੋਂ ਮੁੱਖ ਸੰਚਾਲਕ ਬਾਬਾ ਸੱਜਣ ਸਿੰਘ ਜੀ ਦੀ ਅਗਵਾਈ ਹੇਠ ਤੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਦੀ ਅਗਵਾਈ 'ਚ ਪੰਜਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੈਲੀ ਬੁਲੇਵਾਰਡ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ | ਛਬੀਲ ਦੀ ਸੇਵਾ ਦਾ ਉਦਘਾਟਨ ਸੈਕਰਾਮੈਂਟੋ ਕਾਉਂਟੀ ਡਿਸਟਿ੍ਕ ਅਟਾਰਨੀ ਥੀਨ ਹੋ ਅਤੇ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਨੇ ਸਾਂਝੇ ਰੂਪ ਵਿਚ ਕੀਤਾ | ਉਦਘਾਟਨੀ ਸਮਾਰੋਹ ਵਿਚ ਪ੍ਰਸਿੱਧ ਬਿਜ਼ਨਸਮੈਨ ਬੌਬੀ ਗੋਸਲ, ਜਸਨੀਤ ਸਿੰਘ ਹੁੰਦਲ, ਲਖਵਿੰਦਰ ਸਿੰਘ ਲੱਖੀ (ਬੌਬੀ ਸਿੰਘ ਐਲਨ ਦੇ ਪਿਤਾ ਜੀ), ਹਰਦਵਿੰਦਰਪਾਲ ਸਿੰਘ ਸੰਧੂ, ਦਰਸ਼ਨ ਸਿੰਘ ਮੁੰਡੀ, ਕਸ਼ਮੀਰ ਸਿੰਘ ਮੰਢਿਆਲੀ, ਬਲਵੀਰ ਸਿੰਘ ਬੁੱਟਰ, ਪੁਸ਼ਪਾ ਸੈਣੀ, ਸੀਨੀਅਰ ਸਿਟੀਜ਼ਨ ਗਰੁੱਪ ਦੇ ਚੇਅਰਮੈਨ ਪ੍ਰੋ. ਮੁਖਤਾਰ ਸਿੰਘ ਗਿੱਲ ਆਪਣੀ ਸਮੁੱਚੀ ਟੀਮ ਜੀ.ਪੀ.ਐੱਸ. ਚਾਵਲਾ, ਹਰਬੰਸ ਵੜੈਚ, ਬਲਬੀਰ ਸਿੰਘ ਬੁੱਟਰ, ਗੁਰਦਿਆਲ ਸਿੰਘ ਪੱਡਾ, ਮਨਜੀਤ ਸੈਣੀ, ਗੁਰਮੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਨੱਤ, ਜਗਤਾਰ ਸਿੰਘ ਕਾਹਲੋਂਾ, ਰਘਬੀਰ ਸਿੰਘ ਚੌਧਰੀ, ਗੁਰਿੰਦਰ ਸਿੰਘ ਭਿੰਡਰ, ਸਰਦੂਲ ਸਿੰਘ ਗਿੱਲ, ਦਵਿੰਦਰ ਸਿੰਘ ਢਿੱਲੋਂ, ਪ੍ਰੀਤਮ ਸਿੰਘ ਗਰੇਵਾਲ, ਗੁਰਿੰਦਰਪਾਲ ਸਿੰਘ ਚਾਵਲਾ, ਗੁਰਮੀਤ ਸਿੰਘ ਢਿੱਲੋਂ ਨਾਲ ਸ਼ਾਮਿਲ ਹੋਏ | ਬੈੱਲ ਗੈਸ ਸਟੇਸ਼ਨ ਦੇ ਮਾਲਕ ਬਾਘ ਸਿੰਘ ਅਟਵਾਲ ਅਤੇ ਬਲਜੀਤ ਸਿੰਘ ਖੈਲਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਬੇਅੰਤ ਸਿੰਘ ਗਿੱਲ, ਅਵਤਾਰ ਸਿੰਘ ਜੌਹਲ, ਬਲਰਾਜ ਸਿੰਘ ਹੀਰ, ਹੈਪੀ ਔਲਖ, ਮਿਲਨਪ੍ਰੀਤ ਚਾਵਲਾ, ਰਵੀ ਨਾਗਰਾ, ਰਣਬੀਰ ਭੱਟੀ, ਉਪਕਾਰ ਭਿੰਡਰ, ਕੁਲਵੀਰ ਸਿੰਘ ਰਾਗੀ, ਹਰਵਿੰਦਰ ਕੈਲੀ, ਗੁਰਪ੍ਰੀਤ ਸਿੰਘ ਗੋਪੀ, ਦਿਲਜਾਨ ਸਿੰਘ, ਅਨਮੋਲ ਸਿੰਘ, ਬੀਰ ਬਹਾਦਰ ਸਿੰਘ, ਪ੍ਰਭਜੋਤ ਸਿੰਘ, ਸਾਹਿਬ ਸਿੰਘ, ਦਮਨ ਸਿੰਘ, ਸੰਦੀਪ ਲੱਖਣ, ਕਮਲ ਲੱਖਣ, ਅਰਸ਼ਵੀਰ ਸਿੰਘ, ਸ਼ਰਨਜੀਤ ਸਿੰਘ, ਦਿਆਲ ਸਿੰਘ, ਕੁਲਜੀਤ ਸਿੰਘ, ਜਤਿੰਦਰ ਸਿੰਘ, ਬਿਕਰਮ ਸਿੰਘ, ਪ੍ਰਦੀਪ ਸਿੰਘ, ਪ੍ਰਮਿੰਦਰ ਸਿੰਘ, ਬਲਵਿੰਦਰ ਸਿੰਘ ਹੈੱਡ ਗ੍ਰੰਥੀ, ਬਲਜਿੰਦਰ ਸਿੰਘ ਰਾਗੀ, ਬੇਤਾਬ ਸਿੰਘ, ਰਮੇਸ਼ ਸਿੰਘ, ਸੰਦੀਪ ਸਿੰਘ ਨੇ ਛਬੀਲ ਵਰਤਾਉਣ ਦੀ ਤਨਦਹੀ ਨਾਲ ਸੇਵਾ ਕਰਵਾਈ | ਇਸ ਦੌਰਾਨ ਲਗਭਗ 5 ਹਜਾਰ ਤੋਂ ਵੱਧ ਆਉਣ ਜਾਣ ਵਾਲੇ ਰਾਹੀਆਂ ਨੇ ਛਬੀਲ ਦਾ ਠੰਢਾ ਮਿੱਠਾ ਪਾਣੀ, ਰੂਹ ਅਫਜ਼ਾ, ਜੂਸ, ਕਾਲੇ ਛੋਲਿਆਂ ਦੀਆਂ ਘੁੰਗਣੀਆਂ ਤੇ ਕੜਾਹ ਪ੍ਰਸ਼ਾਦਿ ਛਕਿਆ | ਸ੍ਰ. ਹੁੰਦਲ ਨੇ ਛਬੀਲ ਵਿਚ ਸਹਿਯੋਗ ਕਰਨ ਵਾਲੇ ਸਮੂਹ ਸੰਗਤੀ ਮੈਂਬਰਾਂ ਦਾ ਧੰਨਵਾਦ ਕੀਤਾ |